World Cup 2025: ਇਸ ਦਿਨ ਭਾਰਤ-ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ, ਮਹਿਲਾ ਵਿਸ਼ਵ ਕੱਪ ਦੇ ਸ਼ਡਿਊਲ ਦਾ ਐਲਾਨ
Published : Jun 16, 2025, 4:19 pm IST
Updated : Jun 16, 2025, 4:19 pm IST
SHARE ARTICLE
Women's World Cup 2025 schedule announced
Women's World Cup 2025 schedule announced

ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ 5 ਅਕਤੂਬਰ ਨੂੰ ਖੇਡਿਆ ਜਾਵੇਗਾ

Women World Cup 2025 schedule: ਭਾਰਤ ਵਿੱਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ 2025 ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਆਈਸੀਸੀ ਨੇ 16 ਜੂਨ ਨੂੰ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਭਾਰਤ ਤੋਂ ਇਲਾਵਾ ਸ਼੍ਰੀਲੰਕਾ ਨੂੰ ਵੀ ਮੇਜ਼ਬਾਨੀ ਦਿੱਤੀ ਗਈ ਹੈ। ਦਰਅਸਲ, ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਵਿਸ਼ਵ ਕੱਪ 2025 ਦੇ ਆਪਣੇ ਸਾਰੇ ਮੈਚ ਹਾਈਬ੍ਰਿਡ ਮਾਡਲ 'ਤੇ ਖੇਡੇਗੀ। ਅਜਿਹੀ ਸਥਿਤੀ ਵਿੱਚ, ਪਾਕਿਸਤਾਨ ਦੇ ਸਾਰੇ ਮੈਚ ਸ਼੍ਰੀਲੰਕਾ ਵਿੱਚ ਹੋਣਗੇ। ਭਾਰਤ ਅਤੇ ਸ਼੍ਰੀਲੰਕਾ ਟੂਰਨਾਮੈਂਟ ਦਾ ਪਹਿਲਾ ਮੈਚ ਖੇਡਣਗੇ।

ਮਹਿਲਾ ਵਿਸ਼ਵ ਕੱਪ 2025, 30 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲਾ ਮੈਚ ਭਾਰਤ ਅਤੇ ਸ੍ਰੀ ਲੰਕਾ ਵਿਚਕਾਰ ਖੇਡਿਆ ਜਾਵੇਗਾ। ਇਸ ਤੋਂ ਇਲਾਵਾ, ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ 5 ਅਕਤੂਬਰ ਨੂੰ ਖੇਡਿਆ ਜਾਵੇਗਾ। ਜੇਕਰ ਪਾਕਿਸਤਾਨ ਸੈਮੀਫਾਈਨਲ-1 ਵਿੱਚ ਜਗ੍ਹਾ ਬਣਾਉਂਦਾ ਹੈ, ਤਾਂ ਇਹ ਮੈਚ ਕੋਲੰਬੋ ਵਿੱਚ ਖੇਡਿਆ ਜਾਵੇਗਾ। ਜੇਕਰ ਪਾਕਿਸਤਾਨ ਸੈਮੀਫਾਈਨਲ ਨਹੀਂ ਖੇਡਦਾ ਹੈ, ਤਾਂ ਗੁਹਾਟੀ ਇਸ ਮੈਚ ਦੀ ਮੇਜ਼ਬਾਨੀ ਕਰੇਗਾ। ਸੈਮੀਫਾਈਨਲ ਮੈਚ 29 ਅਤੇ 30 ਅਕਤੂਬਰ ਨੂੰ ਖੇਡਿਆ ਜਾਵੇਗਾ, ਜਦੋਂ ਕਿ ਫਾਈਨਲ ਮੈਚ 2 ਨਵੰਬਰ ਨੂੰ ਹੋਵੇਗਾ। ਫਾਈਨਲ ਦਾ ਸਥਾਨ ਕੋਲੰਬੋ ਅਤੇ ਬੰਗਲੁਰੂ ਰੱਖਿਆ ਗਿਆ ਹੈ। ਮਹਿਲਾ ਵਿਸ਼ਵ ਕੱਪ 2025 ਦਾ ਪੂਰਾ ਸ਼ਡਿਊਲ

ਦਿਨ/ਮਿਤੀ ਮੈਚ ਸਥਾਨ ਸਮਾਂ

ਮੰਗਲਵਾਰ, 30 ਸਤੰਬਰ               ਭਾਰਤ ਬਨਾਮ ਸ਼੍ਰੀਲੰਕਾ                       ਬੰਗਲੌਰ 3 ਵਜੇ
ਬੁੱਧਵਾਰ, 1 ਅਕਤੂਬਰ                 ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ         ਇੰਦੌਰ 3 ਵਜੇ
ਵੀਰਵਾਰ, 2 ਅਕਤੂਬਰ                ਬੰਗਲਾਦੇਸ਼ ਬਨਾਮ ਪਾਕਿਸਤਾਨ            ਕੋਲੰਬੋ 3 ਵਜੇ
ਸ਼ੁੱਕਰਵਾਰ, 3 ਅਕਤੂਬਰ              ਇੰਗਲੈਂਡ ਬਨਾਮ ਦੱਖਣੀ ਅਫਰੀਕਾ        ਬੰਗਲੌਰ 3 ਵਜੇ
ਸ਼ਨੀਵਾਰ, 4 ਅਕਤੂਬਰ                ਆਸਟ੍ਰੇਲੀਆ ਬਨਾਮ ਸ਼੍ਰੀਲੰਕਾ               ਕੋਲੰਬੋ 3 ਵਜੇ
ਐਤਵਾਰ, 5 ਅਕਤੂਬਰ                ਭਾਰਤ ਬਨਾਮ ਪਾਕਿਸਤਾਨ                   ਕੋਲੰਬੋ 3 ਵਜੇ
ਸੋਮਵਾਰ, 6 ਅਕਤੂਬਰ                ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ     ਇੰਦੌਰ 3 ਵਜੇ
ਮੰਗਲਵਾਰ, 7 ਅਕਤੂਬਰ             ਇੰਗਲੈਂਡ ਬਨਾਮ ਬੰਗਲਾਦੇਸ਼                ਗੁਹਾਟੀ 3 ਵਜੇ
ਬੁੱਧਵਾਰ, 8 ਅਕਤੂਬਰ               ਆਸਟ੍ਰੇਲੀਆ ਬਨਾਮ ਪਾਕਿਸਤਾਨ          ਕੋਲੰਬੋ 3 ਵਜੇ
ਵੀਰਵਾਰ, 9 ਅਕਤੂਬਰ               ਭਾਰਤ ਬਨਾਮ ਦੱਖਣੀ ਅਫਰੀਕਾ           ਵਿਸ਼ਾਖਾਪਟਨਮ 3 ਵਜੇ
ਸ਼ੁੱਕਰਵਾਰ, 10 ਅਕਤੂਬਰ            ਨਿਊਜ਼ੀਲੈਂਡ ਬਨਾਮ ਬੰਗਲਾਦੇਸ਼            ਵਿਸ਼ਾਖਾਪਟਨਮ 3 ਵਜੇ
ਸ਼ਨੀਵਾਰ, 11 ਅਕਤੂਬਰ              ਇੰਗਲੈਂਡ ਬਨਾਮ ਸ਼੍ਰੀਲੰਕਾ                      ਗੁਹਾਟੀ 3 ਵਜੇ
ਐਤਵਾਰ, 12 ਅਕਤੂਬਰ             ਭਾਰਤ ਬਨਾਮ ਆਸਟ੍ਰੇਲੀਆ                   ਵਿਸ਼ਾਖਾਪਟਨਮ 3 ਵਜੇ 
ਸੋਮਵਾਰ, 13 ਅਕਤੂਬਰ             ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼       ਵਿਸ਼ਾਖਾਪਟਨਮ 3 ਵਜੇ
ਮੰਗਲਵਾਰ, 14 ਅਕਤੂਬਰ           ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ                 ਕੋਲੰਬੋ 3 ਵਜੇ
