
Indian Cricket Team: ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ Morne Morkel ਨੂੰ Team India ਦਾ ਨਵਾਂ ਕੋਚ ਕੀਤਾ ਨਿਯੁਕਤ
Indian Cricket Team: 39 ਸਾਲਾ ਦਖਣੀ ਅਫ਼ਰੀਕਾ ਦੇ ਸਾਬਕਾ ਗੇਂਦਬਾਜ਼ ਮੋਰਨੇ ਮੋਰਕਲ ਨੂੰ ਭਾਰਤੀ ਕ੍ਰਿਕਟ ਟੀਮ ਦਾ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਉਹ 1 ਸਤੰਬਰ ਨੂੰ ਟੀਮ ਨਾਲ ਜੁੜ ਜਾਵੇਗਾ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਅੱਜ ਇਹ ਜਾਣਕਾਰੀ ਦਿਤੀ। ਮੋਰਕਲ ਪਾਕਿਸਤਾਨ ਕ੍ਰਿਕਟ ਟੀਮ ਦੇ ਗੇਂਦਬਾਜ਼ੀ ਕੋਚ ਰਹਿ ਚੁਕੇ ਹਨ। ਮੁੱਖ ਕੋਚ ਗੌਤਮ ਗੰਭੀਰ ਨੇ ਮੋਰਕਲ ਨੂੰ ਗੇਂਦਬਾਜ਼ੀ ਕੋਚ ਬਣਾਉਣ ਦੀ ਮੰਗ ਕੀਤੀ ਸੀ।
ਦੋਹਾਂ ਨੇ ਆਈ.ਪੀ.ਐਲ ਫ਼ਰੈਂਚਾਇਜ਼ੀ ਲਖਨਊ ਸੁਪਰ ਜਾਇੰਟਸ ਲਈ ਇਕੱਠੇ ਕੰਮ ਕੀਤਾ ਹੈ। ਮੋਰਕਲ ਸਾਬਕਾ ਭਾਰਤੀ ਕੋਚ ਪਾਰਸ ਮਹਾਮਬਰੇ ਦੀ ਥਾਂ ਲੈਣਗੇ। ਮਹਾਮਬਰੇ ਦਾ ਕਾਰਜਕਾਲ ਪਹਿਲਾਂ ਹੀ ਖ਼ਤਮ ਹੋ ਚੁਕਾ ਸੀ ਪਰ ਮੋਰਕਲ ਨਿੱਜੀ ਕਾਰਨਾਂ ਕਰ ਕੇ ਸ਼੍ਰੀਲੰਕਾ ਦੌਰੇ ’ਤੇ ਟੀਮ ਇੰਡੀਆ ’ਚ ਸ਼ਾਮਲ ਨਹੀਂ ਹੋ ਸਕੇ। ਅਜਿਹੇ ’ਚ ਬੀਸੀਸੀਆਈ ਨੇ ਸਾਯਰਾਜ ਬਹੂਤੁਲੇ ਨੂੰ ਗੇਂਦਬਾਜ਼ੀ ਕੋਚ ਦੇ ਰੂਪ ’ਚ ਭੇਜਿਆ ਸੀ।