
ਝੁੱਗੀਆਂ ’ਚੋਂ ਉਠ ਕੇ ਕੁੜੀ ਪਹੁੰਚੀ ਵੱਡੇ ਮੁਕਾਮ ’ਤੇ
ਬਰਨਾਲਾ ਦੀ ਪੂਜਾ ਰਾਣੀ ਉਸ ਥਾਂ ’ਤੇ ਰਹਿੰਦੀ ਹੈ ਜਿਥੇ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਉਹ ਇਕ ਝੁੱਗੀ ਬਸਤੀ ’ਚ ਰਹਿੰਦੀ ਹੈ। ਇਸ ਜਗ੍ਹਾ ’ਤੇ ਪਾਣੀ ਦੀ ਸਮੱਸਿਆ ਤੋਂ ਲੈ ਕੇ ਪਖ਼ਾਨੇ ਬਣਾਉਣ ਤਕ ਦੀਆਂ ਸਮੱਸਿਆਵਾਂ ਹਨ।
ਇਥੇ ਰਹਿਣ ਵਾਲੇ ਲੋਕਾਂ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਜਾਂਦਾ ਹੈ ਅਤੇ ਹੁਣ ਇਥੋਂ ਦੀ ਇਕ ਲੜਕੀ ਨੇ ਵੱਡੇ ਮੁਕਾਮ ਹਾਸਲ ਕੀਤੇ ਹਨ। ਅਸੀਂ ਪੁਜਾ ਰਾਣੀ ਤੋਂ ਕਾਫ਼ੀ ਕੁੱਝ ਹਾਂ ਕਿ ਜੇ ਸੁਪਨੇ ਵੱਡੇ ਹੋਣ ਤੇ ਅਪਣੀ ਮਿਹਨਤ ਨਾਲ ਅਸੀਂ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹਾਂ।
ਸਾਡੇ ਦੇਸ਼ ਵਿਚ ਗ਼ਰੀਬੀ ਕਾਰਨ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਦੇ। ਉਨ੍ਹਾਂ ਦੇ ਮਾਪੇ ਗ਼ਰੀਬੀ ਕਾਰਨ ਉਨ੍ਹਾਂ ਨੂੰ ਚੰਗੀ ਸਿਖਿਆ ਨਹੀਂ ਦੇ ਸਕਦੇ ਪਰ ਪੂਜਾ ਵਰਗੇ ਮਿਹਨਤੀ ਬੱਚੇ ਗ਼ਰੀਬੀ ਨੂੰ ਵੀ ਮਾਤ ਦੇ ਕੇ ਆਪਣੇ ਮੁਕਾਮ ਹਾਸਲ ਕਰ ਲੈਂਦੇ ਹਨ।
ਸਪੋਕਸਮੈਨ ਦੀ ਟੀਮ ਬਰਨਾਲਾ ’ਚ ਇਕ ਗ਼ਰੀਬ ਲੜਕੀ ਜੋ ਝੁੱਗੀ ’ਚ ਆਪਣੇ ਪਰਵਾਰ ਨਾਲ ਰਹਿੰਦੀ ਹੈ, ਨੂੰ ਮਿਲਣ ਪਹੁੰਚੀ। ਪੂਜਾ ਰਾਣੀ ਪੜ੍ਹਾਈ ਦੇ ਨਾਲ-ਨਾਲ ਕਿੱਕ ਬਾਕਸਿੰਗ ਵੀ ਖੇਡਦੀ ਹੈ। ਪੂਜਾ ਨੇ ਨੈਸ਼ਨਲ ਸਟੇਟ ’ਤੇ ਸੋਨ ਤਮਗ਼ਾ ਜਿੱਤਿਆ ਹੈ।
ਪੂਜਾ ਨੇ ਦਸਿਆ ਕਿ ਉਸ ਨੂੰ ਬਚਪਨ ਤੋਂ ਬਾਕਸਿੰਗ ਕਰਨ ਦਾ ਬਹੁਤ ਸੌਕ ਸੀ। ਉਹ ਪਹਿਲਾਂ ਬਾਕਸਿੰਗ ਖੇਡਦੀ ਸੀ ਜਿਸ ਵਿਚ ਉਸ ਦੇ ਕੋਚ ਨੇ ਉਸ ਦਾ ਬਹੁਤ ਸਾਥ ਦਿਤਾ। ਪੂਜਾ ਨੇ ਦਸਿਆ ਕਿ ਪਹਿਲੇ ਕੋਚ ਸਾਹਿਬ ਉਸ ਨੂੰ ਬਹੁਤ ਚੰਗੀ ਤਰ੍ਹਾਂ ਬਾਕਸਿੰਗ ਸਿਖਾਉਂਦੇ ਸਨ ਪਰ ਬਾਅਦ ਵਿਚ ਮੇਰੇ ਕੋਚ ਦੀ ਬਦਲੀ ਹੋਈ। ਜਿਸ ਕਰ ਕੇ ਮੈਨੂੰ ਆਪਣੀ ਗੇਮ ਬਦਲਣੀ ਪਈ।