ਬੁੱਧਵਾਰ, 15 ਅਕਤੂਬਰ             ਇੰਗਲੈਂਡ ਬਨਾਮ ਪਾਕਿਸਤਾਨ                ਕੋਲੰਬੋ 3 ਵਜੇ
ਵੀਰਵਾਰ, 16 ਅਕਤੂਬਰ            ਆਸਟ੍ਰੇਲੀਆ ਬਨਾਮ ਬੰਗਲਾਦੇਸ਼             ਵਿਸ਼ਾਖਾਪਟਨਮ 3 ਵਜੇ
ਸ਼ੁੱਕਰਵਾਰ, 17 ਅਕਤੂਬਰ           ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ           ਕੋਲੰਬੋ 3 ਵਜੇ
ਸ਼ਨੀਵਾਰ, 18 ਅਕਤੂਬਰ            ਨਿਊਜ਼ੀਲੈਂਡ ਬਨਾਮ ਪਾਕਿਸਤਾਨ            ਕੋਲੰਬੋ 3 ਵਜੇ
ਐਤਵਾਰ, 19 ਅਕਤੂਬਰ           ਭਾਰਤ ਬਨਾਮ ਇੰਗਲੈਂਡ                        ਇੰਦੌਰ 3 ਵਜੇ
ਸੋਮਵਾਰ, 20 ਅਕਤੂਬਰ            ਸ਼੍ਰੀਲੰਕਾ ਬਨਾਮ ਬੰਗਲਾਦੇਸ਼                  ਕੋਲੰਬੋ 3 ਵਜੇ
ਮੰਗਲਵਾਰ, 21 ਅਕਤੂਬਰ         ਦੱਖਣੀ ਅਫਰੀਕਾ ਬਨਾਮ ਪਾਕਿਸਤਾਨ     ਕੋਲੰਬੋ 3 ਵਜੇ
ਬੁੱਧਵਾਰ, 22 ਅਕਤੂਬਰ             ਆਸਟ੍ਰੇਲੀਆ ਬਨਾਮ ਇੰਗਲੈਂਡ               ਇੰਦੌਰ 3 ਵਜੇ
ਵੀਰਵਾਰ, 23 ਅਕਤੂਬਰ           ਭਾਰਤ ਬਨਾਮ ਨਿਊਜ਼ੀਲੈਂਡ                   ਗੁਹਾਟੀ 3 ਵਜੇ
ਸ਼ੁੱਕਰਵਾਰ, 24 ਅਕਤੂਬਰ          ਪਾਕਿਸਤਾਨ ਬਨਾਮ ਸ਼੍ਰੀਲੰਕਾ                  ਕੋਲੰਬੋ 3 ਵਜੇ
ਸ਼ਨੀਵਾਰ, 25 ਅਕਤੂਬਰ           ਆਸਟ੍ਰੇਲੀਆ ਬਨਾਮ ਸ਼੍ਰੀਲੰਕਾ                  ਇੰਦੌਰ 3 ਵਜੇ
ਐਤਵਾਰ, 26 ਅਕਤੂਬਰ           ਇੰਗਲੈਂਡ ਬਨਾਮ ਨਿਊਜ਼ੀਲੈਂਡ                   ਗੁਹਾਟੀ 3 ਵਜੇ
ਐਤਵਾਰ, 26 ਅਕਤੂਬਰ          ਭਾਰਤ ਬਨਾਮ ਬੰਗਲਾਦੇਸ਼                        ਬੰਗਲੁਰੂ 3 ਵਜੇ ਸ਼ਾਮ
ਬੁੱਧਵਾਰ, 29 ਅਕਤੂਬਰ           ਸੈਮੀਫਾਈਨਲ 1 (ਤੈਅ ਹੋਣਾ ਬਾਕੀ)            ਗੁਹਾਟੀ/ਕੋਲੰਬੋ 3 ਵਜੇ
ਵੀਰਵਾਰ, 30 ਅਕਤੂਬਰ          ਸੈਮੀਫਾਈਨਲ 2 (ਤੈਅ ਹੋਣਾ ਬਾਕੀ)            ਬੰਗਲੁਰੂ 3 ਵਜੇ
ਐਤਵਾਰ, 2 ਨਵੰਬਰ                ਫਾਈਨਲ (ਤੈਅ ਹੋਣਾ ਬਾਕੀ)                     ਕੋਲੰਬੋ/ਬੰਗਲੁਰੂ 3 ਵਜੇ
 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement