
ਅਰਜਨਟੀਨਾ, ਚਿੱਲੀ, ਪਰਾਗਵੇ ਅਤੇ ਉਗਰਵੇ ਵਿਸ਼ਵ ਕੱਪ 2030 ਦੀ ਮੇਜ਼ਬਾਨੀ ਦੀ ਸੰਯੁਕਤ ਦਾਅਵੇਦਾਰੀ ਪੇਸ਼ ਕਰਨਗੇ.....
ਸੈਂਟਿਆਗੋ : ਅਰਜਨਟੀਨਾ, ਚਿੱਲੀ, ਪਰਾਗਵੇ ਅਤੇ ਉਗਰਵੇ ਵਿਸ਼ਵ ਕੱਪ 2030 ਦੀ ਮੇਜ਼ਬਾਨੀ ਦੀ ਸੰਯੁਕਤ ਦਾਅਵੇਦਾਰੀ ਪੇਸ਼ ਕਰਨਗੇ। ਅਰਜਨਟੀਨਾ, ਪੁਰਾਗਵੇ ਅਤੇ ਉਗਰਵੇ ਪਹਿਲਾ ਹੀ ਸੰਯੁਕਤ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਚਿੱਲੀ ਦੇ ਰਾਸ਼ਟਰਪਤੀ ਸਬੇਸਟਿਅਨ ਪਿਨੋਰਾ ਨੇ ਟਵਿੱਟਰ 'ਤੇ ਕਿਹਾ ਕਿ ਇਹ ਦੇਸ਼ ਚਿੱਲੀ ਨੂੰ ਵੀ ਸਮੂਹਿਕ ਦਾਅਵੇਦਾਰੀ ਵਿਚ ਸ਼ਾਮਲ ਕਰਨ ਲਈ ਰਾਜ਼ੀ ਹੋ ਗਏ ਹਨ। ਅਰਜਨਟੀਨਾ ਅਤੇ ਉਗਰਵੇ ਨੇ 2017 ਵਿਚ ਹੀ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਪੁਰਾਗਵੇ ਬਾਦ ਵਿਚ ਇਸ ਨਾਲ ਜੁੜਿਆ। ਉਗਰਵੇ ਨੇ 1930 ਵਿਚ ਪਹਿਲੇ ਵਿਸ਼ਵ ਕੱਪ ਦੀ ਮੇਜ਼ਬਾਨੀਕੀਤੀ ਸੀ ਜਦਕਿ ਚਿੱਲੀ ਵਿਚ 1962 ਅਤੇ ਅਰਜਨਟੀਨਾ ਨੇ 1978 ਵਿਚ ਮੇਜ਼ਬਾਨੀ ਕੀਤੀ ਸੀ। (ਭਾਸ਼ਾ)