ਪੂਜਾ ਨੇ ਦਸਿਆ ਕਿ ਉਹ ਹੁਣ ਕਿੱਕ ਬਾਕਸਿੰੰਗ ਖੇਡਦੀ ਹਾਂ। ਉਸ ਨੇ ਦਸਿਆ ਕਿ ਉਹ ਧਨੌਲੇ ਵਿਖੇ ਬਾਕਸਿੰਗ ਅਭਿਆਸ ਕਰਦੀ ਹਾਂ ਤੇ ਜਸਪ੍ਰੀਤ ਮੇਰੇ ਕੋਚ ਹਨ ਜਿਹੜੇ ਮੇਰਾ ਬਹੁਤ ਸਾਥ ਦਿੰਦੇ ਹਨ ਜਿਨ੍ਹਾਂ ਕਰ ਕੇ ਹੀ ਮੈਂ ਪਹਿਲਾਂ ਛੋਟੇ ਤੇ ਹੁਣ ਨੈਸ਼ਨਲ ਪੱਘਰ ’ਤੇ ਤਮਗ਼ਾ ਹਾਸਲ ਕੀਤਾ ਹੈ।
ਪੁਜਾ ਨੇ ਦਸਿਆ ਕਿ ਪਹਿਲਾ ਮੈਚ ਜ਼ੋਨ ਪੱਧਰ, ਦੂਜਾ ਸਟੇਟ ਪੱਧਰ ਤੇ ਫਿਰ ਨੈਸ਼ਨਲ ਪੱਧਰ ’ਤੇ ਖੇਡਿਆ ਜਾਂਦਾ ਹੈ। ਉਸ ਨੇ ਦਸਿਆ ਕਿ ਨੈਸ਼ਨਲ ਪੱਧਰ ਤਕ ਦਾ ਸਫ਼ਰ ਕਾਫ਼ੀ ਮੁਸ਼ਕਲ ਹੁੰਦਾ ਹੈ। ਅਸੀਂ ਇਹ ਸਫ਼ਰ ਆਪਣੀ ਮਿਹਨਤ ਤੇ ਕੋਚ ਦੇ ਸਾਥ ਨਾਲ ਹੀ ਹਾਸਲ ਕਰ ਸਕਦੇ ਹਾਂ।
ਪੂਜਾ ਨੇ ਦਸਿਆ ਕਿ ਆਰਥਕ ਤੰਗੀ ਹੋਣ ਕਾਰਨ ਮੈਨੂੰ ਬਹੁਤ ਔਖਾ ਹੁੰਦਾ ਸੀ ਪਰ ਘਰਦਿਆਂ ਦਾ ਸਾਥ ਤੇ ਕੁੱਝ ਹੋਰ ਸਹਿਯੋਗੀਆਂ ਦੀ ਮਦਦ ਨਾਲ ਮੈਨੂੰ ਮੁਕਾਮ ਹਾਸਲ ਕਰਨ ਵਿਚ ਸੌਖ ਹੋ ਗਈ। ਕਈ ਵਾਰ ਮੇਰੇ ਕੋਚ ਵੀ ਮੇਰੀ ਮਦਦ ਕਰ ਦਿੰਦੇ ਹਨ। ਪੂਜਾ ਨੇ ਕਿਹਾ ਕਿ ਪਰਮਾਤਮਾ ਜਿੰਨਾ ਦਿੰਦਾ ਹੈ ਉਸੇ ਵਿਚ ਮੈਂ ਖ਼ੁਸ਼ ਹਾਂ।
ਪੂਜਾ ਨੇ ਦਸਿਆ ਕਿ ਉਸ ਦੇ ਪਿਤਾ ਜੀ ਜੋਗੀ ਹਨ ਜਿਹੜੇ ਸੱਪ ਫੜਦੇ ਹਨ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਉਸ ਨੇ ਦਸਿਆ ਕਿ ਮੈਂ ਅੱਗੇ ਅੰਤਰ-ਰਾਸ਼ਟਰੀ ਪੱਧਰ ਤਕ ਖੇਡ ਕੇ ਫ਼ੌਜ ’ਚ ਜਾਣਾ ਚਾਹੁੰਦੀ ਹਾਂ। ਉਸ ਨੇ ਦਸਿਆ ਕਿ ਉਹ ਹੁਣ 12ਵ੍ਹੀਂ ਵਿਚ ਪੜ੍ਹਦੀ ਹੈ ਤੇ ਅੱਗੇ ਕਾਲਜ ਜਾ ਕੇ ਅੱਗੇ ਤਕ ਪੜ੍ਹਨਾ ਚਾਹੁੰਦੀ ਹੈ।
