
ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਰਿਸ਼ੀ ਨਾਰਾਇਣ ਨੇ ਇੱਥੇ ਭਾਰਤੀ ਗੌਲਫ਼ ਯੂਨੀਅਨ ਦੀ 48ਵੀਂ ਸਾਲਾਨਾ ਸਰਬ ਭਾਰਤੀ ਸੀਨੀਅਰ ਗੌਲਫ਼ ਚੈਂਪੀਅਨਸ਼ਿਪ...
ਗ੍ਰੇਟਰ ਨੋਇਡਾ, ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਰਿਸ਼ੀ ਨਾਰਾਇਣ ਨੇ ਇੱਥੇ ਭਾਰਤੀ ਗੌਲਫ਼ ਯੂਨੀਅਨ ਦੀ 48ਵੀਂ ਸਾਲਾਨਾ ਸਰਬ ਭਾਰਤੀ ਸੀਨੀਅਰ ਗੌਲਫ਼ ਚੈਂਪੀਅਨਸ਼ਿਪ 'ਚ ਸਡਨ ਡੈੱਥ ਸ਼ੂਟਆਊਟ 'ਚ ਤਿੰਨ ਵਾਰ ਦੇ ਜੇਤੂ ਗੰਗੇਸ਼ ਖੇਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ। ਜੇ.ਪੀ. ਗ੍ਰੀਨਸ ਗੌਲਫ਼ ਰਿਜ਼ਾਰਟ 'ਚ ਹੋਏ ਇਸ ਮੁਕਾਬਲੇ 'ਚ ਸਾਬਕਾ ਮਹਾਨ ਕ੍ਰਿਕਟਰ ਕਪਿਲ ਦੇਵ ਤੀਜੇ ਸਥਾਨ 'ਤੇ ਰਹੇ।
Kapil Dev in action during Golf Challenge
ਟੂਰਨਾਮੈਂਟ 'ਚ ਰਿਕਾਰਡ 120 ਸੀਨੀਅਰ ਗੌਲਫ਼ਰਜ਼ (50 ਸਾਲ ਜਾਂ ਇਸ ਤੋਂ ਵੱਧ ਉਮਰ) ਨੇ ਹਿੱਸਾ ਲਿਆ ਸੀ। ਤਿੰਨ ਰੋਜ਼ਾ ਸਟ੍ਰੋਕ ਪਲੇਅ ਦੇ ਫਾਰਮੈਟ ਦੇ ਇਸ ਟੂਰਨਾਮੈਂਟ 'ਚ ਰਿਸ਼ੀ ਨੇ 75, 74 ਅਤੇ 74 ਦੇ ਨਾਲ 7 ਓਵਰ ਦਾ ਸਕੋਰ ਬਣਾਇਆ, ਜਦਕਿ ਖੇਤਾਨ ਨੇ 73, 75 ਤੇ 75 ਦੇ ਨਾਲ ਇਹੋ ਸਕੋਰ ਹਾਸਲ ਕੀਤਾ। ਕਪਿਲ ਨੇ 73, 77 ਅਤੇ 77 ਦੇ ਨਾਲ ਤੀਜਾ ਸਥਾਨ ਹਾਸਲ ਕੀਤਾ। (ਏਜੰਸੀ)