
ਪ੍ਰੋ ਕਬੱਡੀ ਲੀਗ ਸੀਜ਼ਨ-7 ਵਿਚ 14ਅਗਸਤ ਨੂੰ ਪਹਿਲਾ ਮੈਚ ਯੂਪੀ ਯੋਧਾ ਬਨਾਮ ਹਰਿਆਣਾ ਸਟੀਲਰਜ਼ ਵਿਚਕਾਰ ਖੇਡਿਆ ਗਿਆ।
ਅਹਿਮਦਾਬਾਦ: ਪ੍ਰੋ ਕਬੱਡੀ ਲੀਗ ਸੀਜ਼ਨ-7 ਵਿਚ 14ਅਗਸਤ ਨੂੰ ਪਹਿਲਾ ਮੈਚ ਯੂਪੀ ਯੋਧਾ ਬਨਾਮ ਹਰਿਆਣਾ ਸਟੀਲਰਜ਼ ਵਿਚਕਾਰ ਖੇਡਿਆ ਗਿਆ। ਇਸ ਸੀਜ਼ਨ ਦੇ 40 ਵੇਂ ਮੈਚ ਵਿਚ ਹਰਿਆਣਾ ਦੀ ਟੀਮ ਨੇ ਯੂਪੀ ਯੋਧਾ ਨੂੰ 36-33 ਦੇ ਅੰਤਰ ਨਾਲ ਹਰਾ ਦਿੱਤਾ। ਜਦਕਿ ਇਸੇ ਦਿਨ 41ਵਾਂ ਮੈਚ ਗੁਜਰਾਤ ਫਾਰਚੂਨਜੁਆਇੰਟਸ ਅਤੇ ਬੰਗਾਲ ਵਾਰੀਅਰਜ਼ ਵਿਚਕਾਰ ਖੇਡਿਆ ਗਿਆ, ਜਿੱਥੇ ਗੁਜਰਾਤ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
U.P. Yoddha vs Haryana Steelers
ਗੁਜਰਾਤ ਦੀ ਟੀਮ ਨੂੰ ਬੰਗਾਲ ਦੀ ਟੀਮ ਨੇ 28-16 ਨਾਲ ਹਰਾ ਦਿੱਤਾ ਇਹ ਦੋਵੇਂ ਹੀ ਮੁਕਾਬਲੇ ਅਹਿਮਦਾਬਾਦ ਦੇ ਇਕਾ ਇੰਨਡੋਰ ਸਟੇਡੀਅਮ ਵਿਚ ਖੇਡੇ ਗਏ। ਅੰਕ ਸੂਚੀ ਮੁਤਾਬਕ ਯੂਪੀ ਯੋਧਾ ਦੀ ਟੀਮ ਨੇ ਹੁਣ ਤੱਕ ਖੇਡੇ ਗਏ ਮੈਚਾਂ ਵਿਚ 2 ‘ਤੇ ਹੀ ਜਿੱਤ ਹਾਸਲ ਕੀਤੀ ਹੈ ਅਤੇ ਚਾਰ ਵਿਚ ਹਾਰ ਦਾ ਸਾਹਮਣਾ ਕੀਤਾ ਹੈ। ਉੱਥੇ ਹੀ ਹਰਿਆਣਾ ਨੂੰ 6 ਵਿਚੋਂ 3 ਮੈਚਾਂ ਵਿਚ ਜਿੱਤ ਅਤੇ 3 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
U.P. Yoddha vs Haryana Steelers
ਗੁਜਰਾਤ ਦੀ ਟੀਮ ਨੂੰ 8 ਵਿਚੋਂ 3 ਮੈਚਾਂ ਵਿਚ ਹੀ ਜਿੱਤ ਮਿਲੀ ਹੈ ਜਦਕਿ ਬੰਗਾਲ ਦੀ ਟੀਮ ਨੇ 7 ਵਿਚ 4 ਮੁਕਾਬਲਿਆਂ ‘ਤੇ ਜਿੱਤ ਦਰਜ ਕੀਤੀ ਹੈ। ਗੁਜਰਾਤ ਅਤੇ ਬੰਗਾਲ ਵਿਚਕਾਰ ਹੁਣ ਤੱਕ 4 ਮੁਕਾਬਲੇ ਹੋਏ ਹਨ, ਜਿਨ੍ਹਾਂ ਵਿਚ ਗੁਜਰਾਤ ਨੇ ਤਿੰਨ ਮੈਚਾਂ ‘ਤੇ ਜਿੱਤ ਹਾਸਲ ਕੀਤੀ ਹੈ ਜਦਕਿ ਬੰਗਾਲ ਦੀ ਟੀਮ ਨੂੰ ਪਹਿਲੀ ਵਾਰ ਹਾਰ ਮਿਲੀ ਹੈ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