Wimbledon 2024: ਕਾਰਲੋਸ ਅਲਕਾਰਜ਼ ਫਿਰ ਤੋਂ ਬਣਿਆ ਚੈਂਪੀਅਨ, ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਜੋਕੋਵਿਚ ਨੂੰ ਹਰਾਇਆ
Published : Jul 15, 2024, 10:54 am IST
Updated : Jul 15, 2024, 10:54 am IST
SHARE ARTICLE
Wimbledon 2024: Carlos Alcarez becomes champion again, defeats Djokovic in second consecutive final
Wimbledon 2024: Carlos Alcarez becomes champion again, defeats Djokovic in second consecutive final

Wimbledon 2024: ਅਲਕਾਰਜ਼ ਨੇ 7-4 ਨਾਲ ਜਿੱਤ ਦਰਜ ਕਰਕੇ ਖਿਤਾਬ ਜਿੱਤ ਲਿਆ।

 

Wimbledon 2024: ਸਪੇਨ ਦੇ ਨੌਜਵਾਨ ਟੈਨਿਸ ਸਟਾਰ ਕਾਰਲੋਸ ਅਲਕਾਰਜ਼ ਨੇ ਲਗਾਤਾਰ ਦੂਜੇ ਸਾਲ ਵਿੰਬਲਡਨ ਖਿਤਾਬ ਜਿੱਤਿਆ। 21 ਸਾਲਾ ਅਲਕਾਰਜ਼ ਨੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ 7 ਵਾਰ ਦੇ ਚੈਂਪੀਅਨ ਸਰਬੀਆ ਦੇ ਦਿੱਗਜ ਖਿਡਾਰੀ ਨੋਵਾਕ ਜੋਕੋਵਿਚ ਨੂੰ ਸਿੱਧੇ ਸੈੱਟਾਂ ਵਿੱਚ 6-2, 6-2, 7-6 (7-4) ਨਾਲ ਹਰਾ ਕੇ ਆਪਣਾ ਚੌਥਾ ਗਰੈਂਡ ਸਲੈਮ ਖ਼ਿਤਾਬ ਜਿੱਤਿਆ।

ਪੜ੍ਹੋ ਇਹ ਖ਼ਬਰ :  Nirmala Sitharaman News: ਦੇਸ਼ ਨੂੰ ਤੇਜ਼ੀ ਨਾਲ ਵਿਕਾਸ ਦੀਆਂ ਲੀਹਾਂ ’ਤੇ ਲਿਜਾਣ ਵਾਲਾ ਬਜਟ ਪੇਸ਼ ਕਰਾਂਗੇ : ਨਿਰਮਲਾ ਸੀਤਾਰਮਨ

ਪਿਛਲੇ ਸਾਲ ਦੇ ਫਾਈਨਲ ਨੂੰ ਦੁਹਰਾਉਂਦੇ ਹੋਏ ਅਲਕਾਰਜ਼ ਨੇ ਇਕ ਵਾਰ ਫਿਰ ਫਾਈਨਲ ਵਿਚ ਜੋਕੋਵਿਚ ਨੂੰ ਹਰਾ ਕੇ 8ਵੀਂ ਵਾਰ ਵਿੰਬਲਡਨ ਜਿੱਤਣ ਤੋਂ ਰੋਕਿਆ। ਅਲਕਾਰਜ਼ ਨੇ ਇਸ ਸਾਲ ਇਹ ਲਗਾਤਾਰ ਦੂਜਾ ਗ੍ਰੈਂਡ ਸਲੈਮ ਜਿੱਤਿਆ ਹੈ। ਪਿਛਲੇ ਮਹੀਨੇ ਹੀ ਉਸ ਨੇ ਪਹਿਲੀ ਵਾਰ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ।

ਪੜ੍ਹੋ ਇਹ ਖ਼ਬਰ :   Delhi Fire News: ਕੈਫੇ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਦਰਜ਼ਨਾਂ ਗੱਡੀਆਂ ਮੌਕੇ 'ਤੇ ਪੁੱਜੀਆਂ

ਇਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚਣਾ 37 ਸਾਲਾ ਨੋਵਾਕ ਜੋਕੋਵਿਚ ਲਈ ਇਕ ਵਾਰ ਦੂਰ ਦਾ ਸੁਪਨਾ ਸੀ। 3 ਜੂਨ ਨੂੰ ਫਰੈਂਚ ਓਪਨ ਦੌਰਾਨ ਉਸ ਦੇ ਸੱਜੇ ਗੋਡੇ 'ਚ ਸੱਟ ਲੱਗ ਗਈ ਸੀ, ਜਿਸ ਕਾਰਨ ਉਸ ਨੇ ਟੂਰਨਾਮੈਂਟ ਤੋਂ ਸੰਨਿਆਸ ਲੈ ਲਿਆ ਸੀ। ਫਿਰ 5 ਜੂਨ ਨੂੰ ਉਨ੍ਹਾਂ ਦੇ ਗੋਡੇ ਦੀ ਸਰਜਰੀ ਕਰਨੀ ਪਈ। ਅਜਿਹੇ 'ਚ ਖੁਦ ਜੋਕੋਵਿਚ ਨੂੰ ਉਮੀਦ ਨਹੀਂ ਸੀ ਕਿ ਉਹ ਇਸ ਟੂਰਨਾਮੈਂਟ 'ਚ ਕੋਈ ਜਿੱਤ ਦਰਜ ਕਰ ਸਕੇਗਾ,ਫਾਈਨਲ ਖੇਡਾਣਾ ਦੂਰ ਦੀ ਗੱਲ ਸੀ। ਫਿਰ ਵੀ ਉਸ ਨੇ ਇਹ ਕਮਾਲ ਕਰ ਕੇ ਦਿਖਾ ਦਿੱਤਾ ਅਤੇ 25ਵਾਂ ਗਰੈਂਡ ਸਲਮ ਜਿੱਤਣ ਦੇ ਵਰਲਡ ਰਿਕਾਰਡ ਦੇ ਕਰੀਬ ਆ ਗਏ ਸਨ। 

ਪੜ੍ਹੋ ਇਹ ਖ਼ਬਰ :   Health News: ਗਰਮੀਆਂ ਵਿਚ ਪੇਟ ਨੂੰ ਠੰਢਕ ਪਹੁੰਚਾਉਂਦੀ ਹੈ ਜੌਂ ਦੇ ਆਟੇ ਦੀ ਬਣੀ ਰੋਟੀ

ਆਖਰਕਾਰ, ਤੰਦਰੁਸਤੀ, ਉਮਰ ਅਤੇ ਸਭ ਤੋਂ ਮਹੱਤਵਪੂਰਨ - 21 ਸਾਲ ਦੇ ਕਾਰਲੋਸ ਅਲਕਾਰਜ਼ ਦੀ ਜ਼ਬਰਦਸਤ ਫਾਰਮ ਜੋਕੋਵਿਚ ਦੇ ਰਿਕਾਰਡ ਦੇ ਰਾਹ ਵਿੱਚ ਆਈ। ਕਿਹਾ ਜਾ ਸਕਦਾ ਹੈ ਕਿ ਮੈਚ ਦੀ ਤਸਵੀਰ ਪਹਿਲੀ ਗੇਮ ਤੋਂ ਹੀ ਸਾਫ਼ ਨਜ਼ਰ ਆ ਰਹੀ ਸੀ, ਜਦੋਂ ਇੱਕ ਨਜ਼ਦੀਕੀ ਮੁਕਾਬਲੇ ਵਿੱਚ ਸਪੈਨਿਸ਼ ਖਿਡਾਰੀ ਨੇ ਜੋਕੋਵਿਚ ਦੀ ਸਰਵਿਸ ਬ੍ਰੇਕ ਕੀਤੀ। ਪਹਿਲੀ ਗੇਮ ਵਿੱਚ, ਡਿਊਸ 7 ਵਾਰ ਹੋਇਆ ਸੀ, ਜਦੋਂ ਕਿ ਬ੍ਰੇਕ ਪੁਆਇੰਟ ਦੀ ਸਥਿਤੀ 5 ਬਣੀ।

