ਖ਼ਬਰਾਂ |

ਤਾਜ਼ਾ |

B.Tech ਦੀ ਵਿਦਿਆਰਥਣ ਨੇ ਕਾਲਜ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਤੀ ਜਾਨ
Published : Mar 17, 2023, 10:04 am IST
Updated : Mar 17, 2023, 10:04 am IST
SHARE ARTICLE
B.Tech Student suicide in haryana
B.Tech Student suicide in haryana

ਸੁਸਾਈਡ ਨੋਟ 'ਚ ਲਿਖਿਆ, “I QUIT! ਮੁਆਫ਼ ਕਰਨਾ ਮੰਮੀ-ਪਾਪਾ! ਮੈਂ ਇੰਜੀਨੀਅਰ ਨਹੀਂ ਬਣ ਸਕਦੀ”

 

ਪਾਣੀਪਤ: ਹਰਿਆਣਾ ਦੇ ਪਾਣੀਪਤ 'ਚ NH-44 'ਤੇ ਸਥਿਤ PIET ਕਾਲਜ 'ਚ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕਾਲਜ ਦੀ ਇਕ ਵਿਦਿਆਰਥਣ ਸ਼ੱਕੀ ਹਾਲਾਤਾਂ ਵਿਚ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗ ਗਈ। ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ ਅਤੇ ਗਾਰਡ ਤੁਰੰਤ ਮੌਕੇ 'ਤੇ ਪਹੁੰਚ ਗਏ, ਸੂਚਨਾ ਮਿਲਦੇ ਹੀ ਕਾਲਜ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਵਿਦਿਆਰਥਣ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਸਮਾਲਖਾ ਥਾਣਾ ਇੰਚਾਰਜ ਪੁਲਿਸ ਟੀਮ ਨਾਲ ਮੌਕੇ ’ਤੇ ਪਹੁੰਚੇ। ਉਹਨਾਂ ਮਾਮਲੇ ਦੀ ਹਰ ਪਹਿਲੂ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਖੁਦ ਨੂੰ PMO ਦਾ ਅਫ਼ਸਰ ਦੱਸਣ ਵਾਲਾ ਠੱਗ ਗ੍ਰਿਫ਼ਤਾਰ  

ਮੁੱਢਲੀ ਜਾਣਕਾਰੀ ਮੁਤਾਬਕ ਵਿਦਿਆਰਥਣ ਜਾਨਵੀ ਪਾਣੀਪਤ ਦੀ ਰਹਿਣ ਵਾਲੀ ਹੈ। ਉਹ ਪਾਈਟ ਕਾਲਜ ਵਿਚ ਕੰਪਿਊਟਰ ਸਾਇੰਸ ਦੀ ਦੂਜੇ ਸਾਲ ਦੀ ਵਿਦਿਆਰਥਣ ਸੀ। ਵੀਰਵਾਰ ਦੁਪਹਿਰ ਨੂੰ ਉਹ ਕਾਲਜ ਬਲਾਕ ਦੀ ਚੌਥੀ ਮੰਜ਼ਿਲ 'ਤੇ ਚਲੀ ਗਈ। ਉਥੋਂ ਹੇਠਾਂ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ।  ਪੁਲਿਸ ਦੀ ਮੁੱਢਲੀ ਜਾਂਚ ਵਿਚ ਖੁਦਕੁਸ਼ੀ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਵਿਦਿਆਰਥੀ ਦੀ ਉਮਰ ਕਰੀਬ 19 ਸਾਲ ਹੈ।

ਇਹ ਵੀ ਪੜ੍ਹੋ: ਕੈਨੇਡਾ: ਸਿੱਖ ਆਗੂ ਜਗਮੀਤ ਸਿੰਘ ਦੀ ਪੱਗ ਦੇ ਰੰਗ ਨੂੰ ਲੈ ਕੇ ਪੱਤਰਕਾਰ ਦੇ ਟਵੀਟ ’ਤੇ ਸਿੱਖ ਭਾਈਚਾਰੇ ਦੀ ਸਖ਼ਤ ਪ੍ਰਤੀਕਿਰਿਆ

ਮਾਮਲੇ ਦੀ ਜਾਂਚ ਕਰ ਰਹੇ ਚੌਕੀ ਇੰਚਾਰਜ ਏਐਸਆਈ ਰਾਣਾ ਪ੍ਰਤਾਪ ਨੇ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਵਿਦਿਆਰਥਣ ਕੋਲੋਂ ਸੁਸਾਈਡ ਨੋਟ ਬਰਾਮਦ ਹੋਇਆ ਹੈ। ਇਕ ਪੰਨੇ ਦੇ ਇਸ ਸੁਸਾਈਡ ਨੋਟ ਵਿਚ ਵਿਦਿਆਰਥਣ ਨੇ ਮੁੱਖ ਤੌਰ 'ਤੇ ਪੜ੍ਹਾਈ ਨਾ ਕਰ ਸਕਣ ਕਾਰਨ ਖ਼ੁਦਕੁਸ਼ੀ ਕਰਨ ਦਾ ਸਖ਼ਤ ਕਦਮ ਚੁੱਕਣ ਦਾ ਜ਼ਿਕਰ ਕੀਤਾ ਹੈ। ਪੰਨੇ ਦੇ ਇਕ ਕੋਨੇ 'ਤੇ ਲਿਖਿਆ ਹੈ 'I QUIT'।

ਇਹ ਵੀ ਪੜ੍ਹੋ: ਮਾਨਸਾ 'ਚ 6 ਸਾਲਾ ਮਾਸੂਮ ਦਾ ਕਤਲ, ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮਾਰੀ ਗੋਲੀ

ਜਦਕਿ ਦੂਜੇ ਕੋਨੇ 'ਤੇ 'ਆਈ ਲਵ ਯੂ ਮੰਮੀ-ਪਾਪਾ' ਲਿਖਿਆ ਹੋਇਆ ਹੈ। ਵਿਦਿਆਰਥਣ ਨੇ ਲਿਖਿਆ ਹੈ ਕਿ ਮੈਨੂੰ ਮੁਆਫ਼ ਕਰਨਾ ਮੰਮੀ-ਪਾਪਾ। ਮੈਂ ਇੰਜੀਨੀਅਰ ਨਹੀਂ ਬਣ ਸਕਦੀ। ਮੈਂ ਪੜ੍ਹਾਈ ਕਰਨ ਦੇ ਯੋਗ ਨਹੀਂ ਹਾਂ। ਮੈਂ ਬਹੁਤ ਦਬਾਅ ਵਿਚ ਹਾਂ, ਇਸ ਲਈ ਮੈਂ ਖੁਦਕੁਸ਼ੀ ਕਰ ਰਹੀ ਹਾਂ।

Tags: student, haryana

Location: India, Haryana, Panipat

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement