
ਜਗਨਬੀਰ ਸਿੰਘ ਬਾਜਵਾ ਨੇ 4 ਚਾਂਦੀ ਅਤੇ 1 ਕਾਂਸੀ ਦਾ ਤਮਗ਼ਾ ਕੀਤਾ ਆਪਣੇ ਨਾਮ
ਚੰਡੀਗੜ੍ਹ : ਕਰਨਾਟਕ ਦੇ ਉਡੂਪੀ ਵਿੱਚ 11ਵੀਂ ਸੀਨੀਅਰ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ' ਮੁਕਾਬਲੇ ਹੋਏ ਜਿਸ ਵਿਚ ਵੱਖ ਵੱਖ ਸੂਬਿਆਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿਚ ਪੰਜਾਬ ਦੇ ਹਿੱਸੇ ਕੁੱਲ 13 ਤਮਗ਼ੇ ਆਏ ਹਨ ਜਿਨ੍ਹਾਂ ਵਿਚੋਂ ਪੰਜ ਤਮਗ਼ੇ ਇਕੱਲੇ ਸੀਨੀਅਰ ਖਿਡਾਰੀ ਜਗਨਬੀਰ ਸਿੰਘ ਬਾਜਵਾ ਨੇ ਹੀ ਜਿੱਤੇ ਹਨ।
ਜਾਣਕਾਰੀ ਅਨੁਸਾਰ ਹੋਣਹਾਰ ਖਿਡਾਰੀ ਜਗਨਬੀਰ ਸਿੰਘ ਬਾਜਵਾ ਨੇ ਡੀ-10 ਮੈਨ 200 ਮੀਟਰ, ਡੀ-10 ਮੈਨ 500 ਮੀਟਰ, ਡੀ-20 ਮੈਨ 500 ਮੀਟਰ ਅਤੇ ਡੀ-20 ਮਿਕਸ 500 ਮੀਟਰ ਵਿਚ ਚਾਰ ਚਾਂਦੀ ਅਤੇ ਇੱਕ ਕਾਂਸੀ ਦਾ ਤਮਗ਼ਾ ਆਪਣੇ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ: B.Tech ਦੀ ਵਿਦਿਆਰਥਣ ਨੇ ਕਾਲਜ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਤੀ ਜਾਨ
ਦੱਸ ਦੇਈਏ ਕਿ ਜਗਨਬੀਰ ਸਿੰਘ ਬਾਜਵਾ ਚੰਡੀਗੜ੍ਹ ਦੇ ਐਸਡੀ ਕਾਲਜ ਦਾ ਵਿਦਿਆਰਥੀ ਹੈ ਅਤੇ ਲਗਾਤਾਰ ਵਾਟਰ ਸਪੋਰਟਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਕੋਚ ਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਨੇ 11ਵੀਂ ਸੀਨੀਅਰ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਨ੍ਹਾਂ 'ਚੋਂ ਜਗਬੀਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ।
ਪੰਜਾਬ ਦੇ ਖਿਡਾਰੀਆਂ ਦੀ ਇਸ ਪ੍ਰਾਪਤੀ 'ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਸਾਰਿਆਂ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ। ਪੰਜਾਬ ਦੀਆਂ ਪ੍ਰਮੁੱਖ ਖੇਡਾਂ ਕਬੱਡੀ, ਹਾਕੀ, ਅਥਲੀਟਾਂ ਨੂੰ ਜਿੱਥੇ ਸਰਕਾਰ ਉਤਸ਼ਾਹਿਤ ਕਰ ਰਹੀ ਹੈ, ਉੱਥੇ ਹੀ ਸਰਕਾਰ ਪਾਣੀ ਵਾਲੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨੀਤੀ ਬਣਾ ਰਹੀ ਹੈ।