ਪੜ੍ਹੋ ਇਹ ਖ਼ਬਰ :  Punjab News: ਲਾਪਤਾ ਬੱਚਿਆਂ ਨੂੰ ਪੁਲਿਸ ਸਹੀ ਸਲਾਮਤ ਲਿਆਈ ਵਾਪਸ

ਇਸ ਤੋਂ ਬਾਅਦ ਅਲਕਾਰਜ਼ ਨੇ ਜੋਕੋਵਿਚ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਸੈੱਟ 6-2 ਨਾਲ ਜਿੱਤ ਲਿਆ ਅਤੇ ਅਗਲੇ ਸੈੱਟ ਵਿੱਚ ਵੀ ਇਹੀ ਕਹਾਣੀ ਦੇਖਣ ਨੂੰ ਮਿਲੀ ਅਤੇ ਇਸ ਵਾਰ ਵੀ ਜੋਕੋਵਿਚ ਕੋਲ ਨੌਜਵਾਨ ਖਿਡਾਰੀ ਦੀ ਊਰਜਾ ਦਾ ਕੋਈ ਜਵਾਬ ਨਹੀਂ ਸੀ। ਇਸ ਵਾਰ ਵੀ ਕਾਰਲੋਸ ਅਲਕਾਰਜ਼ ਨੇ ਇਹ ਸੈੱਟ 6-2 ਨਾਲ ਜਿੱਤ ਲਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਫਿਰ ਤੀਜੇ ਸੈੱਟ ਦੀ ਵਾਰੀ ਆਈ, ਜਿਸ ਵਿਚ ਜੋਕੋਵਿਚ ਕੋਲ ਵਾਪਸੀ ਕਰਨ ਅਤੇ ਮੈਚ ਨੂੰ ਚੌਥੇ ਸੈੱਟ ਵਿਚ ਲੈ ਜਾਣ ਦਾ ਮੌਕਾ ਸੀ। ਇਸ ਸੈੱਟ 'ਚ ਸਭ ਤੋਂ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਜੋਕੋਵਿਚ ਨੇ ਆਪਣੇ ਪੁਰਾਣੇ ਅੰਦਾਜ਼ 'ਚ ਅਲਕਾਰਜ਼ ਨੂੰ ਮੁਸ਼ਕਿਲ ਵਿਚ ਪਾ ਦਿੱਤਾ। ਇਕ ਸਮੇਂ ਅਲਕਾਰਜ਼ 5-4 ਨਾਲ ਅੱਗੇ ਸੀ ਅਤੇ ਚੈਂਪੀਅਨਸ਼ਿਪ ਤੋਂ ਸਿਰਫ 1 ਅੰਕ ਦੂਰ ਸੀ ਪਰ ਜੋਕੋਵਿਚ ਨੇ ਲਗਾਤਾਰ ਤਿੰਨ ਅੰਕ ਬਚਾ ਕੇ ਗੇਮ ਜਿੱਤ ਲਈ ਅਤੇ ਮੈਚ 5-5 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਸਕੋਰ 6-6 ਹੋ ਗਿਆ ਅਤੇ ਫਿਰ ਟਾਈ ਬ੍ਰੇਕ ਰਾਹੀਂ ਫੈਸਲਾ ਲਿਆ ਗਿਆ, ਜਿੱਥੇ ਅਲਕਾਰਜ਼ ਨੇ 7-4 ਨਾਲ ਜਿੱਤ ਦਰਜ ਕਰਕੇ ਖਿਤਾਬ ਜਿੱਤ ਲਿਆ।

​(For more Punjabi news apart from Wimbledon 2024: Carlos Alcarez becomes champion again, defeats Djokovic in second consecutive final, stay tuned to Rozana Spokesman)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement