Sports News: ਯੂਨਾਈਟਡ ਯੂਬਾ ਬ੍ਰਦਰਜ਼ ਨੇ ਕੌਮਾਂਤਰੀ ਕੈਨੇਡਾ ਕੱਪ ਜਿੱਤਿਆ
Published : Jul 16, 2025, 2:07 pm IST
Updated : Jul 16, 2025, 2:07 pm IST
SHARE ARTICLE
United Yuba Brothers win International Canada Cup
United Yuba Brothers win International Canada Cup

ਮਹਿਲਾ ਵਰਗ ਵਿਚ ਵੈਸਟ ਕੋਸਟ ਦੀ ਟੀਮ ਜੇਤੂ ਰਹੀ

United Yuba Brothers win International Canada Cup: ਵੈਸਟ ਕੋਸਟ ਕਿੰਗਜ਼ ਫ਼ੀਲਡ ਹਾਕੀ ਸੁਸਾਇਟੀ ਵਲੋਂ ਸਰੀ ਦੇ ਟਮੈਨਵਿਸ ਪਾਰਕ ਵਿਚ ਕਰਵਾਏ ਗਏ ਕੈਨੇਡਾ ਕੱਪ ਇੰਟਰਨੈਸ਼ਨਲ ਫ਼ੀਲਡ ਹਾਕੀ ਟੂਰਨਾਮੈਂਟ ਵਿੱਚ ਯੂਨਾਈਟਡ ਯੂਬਾ ਬ੍ਰਦਰਜ਼ ਦੀ ਟੀਮ ਪ੍ਰੀਮੀਅਰ ਵਰਗ ਵਿੱਚ ਜੇਤੂ ਰਹੀ। ਇਸ ਵਰਗ ਦੇ ਫ਼ਾਈਨਲ ਵਿਚ ਯੂਨਾਈਟਡ ਯੂਬਾ ਬ੍ਰਦਰਜ਼ ਨੇ ਤਸੱਵਰ ਇਲੈਵਨ ਨੂੰ 4-1 ਦੇ ਫ਼ਰਕ ਨਾਲ ਹਰਾ ਕੇ ਕੈਨੇਡਾ ਕੱਪ ਦੀ ਵਕਾਰੀ ਟਰਾਫ਼ੀ 'ਤੇ ਕਬਜ਼ਾ ਕੀਤਾ।

ਚੈਂਪੀਅਨ ਟੀਮ ਨੂੰ ਸ਼ਾਾਨਦਾਰ ਟਰਾਫ਼ੀ ਤੋਂ ਇਲਾਵਾ 10,000 ਡਾਲਰ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਆ ਗਿਆ ਗਿਆ। ਤਸੱਵਰ ਇਲੈਵਨ ਦੀ ਟੀਮ ਨੂੰ 5000 ਡਾਲਰ ਦੀ ਇਨਾਮੀ ਰਾਸ਼ੀ ਮਿਲੀ। ਮਹਿਲਾ ਵਰਗ ਦੇ ਫ਼ਾਈਨਲ ਵਿਚ ਵੈਸਟ ਕੋਸਟ ਕਿੰਗਜ਼ ਕਲੱਬ ਤੇ ਇੰਡੀਆ ਕਲੱਬ ਵਿਚਾਲੇ ਦਿਲਚਸਪ ਮੁਕਾਬਲੇ ਦੌਰਾਨ ਵੈਸਟ ਕੋਸਟ ਕਲੱਬ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ ਟਰਾਫ਼ੀ ਤੇ 3500 ਡਾਲਰ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇੰਡੀਆ ਕਲੱਬ ਦੀ ਟੀਮ ਨੂੰ 2000 ਡਾਲਰ ਦੀ ਰਾਸ਼ੀ ਪ੍ਰਦਾਨ ਕੀਤੀ ਗਈ।

 ਟੂਰਨਾਮੈਂਟ ਦੌਰਾਨ ਦਿੱਤੇ ਗਏ ਵਿਅਕਤੀਗਤ ਇਨਾਮਾਂ ਦੌਰਾਨ ਬੈਸਟ ਫ਼ਾਰਵਰਡ ਜੇਕ ਵੈਟਨ ਆਸਟਰੇਲੀਅਨ ਖਿਡਾਰੀ, ਬੈਸਟ ਸਕੋਰਰ ਪਲੇਅਰ ਕਾਜੀ ਯਾਮਾਸਾਕੀ, ਬੈਸਟ ਡਿਫੈਂਡਰ ਮੈਕਸੀ ਯੂਨਾਈਟਡ ਯੂਬਾ ਬ੍ਰਦਰਜ, ਬੈਸਟ ਗੋਲਕੀਪਰ ਫਲੋਰੀਅਨ ਸਾਈਮਨ, ਮੋਸਟ ਵੈਲਿਊਏਬਲ ਪਲੇਅਰ ਜੋਪ ਟਰੂਸਟ ਤੇ ਫੇਅਰ ਪਲੇਅ ਐਵਾਰਡ ਦਸਮੇਸ਼ ਫੀਲਡ ਹਾਕੀ ਕਲੱਬ ਨੂੰ ਦਿੱਤਾ ਗਿਆ। ਟੂਰਨਾਮੈਂਟ ਦੌਰਾਨ ਅੰਡਰ 12, ਅੰਡਰ 14, ਅੰਡਰ 17, 55 ਪਲੱਸ ਲੀਜੈਂਡ ਡਵੀਜ਼ਨ ਤੇ ਸੋਸ਼ਲ ਡਵੀਜ਼ਨ ਮੁਕਾਬਲੇ ਵੀ ਕਰਵਾਏ ਗਏ।

ਤਿੰਨ ਦਿਨ ਚੱਲੇ ਟੂਰਨਾਮੈਂਟ ਦੌਰਾਨ ਵੈਸਟ ਕੋਸਟ ਕਿੰਗਜ਼ ਸੁਸਾਇਟੀ ਦੇ ਸੀਨੀਅਰ ਮੈਂਬਰ ਊਧਮ ਸਿੰਘ ਹੁੰਦਲ  ਅਤੇ ਉਨ੍ਹਾਂ ਦੇ ਸਾਥੀਆ ਨੇ ਬਹੁਤ ਹੀ ਵਧੀਆ ਢੰਗ ਨਾਲ ਜ਼ਿੰਮੇਵਾਰੀਆਂ ਨਿਭਾਈਆਂ। ਟੂਰਨਾਮੈਂਟ ਦੌਰਾਨ ਸਰੀ ਦੀ ਮੇਅਰ ਬਰੈਂਡਾ ਲੌਕ, ਐਮਪੀ ਤੇ ਰਾਜ ਮੰਤਰੀ ਰਣਦੀਪ ਸਿੰਘ ਸਰਾਏ, ਐਮਪੀ ਸੁਖ ਧਾਲੀਵਾਲ, ਐਮਐਲਏ ਮਨਦੀਪ ਸਿੰਘ ਧਾਲੀਵਾਲ  ਪੰਜਾਬ ਤੋਂ ਆਪ ਦੇ ਸਾਂਸਦ ਮੀਤ ਹੇਅਰ ਤੋਂ ਇਲਾਵਾ ਕਈ ਪ੍ਰਮੁੱਖ ਹਸਤੀਆਂ ਨੇ ਹਾਜ਼ਰੀ ਭਰੀ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

ਇਨਾਮਾਂ ਦੀ ਵੰਡ ਸਮੇਂ ਐਮਐਲਏ ਮਨਦੀਪ ਸਿੰਘ ਧਾਲੀਵਾਲ, ਉਘੇ ਬਿਜਨੈੱਸਮੈਨ ਹਰਮੀਤ ਸਿੰਘ ਖੁੱਡੀਆਂ, ਗੁਰਮਿੰਦਰ ਸਿੰਘ ਪਰਿਹਾਰ,ਨਰਿੰਦਰ ਗਰੇਵਾਲ, ਕ੍ਰਿਪਾਲ ਸਿੰਘ ਮਾਂਗਟ, ਅਜਮੇਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਉਘੀ ਮਹਿਲਾ ਆਗੂ ਤ੍ਰਿਪਤ ਅਟਵਾਲ, ਹਾਕੀ ਉਲੰਪੀਅਨ ਤੋਚੀ ਸੰਧੂ, ਗੁਰਜੰਟ ਸਿੰਘ ਸੰਧੂ, ਸੁਸਾਇਟੀ ਦੇ ਅਹੁਦੇਦਾਰ ਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।
ਵੈਨਕੂਵਰ ਤੋਂ ਮਲਕੀਤ ਸਿੰਘ ਦੀ ਰਿਪੋਰਟ

"(For more news apart from “United Yuba Brothers win International Canada Cup, ” stay tuned to Rozana Spokesman.)


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement