
ਡਬਲਯੂ.ਡਬਲਯੂ.ਈ. ਦੇ ਸਟਾਰ ਰੈਸਲਰ ਰੋਮਨ ਰੇਂਸ ਦੇ ਕੈਂਸਰ ਨਾਲ ਪੀੜਤ ਹੋਣ ਦੀ ਖਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਦਿਲ ਤੋੜਨ ਵਾਲੀ ਸੀ......
ਨਵੀਂ ਦਿੱਲੀ : ਡਬਲਯੂ.ਡਬਲਯੂ.ਈ. ਦੇ ਸਟਾਰ ਰੈਸਲਰ ਰੋਮਨ ਰੇਂਸ ਦੇ ਕੈਂਸਰ ਨਾਲ ਪੀੜਤ ਹੋਣ ਦੀ ਖਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਦਿਲ ਤੋੜਨ ਵਾਲੀ ਸੀ। ਰੋਮਨ ਪਿਛਲੇ ਅਕਤੂਬਰ ਮਹੀਨੇ ਤੋਂ ਰਿੰਗ ਤੋਂ ਬਾਹਰ ਹਨ ਅਤੇ ਉਹ ਸੋਸ਼ਲ ਮੀਡੀਆ ਤੋਂ ਵੀ ਦੂਰ ਹੁੰਦੇ ਦਿਸੇ। ਪਰ ਇਸ ਵਿਚਾਲੇ ਉਨ੍ਹਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਪੂਰੀ ਤਰ੍ਹਾਂ ਫਿੱਟ ਨਜ਼ਰ ਆ ਰਹੇ ਹਨ। ਕਾਰਕ ਡੀ ਟਰੇਟ ਦੀ ਐਂਕਰ ਸੁਜੇਨ ਬ੍ਰਨਰ ਨੇ ਟਵਿੱਟਰ ਅਕਾਊਂਟ 'ਤੇ ਇਕ ਤਸਵੀਰ ਪੋਸਟ ਕੀਤੀ ਹੈ। ਰੋਮਨ ਰੇਂਸ ਦੀ ਇਹ ਤਸਵੀਰ ਅਮਰੀਕਾ ਦੇ ਹਵਾਈ ਟਾਪੂ ਦੇ ਇਕ ਹੋਟਲ ਦੀ ਹੈ।
ਦਿ ਬਿਗ ਡਾਗ ਰੋਮਨ ਰੇਂਸ ਪਿਛਲੇ ਮਹੀਨੇ ਹੋਏ ਟ੍ਰਿਬਿਊਟ ਟੂ ਦਿ ਟਰੂਪਸ ਈਵੈਂਟ 'ਚ ਸ਼ਾਮਲ ਹੋਏ ਸਨ। ਜਾਣਕਾਰੀ ਮੁਤਾਬਕ ਰੋਮਨ ਰੇਂਸ 8 ਫਰਵਰੀ ਨੂੰ ਪਿਟਸਬਰਗ 'ਚ ਹੋਣ ਵਾਲੇ ਵਰਲਡ ਆਫ਼ ਵ੍ਹੀਲਜ਼ ਐਗਜ਼ੀਬਿਸ਼ਨ 'ਚ ਵੀ ਸ਼ਿਰਕਤ ਕਰਨਗੇ। ਹਾਲ ਹੀ 'ਚ ਇਕ ਇੰਟਰਵਿਊ ਦੇ ਦੌਰਾਨ ਕ੍ਰਿਸ ਜੈਰਿਕੋ ਨੇ ਦਸਿਆ ਸੀ ਕਿ ਰੋਮਨ ਰੇਂਸ ਦੀ ਸਿਹਤ ਕਾਫ਼ੀ ਚੰਗੀ ਹੈ। ਇਹ ਤਸਵੀਰ ਉਨ੍ਹਾਂ ਦੀ ਗੱਲ 'ਤੇ ਮੁਹਰ ਲਾਉਂਦੀ ਹੈ। 2008 ਤੋਂ ਲਿਊਕੀਮੀਆ ਨਾਲ ਜੂਝ ਰਹੇ ਹਨ ਰੇਂਸ ਰੋਮਨ ਰੇਂਸ ਨੇ ਅਗਸਤ 'ਚ ਖੁਲਾਸਾ ਕੀਤਾ ਕਿ 2008 ਤੋਂ ਹੀ ਉਹ ਲਿਊਕੀਮੀਆ ਨਾਲ ਜੂਝ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਸੀ ਕਦੀ ਜ਼ਿੰਦਗੀ ਤੁਹਾਡੀ ਸਖ਼ਤ ਪ੍ਰੀਖਿਆ ਲੈਂਦੀ ਹੈ ਅਤੇ ਮੇਰੇ ਲਈ ਸਰਵਸ੍ਰੇਸ਼ਠ ਗੱਲ ਇਹ ਹੈ ਕਿ ਮੈਂ ਘਰ ਜਾ ਕੇ ਆਪਣੀ ਸਿਹਤ 'ਤੇ ਧਿਆਨ ਦੇ ਸਕਦਾ ਹਾਂ। ਪਰ ਮੈਂ ਇਕ ਗੱਲ ਸਾਫ ਕਰਨਾ ਚਾਹੁੰਦਾ ਹਾਂ ਕਿ ਇਹ ਮੇਰਾ ਵਿਦਾਇਗੀ ਭਾਸ਼ਣ ਨਹੀਂ ਹੈ। ਮੈਂ ਵਾਪਸੀ ਕਰਾਂਗਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਸਾਬਤ ਕਰਨਾ ਚਾਹਾਂਗਾ ਕਿ ਮੈਂ ਹਾਰ ਨਹੀਂ ਮੰਨੀ। ਮੈਂ ਇਸ ਬੀਮਾਰੀ ਨੂੰ ਹਰਾ ਦੇਵਾਂਗਾ ਅਤੇ ਬਹੁਤ ਛੇਤੀ ਵਾਪਸੀ ਕਰਾਂਗਾ। ਇਸ ਗੰਭੀਰ ਬੀਮਾਰੀ ਦੇ ਚਲਦੇ ਰੇਂਸ ਨੇ ਆਪਣਾ ਯੂਨੀਵਰਸਲ ਖਿਤਾਬ ਤਿਆਗ ਦਿਤਾ ਹੈ।