
ਸੁਲਤਾਨ ਆਫ਼ ਜੋਹੋਰ ਕੱਪ ਹਾਕੀ ਟੂਰਨਾਮੈਂਟ
ਜੋਹੋਰ ਬਾਹਰੂ (ਮਲੇਸ਼ੀਆ): ਭਾਰਤ ਅਤੇ ਪਾਕਿਸਤਾਨ ਨੇ ਸੁਲਤਾਨ ਆਫ਼ ਜੋਹੋਰ ਕੱਪ ਹਾਕੀ ਟੂਰਨਾਮੈਂਟ ਦੌਰਾਨ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਵੱਲੋਂ ਖੇਡ ਭਾਵਨਾ ਦੀ ਇੱਕ ਨਵੀਂ ਉਦਾਹਰਣ ਕਾਇਮ ਕੀਤੀ ਗਈ ਹੈ। ਮੰਗਲਵਾਰ ਨੂੰ ਜੂਨੀਅਰ ਹਾਕੀ ਮੈਚ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਵਜਾਉਣ ਤੋਂ ਤੁਰੰਤ ਬਾਅਦ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਇਆ ਅਤੇ ਹਾਈ-ਫਾਈਵ ਕੀਤਾ।
ਮੈਚ 3-3 ਦੇ ਡਰਾਅ ਨਾਲ ਖਤਮ ਹੋਇਆ। ਇਸ ਤੋਂ ਬਾਅਦ ਵੀ, ਦੋਵਾਂ ਟੀਮਾਂ ਦੇ ਖਿਡਾਰੀ ਹੱਥ ਮਿਲਾਉਂਦੇ ਦੇਖੇ ਗਏ। ਇਹ ਦ੍ਰਿਸ਼ ਖਾਸ ਸੀ, ਕਿਉਂਕਿ ਕੁਝ ਹਫ਼ਤੇ ਪਹਿਲਾਂ ਹੋਏ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੌਰਾਨ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਨੇ ਇੱਕ ਦੂਜੇ ਨਾਲ ਹੱਥ ਨਹੀਂ ਮਿਲਾਇਆ ਸੀ।