
ਕਿੰਗਸ ਇਲੇਵਨ ਪੰਜਾਬ ਨੇ ਅਗਲੇ ਮਹੀਨੇ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ.....
ਨਵੀਂ ਦਿੱਲੀ (ਭਾਸ਼ਾ): ਕਿੰਗਸ ਇਲੇਵਨ ਪੰਜਾਬ ਨੇ ਅਗਲੇ ਮਹੀਨੇ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਦੀ ਨੀਲਾਮੀ ਤੋਂ ਪਹਿਲਾਂ ਯੁਵਰਾਜ ਸਿੰਘ ਨੂੰ ਹਟਾ ਦਿਤਾ। ਜਦੋਂ ਕਿ ਰਾਜਸਥਾਨ ਰਾਇਲਸ ਨੇ ਵੀ ਖੱਬੇ ਹੱਥ ਦੇ ਤੇਜ ਗੇਂਦਬਾਜ ਜੈ ਦੇਵ ਉਨਾਦਕਟ ਨੂੰ ਇਸ ਸਾਲ ਦੇ ਸ਼ੁਰੂ ਵਿਚ 11.5 ਕਰੋੜ ਰੁਪਏ ਦੀ ਰਾਸ਼ੀ ਦੇਣ ਤੋਂ ਬਾਅਦ ਹੁਣ ਬਾਹਰ ਕਰ ਦਿਤਾ। ਦਿੱਲੀ ਡੇਇਰਡੇਵਿਲਸ ਨੇ ਉਮੀਦ ਦੇ ਸਮਾਨ ਗੌਤਮ ਗੰਭੀਰ ਨੂੰ ਬਾਹਰ ਕੀਤਾ ਹੈ। ਜਿਨ੍ਹਾਂ ਨੇ 2018 ਸ਼ੈਸਨ ਦੇ ਵਿਚ ਖ਼ਰਾਬ ਫ਼ਾਰਮ ਦੇ ਕਾਰਨ ਹਟਣ ਦਾ ਫੈਸਲਾ ਕੀਤਾ ਸੀ।
Gambhir
ਭਾਰਤ ਲਈ ਜੂਨ 2017 ਵਿਚ ਖੇਡੇ ਰਾਜ ਕੁਮਾਰ ਨੂੰ ਕਿੰਗਸ ਇਲੇਵਨ ਪੰਜਾਬ ਨੇ ਜਨਵਰੀ ਵਿਚ ਨੀਲਾਮੀ ‘ਚ ਦੋ ਕਰੋੜ ਰੁਪਏ ਦੇ ਆਧਾਰ ਮੁੱਲ ਵਿਚ ਖਰੀਦਿਆ ਸੀ। ਕਰਿਸ ਗੇਲ ਨੂੰ ਪੰਜਾਬ ਦੀ ਟੀਮ ਨੇ ਦੋ ਕਰੋੜ ਰੁਪਏ ਦੇ ਆਧਾਰ ਮੁੱਲ ਵਿਚ ਲਿਆ ਸੀ ਅਤੇ 2018 ਦੇ ਸ਼ੈਸ਼ਨ ਵਿਚ ਚੰਗੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਮੀਦ ਦੇ ਮੁਤਾਬਕ ਬਰਕਰਾਰ ਰੱਖਿਆ ਹੈ। ਵੀਰਵਾਰ ਨੂੰ ਖਿਡਾਰੀਆਂ ਨੂੰ ਬਰਕਰਾਰ ਰੱਖਣ ਦੀ ਅੰਤਮ ਤਾਰੀਖ ਖ਼ਤਮ ਹੋ ਗਈ ਹੈ। ਰਾਇਲਸ ਨੇ ਉਨਾਦਕਟ ਨੂੰ ਬਾਹਰ ਕੀਤਾ। ਜਦੋਂ ਕਿ ਦਸ ਲੱਖ ਡਾਲਰ ਨਾਲ ਜ਼ਿਆਦਾ ਦੀ ਰਾਸ਼ੀ ਵਿਚ ਖਰੀਦੇ ਗਏ ਬੈਨ ਸਟੋਕਸ ਨੂੰ ਨਾਲ ਰੱਖਿਆ ਹੈ।
