
Fire in Cricket Match: ਬਿਗ ਬੈਸ਼ ਲੀਗ ਦੇ 36ਵੇਂ ਮੈਚ ਦੌਰਾਨ ਵਾਪਰਿਆ ਹਾਦਸਾ, ਅੱਧ ਵਿਚਾਲੇ ਹੀ ਰੋਕਣਾ ਪਿਆ ਮੈਚ
Fire in Cricket Match: ਆਸਟਰੇਲੀਆ ਦੀ ਬਿਗ ਬੈਸ਼ ਲੀਗ ਦੇ ਇਕ ਕ੍ਰਿਕਟ ਮੈਚ ਦੌਰਾਨ ਭਿਆਨਕ ਅੱਗ ਅੱਗ ਲੱਗ ਗਈ। ਜਿਸ ਕਾਰਨ ਆਏ ਦਰਸ਼ਕਾ ਵਿਚ ਹਫੜਾ ਦਫੜੀ ਮਚ ਗਈ। ਇਹ ਹਾਦਸਾ ਲੀਗ ਦੇ 36ਵੇਂ ਮੈਚ ਦੌਰਾਨ ਵਾਪਰਿਆ। ਬ੍ਰਿਸਬੇਨ ਦੇ ਗਾਬਾ ਸਟੇਡੀਅਮ ’ਚ ਬ੍ਰਿਸਬੇਨ ਹੀਟ ਅਤੇ ਹੋਬਾਰਟ ਹਰੀਕੇਨ ਵਿਚਾਲੇ ਮੈਚ ਦੌਰਾਨ ਅਚਾਨਕ ਅੱਗ ਲੱਗ ਗਈ। ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਮੈਚ ਅੱਧ ਵਿਚਾਲੇ ਹੀ ਰੋਕਣਾ ਪਿਆ। ਮੌਕੇ ’ਤੇ ਮੌਜੂਦ ਮੁਲਾਜ਼ਮਾਂ ਨੇ ਤੁਰਤ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਬੁਝਾਉਣ ਤੋਂ ਬਾਅਦ ਹੀ ਖੇਡ ਦੁਬਾਰਾ ਸ਼ੁਰੂ ਹੋ ਸਕੀ। ਸ਼ਾਨਦਾਰ ਪ੍ਰਬੰਧਾਂ ਦੇ ਬਾਵਜੂਦ ਬੀ.ਬੀ.ਐੱਲ. ਦੀ ਇਹ ਵੱਡੀ ਖ਼ਾਮੀ ਅੱਗ ਦੀ ਘਟਨਾ ਕਾਰਨ ਸਾਹਮਣੇ ਆਈ ਹੈ।
ਜਦੋਂ ਹਰੀਕੇਨਜ਼ ਚਾਰ ਓਵਰਾਂ ਤੋਂ ਬਾਅਦ 0-47 ਨਾਲ ਅੱਗੇ ਵੱਧ ਰਹੇ ਸਨ ਉਦੋਂ ਹੀ ਡੀਜੇ ਬੂਥ ਵਿਚ ਅੱਗ ਲੱਗਣ ਕਾਰਨ ਕਈ ਮਿੰਟਾਂ ਲਈ ਖੇਡ ਨੂੰ ਰੋਕਿਆ ਗਿਆ। ਡੀਜੇ ਬੂਥ ਨੂੰ ਅੱਗ ਲੱਗਣ ਕਾਰਨ ਦਰਸ਼ਕਾਂ ਨੂੰ ਗਾਬਾ ਤੋਂ ਬਾਹਰ ਕੱਢਣਾ ਪਿਆ। ਇਹ ਘਟਨਾ ਗਾਬਾ ਵਿਖੇ ਸਕੋਰ ਬੋਰਡ ਦੇ ਨੇੜੇ ਵਾਪਰੀ, ਜਿੱਥੋਂ ਸੰਗੀਤ ਵਜਾਇਆ ਜਾਂਦਾ ਹੈ ਅਤੇ ਘੋਸ਼ਣਾਵਾਂ ਕੀਤੀਆਂ ਜਾਂਦੀਆਂ ਹਨ। ਅੱਗ ਲੱਗਦੇ ਹੀ ਅਮਲੇ ਨੇ ਅੱਗ ਬੁਝਾਉਣ ਦੀਆਂ ਅਸਫ਼ਲ ਕੋਸ਼ਿਸ਼ਾਂ ਕੀਤੀਆਂ ਪਰ ਖ਼ੁਸ਼ਕਿਸਮਤੀ ਨਾਲ ਇਸ ਹਫੜਾ-ਦਫੜੀ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਦਰਸ਼ਕਾਂ ਦੇ ਮਨਾਂ ਵਿਚ ਡਰ ਜ਼ਰੂਰ ਹੈ। 10 ਮਿੰਟ ਰੁਕਣ ਤੋਂ ਬਾਅਦ ਖੇਡ ਮੁੜ ਸ਼ੁਰੂ ਹੋਈ।