ਭਾਰਤ ਦੀ ਸੋਨ-ਪਰੀ ਬਣੀ ਯੂਨੀਸੈਫ਼ ਦੀ ਨੌਜਵਾਨ ਅੰਬੈਸਡਰ
Published : Nov 16, 2018, 12:23 pm IST
Updated : Nov 16, 2018, 12:23 pm IST
SHARE ARTICLE
The young ambassador of India's gold-Fairy UNICEF
The young ambassador of India's gold-Fairy UNICEF

ਏਸ਼ੀਅਨ ਖੇਡਾਂ ਵਿਚ ਸੋਨ ਤਮਗ਼ਾ ਜੇਤੂ ਹਿਮਾ ਦਾਸ  ਨੂੰ ਕੱਲ੍ਹ ਯੂਨੀਸੈਫ਼ ਇੰਡੀਆ ਦੀ ਨੌਜਵਾਨ ਅੰਬੈਸਡਰ ਬਣਾਇਆ ਗਿਆ.......

ਨਵੀਂ ਦਿੱਲੀ  : ਏਸ਼ੀਅਨ ਖੇਡਾਂ ਵਿਚ ਸੋਨ ਤਮਗ਼ਾ ਜੇਤੂ ਹਿਮਾ ਦਾਸ  ਨੂੰ ਕੱਲ੍ਹ ਯੂਨੀਸੈਫ਼ ਇੰਡੀਆ ਦੀ ਨੌਜਵਾਨ ਅੰਬੈਸਡਰ ਬਣਾਇਆ ਗਿਆ। ਹਿਮਾ ਬੱਚਿਆਂ ਦੇ ਅਧਿਕਾਰਾਂ ਅਤੇ ਜ਼ਰੂਰਤਾਂ ਬਾਰੇ ਜਾਗੂਰਕਤਾ ਵਧਾਉਣ, ਬੱਚਿਆਂ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰੇਗੀ। ਇਸੇ ਤਰ੍ਹਾਂ ਉਹ ਸਮਾਜ ਦੇ ਵਿਕਾਸ ਵਿਚ ਅਪਣਾ ਯੋਗਦਾਨ ਦੇਵੇਗੀ। ਨਾਡਾ ਐਂਟੀ ਡੋਪਿੰਗ ਕੰਪਨੀ ਨੇ ਉਨ੍ਹਾਂ ਦੇ ਭਵਿੱਖ ਵਿਚ ਵਧੀਆਂ ਪ੍ਰਦਰਸ਼ਨ ਲਈ ਡੋਪਿੰਗ ਲਈ ਪ੍ਰੋਮੋਟ ਕੀਤਾ ਹੈ। ਇਹ ਨਾਡਾ ਦੁਆਰਾ ਇਕ ਆਮ ਅਭਿਆਸ ਹੈ, ਜਿਸ ਵਿਚ ਖਿਡਾਰੀ ਦੀ ਆਰਟੀਪੀ ਦੇਖੀ ਜਾਂਦੀ ਹੈ।

ਜੋ ਕਿ ਉੱਚ ਐਥਲੈਟਿਕਸ ਲਈ ਹੁੰਦੀ ਹੈ ਇਸ ਵਿਚ ਐਥਲੀਟਾਂ ਨੂੰ ਉਸਦੀ ਸ਼ਕਤੀ, ਧੀਰਜ ਅਤੇ ਐਥਲੀਟ ਦੇ ਤਮਗ਼ੇ ਜਿੱਤਣ ਦੀ ਸਮਰੱਥਾ ਲਈ ਕੀਤਾ ਜਾਂਦਾ ਹੈ। ਜੋ ਕੁਸ਼ਤੀ, ਮੁੱਕੇਬਾਜ਼ੀ ਵਿਚ ਭਾਗ ਲੈਂਦਾ ਹੈ ਉਹ ਹਾਈ ਰਿਸਕ ਆਰਟੀਪੀ ਵਿਚ ਪਾਇਆ ਜਾਂਦਾ ਹੈ। ਨਾਡਾ ਨੇ ਦਸਿਆ ਕਿ ਅੰਤਰ-ਰਾਸ਼ਟਰੀ ਸਪੋਰਟਸ ਫੈਡਰੇਸ਼ਨ ਅਪਣਾ ਆਰਟੀਪੀ ਤਿਆਰ ਕਰਦਾ ਹੈ ਜਿਸ ਵਿਚ ਜੈਵਲਿਨ ਖਿਡਾਰੀ ਨੀਰਜ਼ ਚੌਪੜਾ ਨਾਡਾ ਦੀ ਆਰਟੀਪੀ ਸੂਚੀ ਵਿਚ ਹੈ, ਅਤੇ ਜਲਦ ਹੀ ਹਿਮਾ ਦਾਸ ਵੀ ਇਸ ਵਿਚ ਸ਼ਾਮਲ ਹੋਵੇਗੀ।

