Advertisement
  ਖ਼ਬਰਾਂ   ਖੇਡਾਂ  16 Feb 2019  ਸਾਇਨਾ, ਕਸ਼ਯਪ ਅਤੇ ਸੌਰਵ ਰਾਸ਼ਟਰੀ ਚੈਂਪੀਅਨਸ਼ਿਪ ਦੇ ਸੈਮੀਫ਼ਾਈਨਲ 'ਚ

ਸਾਇਨਾ, ਕਸ਼ਯਪ ਅਤੇ ਸੌਰਵ ਰਾਸ਼ਟਰੀ ਚੈਂਪੀਅਨਸ਼ਿਪ ਦੇ ਸੈਮੀਫ਼ਾਈਨਲ 'ਚ

ਏਜੰਸੀ
Published Feb 16, 2019, 3:26 pm IST
Updated Feb 16, 2019, 3:26 pm IST
ਸਾਬਕਾ ਚੈਂਪੀਅਨ ਸਾਇਨਾ ਨੇਹਵਾਲ, ਪਾਰੂਪੱਲੀ ਕਸ਼ਯਪ ਅਤੇ ਸੌਰਵ ਵਰਮਾ 83ਵੀਂ ਯੋਨੇਕਸ ਸਨਰਾਈਜ਼ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ 'ਚ......
Sania Nehwal & Parupali Kashyap
 Sania Nehwal & Parupali Kashyap

ਗੁਹਾਟੀ :  ਸਾਬਕਾ ਚੈਂਪੀਅਨ ਸਾਇਨਾ ਨੇਹਵਾਲ, ਪਾਰੂਪੱਲੀ ਕਸ਼ਯਪ ਅਤੇ ਸੌਰਵ ਵਰਮਾ 83ਵੀਂ ਯੋਨੇਕਸ ਸਨਰਾਈਜ਼ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ 'ਚ ਪਹੁੰਚ ਗਏ। ਸਾਬਕਾ ਚੈਂਪੀਅਨ ਸਾਇਨਾ ਨੇ ਇਕਤਰਫਾ ਮੁਕਾਬਲੇ 'ਚ ਭਾਰਤ ਦੀ ਸਾਬਕਾ ਨੰਬਰ ਇਕ ਖਿਡਾਰਨ ਮੁੰਬਈ ਦੀ ਨੇਹਾ ਪੰਡਿਤ ਨੂੰ 21-10-21-10 ਨਾਲ ਹਰਾਇਆ। ਦੋ ਵਾਰ ਦੀ ਰਾਸ਼ਟਰੀ ਖੇਡ ਚੈਂਪੀਅਨ ਸਾਇਨਾ ਦਾ ਸਾਹਮਣਾ ਹੁਣ ਨਾਗਪੁਰ ਦੀ ਕੁਆਲੀਫਾਇਰ ਵੈਸ਼ਣਨੀ ਭਾਲੇ ਨਾਲ ਹੋਵੇਗਾ ਜੋ ਪਿਛਲੇ ਸਾਲ ਭਾਰਤ ਦੀ ਉਬਰ ਕੱਪ ਟੀਮ 'ਚ ਸੀ। 2012 ਦੇ ਚੈਂਪੀਅਨ ਕਸ਼ਯਪ ਨੇ ਬੋਧਿਤ ਜੋਸ਼ੀ ਨੂੰ 21-18, 21-16 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਸੈਮੀਫਾਈਨਲ 'ਚ ਲਕਸ਼ਯ ਸੇਨ ਨਾਲ ਹੋਵੇਗਾ।

ਇਸ ਤੋਂ ਪਹਿਲਾਂ ਦੁਨੀਆ ਦੇ 30ਵੇਂ ਨੰਬਰ ਦੇ ਖਿਡਾਰੀ ਸੌਰਭ ਵਰਮਾ ਨੇ ਬੀ. ਸਾਈ ਪ੍ਰਣੀਤ ਨੂੰ 21-11, 21-23, 21-18 ਨਾਲ ਹਰਾਇਆ। ਸੌਰਭ ਨੇ ਪਿਛਲੇ ਸਾਲ ਰੂਸ ਓਪਨ ਅਤੇ ਡਚ ਓਪਨ 'ਚ ਸੁਪਰ 100 ਖਿਤਾਬ ਜਿੱਤੇ ਸਨ। ਹੁਣ ਸੌਰਭ ਦਾ ਸਾਹਮਣਾ ਕੁਆਲੀਫਾਇਰ ਕੌਸ਼ਲ ਧਰਮਾਮੇਰ ਨਾਲ ਹੋਵੇਗਾ। ਓਲੰਪਿਕ ਚਾਂਦੀ ਦਾ ਤਮਹਗਹਾ ਜੇਤੂ ਪੀ.ਵੀ. ਸਿੰਧੂ ਦਾ ਸਾਹਮਣਾ ਸਥਾਨਕ ਖਿਡਾਰੀ ਅਸ਼ਮਿਤਾ ਚਾਲਿਹਾ ਨਾਲ ਹੋਵੇਗਾ। (ਭਾਸ਼ਾ)

Advertisement
Advertisement

 

Advertisement
Advertisement