
ਧੋਨੀ ਨੇ ਜੁਲਾਈ 2019 ਤੋਂ ਬਾਅਦ ਹੁਣ ਤੱਕ ਕੋਈ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ
ਨਵੀਂ ਦਿੱਲੀ : ਭਾਰਟੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਰਿਟਾਇਰਮੈਂਟ ਨੂੰ ਲੈ ਕੇ ਵੱਡੀ ਗੱਲ ਸਾਹਮਣੇ ਆਈ ਹੈ। ਭਾਰਤੀ ਕ੍ਰਿਕਟ ਟੀਮ ਦੇ ਹੈੱਡ ਕੋਚ ਰਵੀ ਸ਼ਾਸ਼ਤਰੀ ਨੇ ਦੱਸਿਆ ਹੈ ਕਿ ਮਹਿੰਦਰ ਸਿੰਘ ਧੋਨੀ ਜਲਦੀ ਹੀ ਆਪਣੇ ਵਨ-ਡੇ ਕਰਿਅਰ ਨੂੰ ਅਲਵਿਦਾ ਕਹਿ ਸਕਦੇ ਹਨ।
File Photo
ਦਰਅਸਲ ਇਕ ਟੀਵੀ ਇੰਟਰਵੀਊ ਦੇ ਦੌਰਾਨ ਪੁੱਛੇ ਗਏ ਸਵਾਲ ਦਾ ਉੱਤਰ ਦਿੰਦਿਆ ਕੋਚ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਧੋਨੀ ਲੰਬੇ ਸਮੇਂ ਤੋਂ ਕ੍ਰਿਕਟ ਦੇ ਤਿੰਨ ਫਾਰਮੈਟਾਂ ਵਿਚ ਖੇਡ ਰਹੇ ਸਨ ਫਿਰ ਉਨ੍ਹਾਂ ਨੇ ਟੈਸਟ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਲਈ ਅਤੇ ਹੁਣ ਉਹ ਵਨ-ਡੇ ਕ੍ਰਿਕਟ ਨੂੰ ਵੀ ਛੱਡ ਸਕਦੇ ਹਨ। ਸ਼ਾਸਤਰੀ ਨੇ ਅੱਗੇ ਕਿਹਾ ਕਿ ਇਸ ਉੱਮਰ ਵਿਚ ਧੋਨੀ ਸਿਰਫ ਟੀ-20 ਕ੍ਰਿਕਟ ਹੀ ਖੇਡ ਸਕਦੇ ਹਨ।
File Photo
ਰਵੀ ਸ਼ਾਸਤਰੀ ਨੇ ਇਕ ਸਵਾਲ ਦੇ ਜਵਾਬ ਦੌਰਾਨ ਕਿਹਾ ਕਿ ''ਮਹਿੰਦਰ ਸਿੰਘ ਧੋਨੀ ਦਾ ਟੀ-20 ਕਰਿਅਰ ਅਜੇ ਜਿਊਂਦਾ ਹੈ। ਉਹ ਇਸ ਵਾਰ ਆਈਪੀਐਲ ਵਿਚ ਵੀ ਖੇਡਣਗੇ''। ਕੋਚ ਸ਼ਾਸਤਰੀ ਨੇ ਦੱਸਿਆ ਕਿ ''ਮੈ ਧੋਨੀ ਦੇ ਬਾਰੇ ਇਕ ਗੱਲ ਜਾਣਦਾ ਹਾਂ ਕਿ ਉਹ ਖੁਦ ਨੂੰ ਟੀਮ ਦੇ ਉੱਤੇ ਕਦੇ ਵੀ ਥੋਪਦੇ ਨਹੀਂ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਖੇਡਣਾ ਜਾਰੀ ਨਹੀਂ ਰੱਖ ਸਕਦੇ ਤਾਂ ਟੈਸਟ ਕ੍ਰਿਕਟ ਦੀ ਤਰ੍ਹਾਂ ਕਹਿ ਦੇਣਗੇ ਕਿ ਮੈ ਹੁਣ ਬਹੁਤ ਕ੍ਰਿਕਟ ਖੇਡ ਚੁੱਕਿਆਂ ਹਾਂ''।
File Photo
ਧੋਨੀ ਨੇ ਜੁਲਾਈ 2019 ਤੋਂ ਬਾਅਦ ਹੁਣ ਤੱਕ ਕੋਈ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ ਪਰ ਉਨ੍ਹਾਂ ਨੇ ਆਪਣੀ ਰਿਟਾਇਰਮੈਂਟ ਨੂੰ ਲੈ ਕੇ ਵੀ ਕੋਈ ਗੱਲ ਸਿੱਧੇ ਤੌਰ 'ਤੇ ਨਹੀਂ ਕੀਤੀ ਹੈ। ਰਵੀ ਸ਼ਾਸਤਰੀ ਨੇ ਇਹ ਵੀ ਕਿ ਜੇਕਰ ਉਹ ਆਈਪੀਐਲ ਵਿਚ ਵਧੀਆ ਪ੍ਰਦਰਸ਼ਨ ਕਰਦੇ ਹਨ ਤਾਂ ਇਸ ਦਾ ਸਿੱਧਾਂ ਮਤਲਬ ਹੋਵੇਗਾ ਕਿ ਉਹ ਅੱਗੇ ਵੀ ਕ੍ਰਿਕਟ ਖੇਡਣਾ ਜਾਰੀ ਰੱਖ ਸਕਦੇ ਹਨ।
File Photo
ਦੱਸ ਦਈਏ ਕਿ ਇਸੇ ਸਾਲ ਅਸਟ੍ਰੇਲੀਆ ਵਿਚ ਟੀ-20 ਵਿਸ਼ਵ ਕੱਪ ਵੀ ਖੇਡਿਆ ਜਾਣਾ ਹੈ ਅਤੇ ਰਵੀ ਸ਼ਾਸਤਰੀ ਦੇ ਦਿੱਤੇ ਸੰਕੇਤਾ ਤੋਂ ਇਹ ਸਾਫ ਸਮਝਿਆ ਜਾ ਸਕਦਾ ਹੈ ਕਿ ਮਹਿੰਦਰ ਸਿੰਘ ਧੋਨੀ ਟੀ-20 ਵਰਲਡ ਕੱਪ ਦੌਰਾਨ ਭਾਰਤੀ ਟੀਮ ਦਾ ਹਿੱਸਾ ਹੋ ਸਕਦੇ ਹਨ।