ਹਿਮਾ ਦਾਸ ਦਾ ਨਾਂ ਉਦੋਂ ਜਗ ਜਾਹਿਰ ਹੋਇਆ ਜਦੋਂ ਜੁਲਾਈ ਵਿਚ ਉਸ ਨੇ ਫ਼ਿਨਲੈਂਡ ਵਿਚ ਆਈਏਐਫ਼ ਵਿਸ਼ਵ ਅੰਡਰ-20 ਚੈਂਪਿਅਨਸ਼ਿਪ ਔਰਤਾਂ ਦੀ 400 ਮੀਟਰ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤ ਕੇ ਇਤਿਹਾਸ ਸਿਰਜਿਆ। ਹਿਮਾ ਨੇ ਰਾਟਿਲਾ ਮੈਦਾਨ ਵਿਚ ਹੋਏ ਫ਼ਾਇਨਲ ਵਿਚ 51.46 ਸਕਿੰਟ ਨਾਲ ਸੋਨ ਤਮਗ਼ੇ 'ਤੇ ਕਬਜ਼ਾ ਕੀਤਾ। ਜਕਾਰਤਾ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ ਹਿਮਾ ਦੇ ਖੇਡ ਦਾ ਲੋਹਾ ਵੀ ਦੁਨੀਆਂ ਨੇ ਮੰਨਿਆ।

ਖੇਡਾਂ ਦੇ 12ਵੇਂ ਦਿਨ ਔਰਤਾਂ ਦੀ ਚਾਰ ਗੁਣਾ 400 ਮੀਟਰ ਰੀਲੇ ਮੁਕਾਬਲੇ ਦਾ ਸੋਨ ਤਮਗ਼ਾ ਅਪਣੇ ਨਾਂ ਕੀਤਾ। ਹਿਮਾ ਦਾਸ, ਪੂਵੰਮਾ ਰਾਜੂ, ਸਰਿਤਾਬੇਨ ਗਾਇਕਾਵਾੜ ਅਤੇ ਵਿਸਮਾਇਆ ਵੇਲੁਵਾਕੋਰੋਥ ਦੀ ਜੋੜੀ ਨੇ 3 ਮਿੰਟ 28.72 ਸਕਿੰਟ ਦੇ ਸਮੇਂ ਵਿਚ ਭਾਰਤ ਦੀ ਝੋਲੀ ਦੂਸਰਾ ਸੋਨ ਤਮਗ਼ਾ ਪਾਇਆ। ਹਿਮਾ ਦਾਸ 2020 ਟੋਕਿਓ ਵਿਚ ਹੋਣ ਵਾਲੇ ਅੰਤਰ-ਰਾਸ਼ਟਰੀ ਐਥਲੈਟਿਕਸ ਮੀਟ ਵਿਚ ਦੇਸ਼ ਲਈ ਤਮਗ਼ਾ ਲਿਆਉਣ ਦੀ ਪਹਿਲੀ ਅਤੇ ਮਜ਼ਬੂਤ ਦਾਅਵੇਦਾਰ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM

Bal Mukand Sharma Emotional On jaswinder bhalla Death 'ਜਿਗਰੀ ਯਾਰ ਨਾਲ ਬਿਤਾਏ ਪਲ ਯਾਦ ਕਰ ਭਰ ਆਈਆਂ ਅੱਖਾਂ'

22 Aug 2025 3:15 PM

'ਭੱਲਾ ਸਾਬ੍ਹ ਦੀਆਂ ਯਾਦਾਂ ਸਾਨੂੰ ਹਸਾਉਂਦੀਆਂ ਰਹਿਣਗੀਆਂ' Jaswinder bhalla ਦੇ ਕਰੀਬੀ ਪਹੁੰਚੇ ਦੁੱਖ ਵੰਡਾਉਣ | RIP

22 Aug 2025 3:14 PM

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM
Advertisement