
ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਹਾਨ ਕ੍ਰਿਕਟਰ ਕਪਿਲ ਦੇਵ ਨੇ.....
ਨਵੀ ਮੁੰਬਈ : ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਹਾਨ ਕ੍ਰਿਕਟਰ ਕਪਿਲ ਦੇਵ ਨੇ ਇੱਥੇ ਇਕ ਹਾਫ ਮੈਰਾਥਨ ਵਿਚ ਦੌੜਾਕਾਂ ਨੂੰ ਉਨ੍ਹਾਂ ਜਵਾਨਾਂ ਦੀ ਯਾਦ ਵਿਚ ਦੌੜਨ ਲਈ ਕਿਹਾ ਹੈ। ਕਪਿਲ ਨੇ ਕਿਹਾ, ''ਕੱਲ ਦਾ ਦਿਨ ਅਹਿਮ ਹੈ ਤੇ ਅਸੀਂ ਉਨ੍ਹਾਂ ਲਈ ਦੌੜਾਗਾਂ, ਜਿਨ੍ਹਾਂ ਨੇ ਅਪਣੀ ਜ਼ਿੰਦਗੀ ਵਤਨ ਦੇ ਨਾਂ ਕੁਰਬਾਨ ਕਰ ਦਿੱਤਾ। ਜਿਹੜੇ ਲੋਕ ਦੇਸ਼ ਦੀ ਸੇਵਾ ਕਰ ਰਹੇ ਹਨ, ਉਹ ਅਸਲੀ ਨਾਇਕ ਹਨ, ਅਸੀਂ ਨਹੀਂ। ਸਾਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਪਰਿਵਾਰਾਂ ਦੀ ਦੇਖਭਾਲ ਕਰੀਏ।'' (ਪੀਟੀਆਈ)