Harbhajan Singh News: ਇੰਜ਼ਮਾਮ ਦੇ ਦਾਅਵੇ 'ਤੇ ਭੱਜੀ ਨੂੰ ਗੁੱਸਾ ਆਇਆ, ਕਿਹਾ, "ਤੁਸੀਂ ਕੇੜਾ ਨਸ਼ਾ ਕੀਤਾ ਹੈ?"
Published : Nov 15, 2023, 1:21 pm IST
Updated : Nov 15, 2023, 1:21 pm IST
SHARE ARTICLE
Inzamam Ul Haq vs Harbhajan Singh
Inzamam Ul Haq vs Harbhajan Singh

'ਪਾਕਿਸਤਾਨ ਦੇ ਸਾਬਕਾ ਖਿਡਾਰੀਆਂ ਨੇ ਵੀ ਵਿਵਾਦਿਤ ਬਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ'

Harbhajan Singh News: ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਸਾਬਕਾ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਉਹ ਇਸਲਾਮ ਕਬੂਲ ਕਰਨ ਬਾਰੇ ਸੋਚ ਰਿਹਾ ਸੀ। ਫਿਲਹਾਲ ਕ੍ਰਿਕਟ ਦੇ ਮੈਦਾਨ 'ਤੇ ਵਿਸ਼ਵ ਕੱਪ ਚੱਲ ਰਿਹਾ ਹੈ ਪਰ ਇਸ ਦੇ ਬਾਹਰ ਵੀ ਰੋਮਾਂਚ, ਡਰਾਮਾ ਅਤੇ ਐਕਸ਼ਨ ਘੱਟ ਨਹੀਂ ਹੈ। ਜੇਕਰ ਮੈਦਾਨ ਦੇ ਅੰਦਰ ਦੁਨੀਆ ਦੀਆਂ ਚੋਟੀ ਦੀਆਂ 4 ਕ੍ਰਿਕਟ ਟੀਮਾਂ ਟਰਾਫੀ ਲਈ ਲੜ ਰਹੀਆਂ ਹਨ ਤਾਂ ਇਸ ਦੇ ਬਾਹਰ ਹਰਭਜਨ ਸਿੰਘ ਅਤੇ ਇੰਜ਼ਮਾਮ-ਉਲ-ਹੱਕ ਆਹਮੋ-ਸਾਹਮਣੇ ਹਨ। ਉਨ੍ਹਾਂ ਦੇ ਟਕਰਾਅ ਦਾ ਕਾਰਨ ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਹਰਭਜਨ ਸਿੰਘ ਬਾਰੇ ਕੀਤਾ ਖੁਲਾਸਾ ਹੈ। ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਬੱਲੇਬਾਜ਼ ਇੰਜ਼ਮਾਮ ਉਲ ਹੱਕ ਨੇ ਕਿਹਾ ਹੈ ਕਿ ਹਰਭਜਨ ਸਿੰਘ ਇਸਲਾਮ ਕਬੂਲ ਕਰਨ ਬਾਰੇ ਸੋਚ ਰਿਹਾ ਸੀ।

ਹੁਣ ਇਸ ਮਾਮਲੇ 'ਤੇ ਸਾਬਕਾ ਭਾਰਤੀ ਆਫ ਸਪਿਨਰ ਨੇ ਕਰਾਰਾ ਜਵਾਬ ਦਿੱਤਾ ਹੈ। ਇੰਜ਼ਮਾਮ ਦੇ ਆਪਣੇ ਬਾਰੇ ਖੁਲਾਸੇ ਦੀ ਹਵਾ ਆਉਣ ਤੋਂ ਬਾਅਦ ਹਰਭਜਨ ਸਿੰਘ ਨੂੰ ਬਹੁਤ ਗੁੱਸਾ ਆਇਆ। ਉਸਨੇ ਐਕਸ-ਹੈਂਡਲ 'ਤੇ ਸਿੱਧਾ ਲਿਖਿਆ - ਉਹ ਕਿਸ ਪ੍ਰਭਾਵ ਵਿਚ ਗੱਲ ਕਰ ਰਿਹਾ ਹੈ? ਮੈਂ ਦਿਲੋਂ ਭਾਰਤੀ ਹਾਂ। ਮੈਨੂੰ ਭਾਰਤੀ ਅਤੇ ਸਿੱਖ ਹੋਣ 'ਤੇ ਮਾਣ ਹੈ। ਬਕਵਾਸ ਲੋਕ ਕੁਝ ਵੀ ਕਹਿੰਦੇ ਹਨ।