ਉਸ ਨੇ ਵੀਡੀਉ ਦੇਖਣ ਜਾਂ ਖ਼ਬਰ ਪੜ੍ਹਨ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਜਿੰਨੀ ਹੋ ਸਕੇ ਮਦਦ ਕਰਨ ਤਾਂ ਜੋ ਉਹ ਅੱਗੇ ਤਕ ਪੜ੍ਹ ਕੇ ਤੇ ਖੇਡ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕਾਂ ਤੇ ਆਪਣਾ ਸੁਪਨਾ ਪੂਰਾ ਕਰ ਸਕਾਂ। ਉਸ ਨੇ ਕਿਹਾ ਕਿ ਜੇ ਕਿਸੇ ਨੇ ਮੇਰੀ ਮਦਦ ਕਰਨੀ ਹੈ ਤਾਂ ਉਹ ਦੇ ਬਰਨਾਲਾ ਫ਼ੁਆਰਾ ਚੌਕ ਨੇੜੇ ਝੁੱਗੀਆਂ ’ਚ ਆ ਕੇ ਮਿਲ ਸਕਦਾ ਹੈ।
ਪੁਜਾ ਨੇ ਕਿਹਾ ਕਿ ਅੱਜਕਲ੍ਹ ਦੀ ਪੀੜ੍ਹੀ ਨਸ਼ਿਆਂ ਵਿਚ ਜਾ ਚੁੱਕੀ ਹੈ। ਉਸ ਨੇ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਉਸ ਨੇ ਕਿਹਾ ਕਿ ਅੱਜਕਲ੍ਹ ਦੀ ਪੀੜ੍ਹੀ ਨੂੰ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਨੂੰ ਅਪਣਾਉਣਾ ਚਾਹੀਦਾ ਹੈ ਜਿਸ ਨਾਲ ਸਾਡਾ ਸ਼ਰੀਰ ਤੰਦਰੁਸਤ ਰਹਿੰਦਾ ਹੈ, ਅਸੀਂ ਬੀਮਾਰੀਆਂ ਤੋਂ ਬਚੇ ਰਹਿੰਦੇ ਹਾਂ।
ਪੁਜਾ ਰਾਣੀ ਦੇ ਪਿਤਾ ਜੀ ਨੇ ਗੱਲਬਾਤ ਕਰਦਿਆਂ ਦਸਿਆ ਕਿ ਅਸੀਂ ਆਪਣਾ ਸਮਾਂ ਮੰਗ ਕੇ ਕਬਾੜ ਚੁੱਕ ਲੰਘਾ ਲਿਆ ਹੈ। ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਤਾਂ ਜੋ ਉਨ੍ਹਾਂ ਚੰਗੀਆਂ ਨੌਕਰੀਆਂ ਮਿਲ ਸਕਣ।
ਪੂਜਾ ਰਾਣੀ ਦੀ ਮਾਤਾ ਜੀ ਨੇ ਦਸਿਆ ਕਿ ਸਾਡੀ ਧੀ ਦਾ ਛੋਟੇ ਹੁੰਦਿਆਂ ਦਾ ਹੀ ਸੁਪਨਾ ਸੀ ਕਿ ਉਸ ਨੇ ਬਾਕਸਰ ਬਣੇ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੀ ਬੱਚੀ ਦੇ ਸੁਪਨੇ ਜ਼ਰੂਰ ਪੂਰੇ ਹੋਣ।
ਪੁਜਾ ਰਾਣੀ ਦੇ ਨਾਨਾ ਜੀ ਨੇ ਦਸਿਆ ਕਿ ਸਾਡੀ ਤਾਂ ਜਿਵੇਂ ਲੰਘਣੀ ਸੀ ਉੱਦਾਂ ਲੰਘ ਗਈ ਏ ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਚੰਗੇ ਪੜ੍ਹ ਕੇ ਅੱਗੇ ਵੱਧਣ ਤੇ ਚੰਗਾ ਰੁਜ਼ਗਾਰ ਹਾਸਲ ਕਰ ਸਕਣ।