
ਆਸਟ੍ਰੇਲੀਆਈ ਟੀਮ ਅਜੇ ਵੀ ਪਹਿਲੇ ਸਥਾਨ 'ਤੇ ਹੈ
ਨਵੀਂ ਦਿੱਲੀ : ਏਸ਼ੀਆ ਕੱਪ 2023 ਹੁਣ ਆਪਣੇ ਆਖਰੀ ਪੜਾਅ 'ਤੇ ਹੈ। ਜਿੱਥੇ ਐਤਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਫਾਈਨਲ ਮੈਚ ਖੇਡਿਆ ਜਾਣਾ ਹੈ। ਇਸ ਦੌਰਾਨ ਪਾਕਿਸਤਾਨੀ ਟੀਮ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ। ਆਈਸੀਸੀ ਨੇ ਸ਼ੁੱਕਰਵਾਰ ਨੂੰ ਵਨਡੇ ਰੈਂਕਿੰਗ ਜਾਰੀ ਕਰਕੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਏਸ਼ੀਆ ਕੱਪ 'ਚ ਖਰਾਬ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਿਆ ਹੈ। ਵੀਰਵਾਰ ਨੂੰ ਏਸ਼ੀਆ ਕੱਪ ਦੇ ਸੁਪਰ 4 ਦੌਰ 'ਚ ਸ਼੍ਰੀਲੰਕਾ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਹੁਣ ਤੀਜੇ ਸਥਾਨ 'ਤੇ ਆ ਗਿਆ ਹੈ। ਏਸ਼ੀਆ ਕੱਪ 'ਚ ਉਸ ਦੀ ਟੀਮ ਦਾ ਸਫਰ ਵੀ ਖਤਮ ਹੋ ਗਿਆ ਹੈ। ਇਸ ਮੈਚ ਵਿੱਚ ਹਾਰ ਨਾਲ ਪਾਕਿਸਤਾਨ ਨੂੰ ਦੋਹਰਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: ਸ਼ਹੀਦ ਕਰਨਲ ਮਨਪ੍ਰੀਤ ਸਿੰਘ ਪੰਜ ਤੱਤਾਂ 'ਚ ਵਿਲੀਨ, ਪੁੱਤ ਨੇ ਫੌਜ ਦੀ ਵਰਦੀ ਪਾ ਕੇ ਦਿਤੀ ਪਿਤਾ ਨੂੰ ਵਿਦਾਈ
ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ 'ਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਉਸ ਦੀ ਟੀਮ ਭਾਰਤ ਖਿਲਾਫ ਖੇਡੇ ਗਏ ਮੈਚ ਵਿਚ ਵੀ 228 ਦੌੜਾਂ ਨਾਲ ਹਾਰ ਗਈ ਸੀ। ਇਨ੍ਹਾਂ ਲਗਾਤਾਰ ਦੋ ਹਾਰਾਂ ਕਾਰਨ ਪਾਕਿਸਤਾਨ ਆਈਸੀਸੀ ਵਨਡੇ ਰੈਂਕਿੰਗ 'ਚ ਪਹਿਲੇ ਸਥਾਨ ਤੋਂ ਤੀਜੇ ਸਥਾਨ 'ਤੇ ਖਿਸਕ ਗਿਆ ਹੈ। ਟੀਮ ਇੰਡੀਆ ਨੂੰ ਏਸ਼ੀਆ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਦਾ ਨਤੀਜਾ ਮਿਲਿਆ ਹੈ। ਭਾਰਤੀ ਟੀਮ ਹੁਣ ਤੀਜੇ ਸਥਾਨ ਤੋਂ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਆਸਟ੍ਰੇਲੀਆਈ ਟੀਮ ਅਜੇ ਵੀ ਪਹਿਲੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ: ਪੰਜਾਬੀ ਫ਼ਿਲਮ ਇੰਡਸਟਰੀ ਤੋਂ ਦੁਖ਼ਦਾਈ ਖ਼ਬਰ, ਪ੍ਰਸਿੱਧ ਅਦਾਕਾਰਾ ਆਰਤੀ ਗੌਰੀ ਦਾ ਹੋਇਆ ਦਿਹਾਂਤ
ਏਸ਼ੀਆ ਕੱਪ 2023 ਦੀ ਸ਼ੁਰੂਆਤ ਤੋਂ ਪਹਿਲਾਂ ਪਾਕਿਸਤਾਨ ਆਈਸੀਸੀ ਵਨਡੇ ਰੈਂਕਿੰਗ ਵਿੱਚ ਪਹਿਲੇ ਸਥਾਨ 'ਤੇ ਸੀ ਪਰ ਜਿਵੇਂ-ਜਿਵੇਂ ਟੂਰਨਾਮੈਂਟ ਅੱਗੇ ਵਧਦਾ ਗਿਆ, ਪਾਕਿਸਤਾਨ ਦੇ ਭੇਦ ਖੁੱਲ੍ਹਣ ਲੱਗੇ। ਏਸ਼ੀਆ ਕੱਪ ਦੌਰਾਨ ਪਾਕਿਸਤਾਨ ਨੇ ਨੇਪਾਲ ਅਤੇ ਬੰਗਲਾਦੇਸ਼ ਵਰਗੀਆਂ ਕਮਜ਼ੋਰ ਟੀਮਾਂ ਨੂੰ ਹਰਾਇਆ। ਪਾਕਿਸਤਾਨ ਦੀ ਟੀਮ ਨੇ ਪਿਛਲੇ ਕੁਝ ਸਾਲਾਂ 'ਚ ਸਿਰਫ ਘਰੇਲੂ ਮੈਚਾਂ 'ਚ ਹੀ ਚੰਗਾ ਪ੍ਰਦਰਸ਼ਨ ਕੀਤਾ ਹੈ। ਜਿਸ ਕਾਰਨ ਉਸ ਦਾ ਵਨਡੇ ਰਿਕਾਰਡ ਕੁਝ ਬਿਹਤਰ ਹੋ ਸਕਦੇ ਸਨ ਪਰ ਏਸ਼ੀਆ ਕੱਪ 'ਚ ਇਹ ਸਾਫ ਹੋ ਗਿਆ ਕਿ ਪਾਕਿਸਤਾਨ ਦੀ ਟੀਮ ਅਜੇ ਵੀ ਘਰ ਤੋਂ ਕਾਫੀ ਕਮਜ਼ੋਰ ਹੈ।