
ਲੰਡਨ 'ਚ ਅਗਲੇ ਹਫਤੇ ਹੋਣ ਵਾਲੇ ਲੈਵਰ ਕੱਪ 'ਚ ਫੈਡਰਰ ਆਖਰੀ ਵਾਰ ਪੇਸ਼ੇਵਰ ਪੱਧਰ 'ਤੇ ਖੇਡਦੇ ਨਜ਼ਰ ਆਉਣਗੇ।
ਸਵਿਟਜ਼ਰਲੈਂਡ ਦੇ ਸਟਾਰ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 41 ਸਾਲਾ ਫੈਡਰਰ ਨੇ ਟਵਿੱਟਰ 'ਤੇ ਇਕ ਭਾਵੁਕ ਪੋਸਟ ਸ਼ੇਅਰ ਕਰਕੇ ਇਸ ਦਾ ਐਲਾਨ ਕੀਤਾ। ਲੰਡਨ 'ਚ ਅਗਲੇ ਹਫਤੇ ਹੋਣ ਵਾਲੇ ਲੈਵਰ ਕੱਪ 'ਚ ਫੈਡਰਰ ਆਖਰੀ ਵਾਰ ਪੇਸ਼ੇਵਰ ਪੱਧਰ 'ਤੇ ਖੇਡਦੇ ਨਜ਼ਰ ਆਉਣਗੇ।
ਪੁਰਸ਼ ਸਿੰਗਲਜ਼ ਵਿੱਚ ਸਭ ਤੋਂ ਵੱਧ ਗਰੈਂਡ ਸਲੈਮ ਖ਼ਿਤਾਬ ਜਿੱਤਣ ਦੇ ਮਾਮਲੇ ਵਿੱਚ ਫੈਡਰਰ ਸੰਯੁਕਤ ਦੂਜੇ ਨੰਬਰ ’ਤੇ ਹੈ। ਰਾਫੇਲ ਨਡਾਲ ਨੇ 22 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ।ਫੈਡਰਰ ਨੇ ਇਸ ਸਫਰ 'ਚ ਆਪਣੇ ਪ੍ਰਸ਼ੰਸਕਾਂ ਅਤੇ ਵਿਰੋਧੀ ਖਿਡਾਰੀਆਂ ਦਾ ਧੰਨਵਾਦ ਕੀਤਾ ਹੈ। ਫੈਡਰਰ ਨੇ ਕਿਹਾ ਕਿ 41 ਸਾਲ ਦੀ ਉਮਰ 'ਚ ਮੈਂ ਸੋਚਦਾ ਹਾਂ ਕਿ ਸੰਨਿਆਸ ਲੈਣ ਦਾ ਸਮਾਂ ਆ ਗਿਆ ਹੈ। ਫੇਡੋਰ ਨੇ ਕਿਹਾ, 'ਮੈਂ 41 ਸਾਲ ਦਾ ਹਾਂ। ਮੈਂ 24 ਸਾਲਾਂ ਵਿੱਚ 1500 ਤੋਂ ਵੱਧ ਮੈਚ ਖੇਡੇ ਹਨ।
ਫੈਡਰਰ ਨੇ ਆਪਣੀ ਪਤਨੀ ਮਿਰਕਾ ਦਾ ਵੀ ਧੰਨਵਾਦ ਕੀਤਾ ਜੋ ਹਰ ਸਮੇਂ ਉਹਨਾਂ ਨਾਲ ਖੜ੍ਹੀ ਰਹੀ। ਉਹਨਾਂ ਨੇ ਲਿਖਿਆ, 'ਉਸ ਨੇ ਫਾਈਨਲ ਤੋਂ ਪਹਿਲਾਂ ਮੈਨੂੰ ਬਹੁਤ ਉਤਸ਼ਾਹਿਤ ਕੀਤਾ, ਉਸ ਸਮੇਂ ਉਸ ਨੇ 8 ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਬਹੁਤ ਸਾਰੇ ਮੈਚ ਦੇਖੇ ਅਤੇ ਉਹ 20 ਸਾਲ ਤੋਂ ਵੱਧ ਸਮੇਂ ਤੋਂ ਮੇਰੇ ਨਾਲ ਰਹੀ।