
ਵਿਰਾਟ ਕੋਹਲੀ ਨੂੰ ਚਾਹੁਣ ਵਾਲੇ ਕੇਵਲ ਭਾਰਤ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿਚ ਹਨ।
ਵਿਰਾਟ ਕੋਹਲੀ ਨੂੰ ਚਾਹੁਣ ਵਾਲੇ ਕੇਵਲ ਭਾਰਤ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿਚ ਹਨ। ਇਹੀ ਕਾਰਨ ਹੈ ਕਿ ਬੇਸ਼ੱਕ ਸ੍ਰੀਲੰਕਾ ਵਿਚ ਜਾਰੀ ਨਿਦਾਹਸ ਟਰਾਫ਼ੀ ਵਿਚ ਕੋਹਲੀ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਚਰਚਾ ਉਥੇ ਹੋ ਰਹੀ ਹੈ। ਭਾਰਤੀ ਟੀਮ ਫ਼ਾਈਨਲ ਵਿਚ ਪਹੁੰਚ ਚੁਕੀ ਹੈ। ਟੂਰਨਾਮੈਂਟ ਦਾ ਫ਼ਾਈਨਲ ਮੁਕਾਬਲਾ 18 ਮਾਰਚ ਨੂੰ ਖੇਡਿਆ ਜਾਣਾ ਹੈ।
dayasiri jayasekara
ਇਨ੍ਹਾਂ ਦਿਨਾਂ 'ਚ ਭਾਰਤੀ ਕ੍ਰਿਕਟ ਟੀਮ ਸ੍ਰੀਲੰਕਾ 'ਚ ਨਿਦਾਹਸ ਟੀ-20 ਟਰਾਫ਼ੀ ਖੇਡੀ ਜਾ ਰਹੀ ਹੈ ਅਤੇ ਉਹ ਵੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਗ਼ੈਰ ਮੌਜੂਦਗੀ 'ਚ। ਸ੍ਰੀਲੰਕਾ ਦੇ ਖੇਡ ਮੰਤਰੀ ਦਯਾਸੀਰੀ ਜੈਸੇਕੇਰਾ ਨੇ ਕੋਹਲੀ ਨੂੰ ਅਪਣੇ ਦੇਸ਼ 'ਚ ਆਉਣ ਦਾ ਸੱਦਾ ਦਿਤਾ ਹੈ। ਜੈਸੇਕੇਰਾ ਨੇ ਕਿਹਾ ਕਿ ਮੈਂ ਕੋਹਲੀ ਨੂੰ ਖੇਡਣ ਦਾ ਸੱਦਾ ਨਹੀਂ ਦੇ ਰਿਹਾ ਹਾਂ ਜਦ ਕਿ ਮੈਂ ਚਾਹੁੰਦਾ ਹਾਂ ਕਿ ਕੋਹਲੀ ਅਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਕੁੱਝ ਦਿਨ ਸ੍ਰੀਲੰਕਾ 'ਚ ਬਿਤਾਉਣ।
virat kohli
ਖੇਡ ਮੰਤਰੀ ਨੇ ਕਿਹਾ ਕਿ ਵਿਆਹ ਤੋਂ ਬਾਅਦ ਉਹ ਹੁਣ ਤਕ ਸ੍ਰੀਲੰਕਾ ਨਹੀਂ ਆਏ ਹਨ। ਇਹ ਜੋੜਾ ਸਾਡੇ ਦੇਸ਼ ਦਾ ਮਹਿਮਾਨ ਬਣ ਸਕਦਾ ਹੈ। ਇਥੇ ਦੇਖਣ ਲਈ ਕਈ ਵਧੀਆ ਥਾਵਾਂ ਹਨ। ਜ਼ਿਕਰਯੋਗ ਹੈ ਕਿ ਜੈਸੇਕੇਰਾ ਕੋਹਲੀ ਦੇ ਬਹੁਤ ਵੱਡੇ ਫੈਨ ਹਨ ਅਤੇ ਪਿਛਲੇ ਸਾਲ ਅਗੱਸਤ 'ਚ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਖੇਡੇ ਗਏ ਦੂਜੇ ਟੈਸਟ ਦੌਰਾਨ ਖ਼ਾਸ ਤੌਰ 'ਤੇ ਕੋਹਲੀ ਦੀ ਬੱਲੇਬਾਜ਼ੀ ਦੇਖਣ ਲਈ ਆਏ ਸਨ।
anushka virat
ਉਥੇ ਹੀ ਕੋਹਲੀ ਵੀ ਮੌਜੂਦਾ ਸਮੇਂ 'ਚ ਆਰਾਮ ਕਰਨ ਦੇ ਮੂਡ 'ਚ ਹਨ। ਨਿਦਾਹਸ ਟਰਾਫ਼ੀ ਤੋਂ ਵੀ ਉਸ ਨੇ ਉਸ ਸਮੇਂ ਨਾਂ ਵਾਪਸ ਲਿਆ ਸੀ ਤਾਂ ਕਿ ਉਹ ਅਪਣੇ ਪਰਵਾਰ ਨਾਲ ਕੁੱਝ ਸਮਾਂ ਬਿਤਾ ਸਕੇ। ਹਾਲ ਹੀ 'ਚ ਉਸ ਨੇ ਕਿਹਾ ਸੀ ਕਿ ਉਹ ਕਾਫ਼ੀ ਬੋਝ ਮਹਿਸੂਸ ਕਰ ਰਹੇ ਹਨ। ਸ਼ਾਇਦ ਉਸ ਨੇ ਇਹ ਗੱਲ ਇਸ ਲਈ ਕਹੀ ਹੈ ਕਿ ਪਿਛਲੇ ਸਮੇਂ ਤੋਂ ਉਹ ਕਾਫ਼ੀ ਕ੍ਰਿਕਟ ਖੇਡ ਚੁਕਾ ਹੈ। ਹਾਲੇ ਤਕ ਵੀ ਕੋਹਲੀ ਨੇ ਸ੍ਰੀਲੰਕਾ ਦੇ ਖੇਡ ਮੰਤਰੀ ਤੋਂ ਮਿਲੇ ਇਸ ਸੱਦੇ 'ਤੇ ਪ੍ਰਤੀਕਿਰਿਆ ਨਹੀਂ ਦਿਤੀ ਹੈ।