ਧੋਨੀ ਬਾਰੇ ਬੀਸੀਸੀਆਈ ਅਧਿਕਾਰੀ ਦਾ ਵੱਡਾ ਬਿਆਨ : ਚਾਹੁਣ ਤਾਂ ਕਰ ਸਕਦੇ ਨੇ ਵਾਪਸੀ!

ਏਜੰਸੀ
Published Jan 16, 2020, 6:48 pm IST
Updated Jan 16, 2020, 6:48 pm IST
ਕੇਂਦਰੀ ਕਰਾਰ ਸੂਚੀ 'ਚੋਂ ਬਾਹਰ ਕਰਨਾ ਸੀ ਤੈਅ
file photo
 file photo

ਨਵੀਂ ਦਿੱਲੀ : ਬੀ. ਸੀ. ਸੀ. ਆਈ. ਦੇ ਇਕ ਚੋਟੀ ਦਰਜਾ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰੀ ਕਰਾਰ ਸੂਚੀ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਨੂੰ ਬਾਹਰ ਕਰਨਾ ਤੈਅ ਸੀ ਅਤੇ  ਉਸ ਨੇ ਰਾਸ਼ਟਰੀ ਚੋਣ ਕਮੇਟੀ ਨੇ ਸੂਚੀ ਨੂੰ ਆਖਰੀ ਰੂਪ ਦੇਣ ਤੋਂ ਪਹਿਲਾਂ ਇਸ ਦੀ ਜਾਣਕਾਰੀ ਦਿਤੀ ਸੀ।

PhotoPhoto

Advertisement

ਸਾਬਕਾ ਕਪਤਾਨ ਜੇਕਰ ਇਸ ਸਾਲ ਟੀ-20 ਟੀਮ ਵਿਚ ਸ਼ਾਮਲ ਹੁੰਦੇ ਹਨ ਤਾਂ ਉਸ ਨੂੰ ਸੂਚੀ ਵਿਚ  ਫਿਰ ਜਗ੍ਹਾ ਮਿਲ ਸਕਦੀ ਹੈ। ਹਾਲਾਂਕਿ ਇਸ ਸੰਭਾਵਨਾ ਬੇਹੱਦ ਘੱਟ ਹੈ। 2 ਵਾਰ ਦੀ ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਰਹਿ ਚੁੱਕੇ ਮਹਿੰਦਰ ਸਿੰਘ ਧੋਨੀ ਦਾ ਇਸ ਸੂਚੀ ਵਿਚੋਂ ਬਾਹਰ ਹੋਣਾ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਉਸ ਨੂੰ ਕਰੀਬ 6 ਮਹੀਨਿਆਂ ਤੋਂ ਕੌਮਾਂਤਰੀ ਕ੍ਰਿਕਟ ਨਹੀਂ ਖੇਡੀ ਹੈ।

PhotoPhoto

ਅਧਿਕਾਰੀ ਨੇ ਕਿਹਾ ਕਿ ਮੈਂ ਸਾਫ਼ ਕਹਿਣਾ ਚਾਹੁੰਦਾ ਹਾਂ ਕਿ ਬੀ. ਸੀ. ਸੀ. ਆਈ. ਦੇ ਚੋਟੀ ਅਧਿਕਾਰੀਆਂ ਵਿਚੋਂ ਇਕ ਨੇ ਧੋਨੀ ਨਾਲ ਗੱਲ ਕਰ ਕੇ ਉਸ ਨੂੰ ਕੇਂਦਰੀ ਕਰਾਰ ਸੂਚੀ ਬਾਰੇ ਦਸਿਆ ਸੀ। ਅਧਿਕਾਰੀ ਨੇ ਸਾਫ ਤੌਰ 'ਤੇ ਦਸਿਆ ਕਿ ਉਸ ਨੇ (ਧੋਨੀ) ਸਤੰਬਰ 2019 ਤੋਂ ਕੋਈ ਮੈਚ ਨਹੀਂ ਖੇਡਿਆ ਹੈ ਤਾਂ ਉਸ ਨੂੰ ਸੂਚੀ ਵਿਚੋਂ ਬਾਹਰ ਰੱਖਿਆ ਜਾ ਸਕਦਾ ਹੈ।

PhotoPhoto

ਇਹ ਪੁੱਛਣ 'ਤੇ ਕਿ ਪ੍ਰਧਾਨ ਸੌਰਵ ਗਾਂਗੁਲੀ, ਸਕੱਤਰ ਜੈ ਸ਼ਾਹ ਅਤੇ ਸੀ. ਈ. ਓ. ਰਾਹੁਲ ਚੌਧਰੀ ਵਿਚੋਂ ਕਿਸ ਨੇ ਧੋਨੀ ਨਾਲ ਗੱਲ ਕੀਤੀ ਤਾਂ ਅਧਿਕਾਰੀ ਨੇ ਇਹ ਦੱਸਣ ਤੋਂ ਇਨਕਾਰ ਕਰ ਦਿਤਾ। ਉਸ ਨੇ ਕਿਹਾ ਕਿ ਕਿਸਨੇ ਗੱਲ ਕੀਤੀ ਇਹ ਜਾਣਨਾ ਜ਼ਰੂਰੀ ਨਹੀਂ ਹੈ। ਗੱਲ ਇਹ ਹੈ ਕਿ ਉੱਚ ਪੱਧਰ ਦੇ ਖਿਡਾਰੀਆਂ ਨੂੰ ਦੱਸਣਾ ਜ਼ਰੂਰੀ ਹੈ ਕਿ ਫਿਲਹਾਲ ਉਹ ਕੇਂਦਰੀ ਕਰਾਰ ਸੂਚੀ ਵਿਚੋਂ ਬਾਹਰ ਹਨ ਅਤੇ ਇਹ ਸਹੀ ਢੰਗ ਨਾਲ ਕੀਤਾ ਗਿਆ ਹੈ।

PhotoPhoto

ਇਸ ਤੋਂ ਇਲਾਵਾ ਅਧਿਕਾਰੀ ਨੇ ਇਹ ਵੀ ਦਸਿਆ ਕਿ ਜੇਕਰ ਧੋਨੀ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਰਲਡ ਕੱਪ ਦੀ ਟੀਮ ਵਿਚ ਜਗ੍ਹਾ ਬਣਾਉਂਦੇ ਹਨ ਤਾਂ ਉਸ ਨੂੰ 'ਪ੍ਰੋ ਰਾਟਾ' ਆਧਾਰ 'ਤੇ ਕਰਾਰ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਮੌਜੂਦਾ ਨਿਯਮ ਦੇ ਤਹਿਤ ਉਸੇ ਖਿਡਾਰੀ ਨੂੰ ਕੇਂਦਰੀ ਕਰਾਰ ਦਿਤਾ ਜਾ ਸਕਦਾ ਹੈ ਜਿਸ ਨੇ ਘੱਟੋਂ-ਘੱਟ 3 ਟੈਸਟ ਜਾਂ 8ਵਨ ਡੇ ਖੇਡੇ ਹੋਣ। ਜੇਕਰ ਧੋਨੀ ਇੰਨੇ ਟੀ-20 ਮੈਚ ਵੀ ਖੇਡਦੇ ਹਨ ਤਾਂ ਫਿਰ ਵੀ ਉਹ ਇਸ ਸੂਚੀ ਵਿਚ ਸ਼ਾਮਲ ਹੋ ਸਕਦੇ ਹਨ।

Location: India, Delhi, New Delhi
Advertisement

 

Advertisement
Advertisement