
ਭੂਟਾਨ ਦੀ ਰਾਜਧਾਨੀ ਥਿੰਪੂ 'ਚ ਦੋ ਦਿਨ ਪਹਿਲਾਂ ਖ਼ਤਮ ਹੋਈ ਤਿੰਨ ਰੋਜ਼ਾਂ ਅੰਤਰ-ਰਾਸ਼ਟਰੀ ਓਪਨ ਕਰਾਟੇ ਪ੍ਰਤੀਯੋਗਤਾ
ਬਠਿੰਡਾ : ਭੂਟਾਨ ਦੀ ਰਾਜਧਾਨੀ ਥਿੰਪੂ 'ਚ ਦੋ ਦਿਨ ਪਹਿਲਾਂ ਖ਼ਤਮ ਹੋਈ ਤਿੰਨ ਰੋਜ਼ਾਂ ਅੰਤਰ-ਰਾਸ਼ਟਰੀ ਓਪਨ ਕਰਾਟੇ ਪ੍ਰਤੀਯੋਗਤਾ ਵਿੱਚ ਡੀ.ਏ.ਵੀ. ਕਾਲਜ ਦੇ ਵਿਦਿਆਰਥੀ ਨਿਲੇਸ਼ ਨੇ ਦੋ ਕਾਂਸੇ ਪਦਕ ਜਿੱਤ ਕੇ ਕਾਲਜ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਇਸ ਪ੍ਰਤੀਯੋਗਤਾ ਵਿੱਚ ਭੂਟਾਨ, ਨਿਪਾਲ, ਮੀਆਂਮਾਰ, ਸ਼੍ਰੀਲੰਕਾ, ਥਾਈਲੈਂਡ ਅਤੇ ਬਰਮਾ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ. ਸੰਜੀਵ ਸ਼ਰਮਾਂ ਨੇ ਵਿਦਿਆਰਥੀ ਨਿਲੇਸ਼ ਦੇ ਚੰਗੇ ਪ੍ਰਦਰਸ਼ਨ 'ਤੇ ਖੁਸ਼ੀ ਪ੍ਰਗਟ ਕਰਦਿਆਂ ਭਵਿੱਖ ਵਿੱਚ ਵੀ ਉਸ ਦੁਆਰਾ ਵਧੀਆ ਪ੍ਰਦਰਸ਼ਨ ਦੀ ਉਮੀਦ ਜ਼ਾਹਿਰ ਕੀਤੀ।