Yuvraj And Gambhir
ਉਸ ਨੇ ਇੰਗਲੈਂਡ ਦੇ ਇਸ ਆਲਰਾਊਡਰ ਨੂੰ 12.5 ਕਰੋੜ ਰੁਪਏ ਵਿਚ ਖਰੀਦਿਆ ਸੀ। ਸੀਨੀਅਰ ਆਸਟਰੇਲਿਆਈ ਬੱਲੇਬਾਜ਼ ਸਟੀਵ ਸਮਿਥ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ। ਜੋ ਮੁਅੱਤਲ ਦੇ ਕਾਰਨ 2018 ਆਈ.ਪੀ.ਐੱਲ ਵਿਚ ਨਹੀਂ ਖੇਡ ਸਕੇ ਸਨ। ਉਨਾਦਕਟ ਤੋਂ ਇਲਾਵਾ ਰਾਇਲਸ ਨੇ ਅਨੁਰੀਤ ਸਿੰਘ, ਅੰਕਿਤ ਸ਼ਰਮਾ ਅਤੇ ਜਤੀਨ ਸਕਸੈਨਾ ਨੂੰ ਬਾਹਰ ਕਰ ਦਿਤਾ ਹੈ। ਸਨਰਾਇਜਰਸ ਹੈਦਰਾਬਾਦ ਨੇ ਚੋਟਿਲ ਰਿੱਧੀਮਾਨ ਸਾਹਾ ਦੇ ਨਾਲ ਵੇਸਟਇੰਡੀਜ਼ ਦੇ ਟੀ-20 ਕਪਤਾਨ ਕਾਰਲੋਸ ਬਰੇਥਵੇਟ ਨੂੰ ਵੀ ਬਾਹਰ ਕੀਤਾ ਹੈ।
Maxwell
ਗੰਭੀਰ ਤੋਂ ਇਲਾਵਾ ਦਿੱਲੀ ਨੇ ਜੇਸਨ ਰਾਏ, ਜੂਨੀਅਰ ਡਾਲਾ, ਲਿਆਮ ਪਲੰਕੇਟ, ਮੁਹੰਮਦ ਸ਼ਮੀ, ਸਯਾਨ ਘੋਸ਼, ਡੈਨਿਅਲ ਕਰਿਸਟਿਅਨ, ਗਲੇਨ ਮੈਕਸਵੇਲ, ਗੁਰਕੀਰਤ ਸਿੰਘ ਮਾਨ ਅਤੇ ਨਮਨ ਓਝਾ ਨੂੰ ਵੀ ਹਟਾ ਦਿਤਾ ਹੈ। ਦਿੱਲੀ ਨੇ ਕਪਤਾਨ ਸਰੀਅਸ ਅਇਰੇ, ਰਿਸ਼ਭ ਪੰਤ, ਅਮਿਤ ਮਿਸ਼ਰਾ ਅਤੇ ਪ੍ਰਿਥਵੀ ਸ਼ਾਅ ਨੂੰ ਬਰਕਰਾਰ ਰੱਖਿਆ ਹੈ। ਪ੍ਰਿਥਵੀ ਨੇ ਪਿਛਲੇ ਸ਼ੈਸ਼ਨ ਵਿਚ ਆਈ.ਪੀ.ਐੱਲ ਵਿਚ ਡੈਬਿਊ ਕੀਤਾ ਸੀ। ਮੁੰਬਈ ਇੰਡੀਅਨ ਨੇ 18 ਖਿਡਾਰੀਆਂ ਨੂੰ ਅਪਣੇ ਨਾਲ ਬਰਕਰਾਰ ਰੱਖਿਆ ਹੈ।
Prithvi Shaw
ਪਰ ਕੁਝ ਸਿਖਰਲੇ ਅੰਤਰਰਾਸ਼ਟਰੀ ਸਿਤਾਰੀਆਂ ਜਿਵੇਂ ਜੇਪੀ ਡੁਮਿਨੀ ਅਤੇ ਤੇਜ ਗੇਂਦਬਾਜ ਪੈਟ ਕਮਿੰਸ ਅਤੇ ਬੰਗਲਾ ਦੇਸ਼ ਦੇ ਮੁਸਤਾਫਿਜੁਰ ਰਹਿਮਾਨ ਨੂੰ ਬਾਹਰ ਕਰ ਦਿਤਾ ਹੈ।