ਦਰਅਸਲ ਵਿਸ਼ਵ ਕੱਪ 'ਚ ਬਾਬਰ ਬ੍ਰਿਗੇਡ ਦੇ ਗਰੁੱਪ ਗੇੜ 'ਚੋਂ ਬਾਹਰ ਹੋਣ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਕ੍ਰਿਕਟਰਾਂ ਦਾ ਹੌਂਸਲਾ ਟੁੱਟ ਗਿਆ ਹੈ। ਪਾਕਿਸਤਾਨ ਦੇ ਸਾਬਕਾ ਖਿਡਾਰੀਆਂ ਨੇ ਵੀ ਹੁਣ ਵਿਵਾਦਿਤ ਬਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਵਿਚ ਪਾਕਿਸਤਾਨ ਦਾ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਰਿਹਾ ਅਤੇ ਉਸ ਨੂੰ ਗਰੁੱਪ ਪੜਾਅ ਤੋਂ ਹੀ ਬਾਹਰ ਹੋਣਾ ਪਿਆ। ਪਾਕਿਸਤਾਨ ਨੇ ਨੌਂ ਵਿਚੋਂ ਸਿਰਫ਼ ਚਾਰ ਮੈਚ ਜਿੱਤੇ ਅਤੇ ਅੰਕ ਸੂਚੀ ਵਿਚ ਪੰਜਵੇਂ ਸਥਾਨ ’ਤੇ ਰਿਹਾ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਅਤੇ ਉਨ੍ਹਾਂ ਦੇ ਖਿਡਾਰੀਆਂ ਦੀ ਸਖ਼ਤ ਆਲੋਚਨਾ ਕਰ ਰਹੇ ਹਨ।

ਹਾਲਾਂਕਿ ਬਰਬਰ ਬ੍ਰਿਗੇਡ ਦੀ ਆਲੋਚਨਾ ਦੇ ਨਾਲ-ਨਾਲ ਪਾਕਿਸਤਾਨ ਦੇ ਸਾਬਕਾ ਖਿਡਾਰੀਆਂ ਨੇ ਵੀ ਵਿਵਾਦਿਤ ਬਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ ਨੇ ਵੀ ਭਾਰਤੀ ਦਿੱਗਜ ਹਰਭਜਨ ਸਿੰਘ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਇੰਜ਼ਮਾਮ ਨੇ ਦੱਸਿਆ ਕਿ ਹਰਭਜਨ ਸਿੰਘ ਮੌਲਾਨਾ ਤਾਰਿਕ ਜਮੀਲ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੇ ਇਸਲਾਮ ਧਾਰਨ ਕਰਨ ਦੀ ਇੱਛਾ ਪ੍ਰਗਟਾਈ ਸੀ। ਇੰਜ਼ਮਾਮ ਨੇ ਵੀਡੀਓ 'ਚ ਕਿਹਾ, 'ਮੌਲਾਨਾ ਤਾਰਿਕ ਜ਼ਮੀਲ ਹਰ ਰੋਜ਼ ਸਾਨੂੰ ਮਿਲਣ ਆਉਂਦੇ ਸਨ। ਨਮਾਜ਼ ਅਦਾ ਕਰਨ ਲਈ ਕਮਰਾ ਸੀ। ਉਹ ਨਮਾਜ਼ ਤੋਂ ਬਾਅਦ ਸਾਡੇ ਨਾਲ ਗੱਲਾਂ ਕਰਦਾ ਸੀ। ਇਕ-ਦੋ ਦਿਨਾਂ ਬਾਅਦ ਅਸੀਂ ਇਰਫਾਨ ਪਠਾਨ, ਜ਼ਹੀਰ ਖਾਨ ਅਤੇ ਮੁਹੰਮਦ ਕੈਫ਼ ਨੂੰ ਨਮਾਜ਼ ਪੜ੍ਹਨ ਲਈ ਬੁਲਾਉਣਾ ਸ਼ੁਰੂ ਕਰ ਦਿੱਤਾ। ਮੈਂ ਦੇਖਿਆ ਕਿ 2-3 ਹੋਰ ਭਾਰਤੀ ਖਿਡਾਰੀ ਵੀ ਸ਼ਾਮਲ ਹੁੰਦੇ ਸਨ, ਉਹ ਨਮਾਜ਼ ਨਹੀਂ ਪੜ੍ਹਦੇ ਸਨ ਪਰ ਮੌਲਾਨਾ ਨੂੰ ਸੁਣਦੇ ਸਨ।

(For more news apart from Harbhajan Singh and Inzamam Ul Haq controversial news, stay tuned to Rozana Spokesman)

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement