Kings X1 Punjab ਦੇ ਅਰਸ਼ਦੀਪ ਦੀ ਫੈਨ ਹੋਈ ਪ੍ਰਿਟੀ ਜ਼ਿੰਟਾ, ਕਿਹਾ ‘ਥੈਂਕਿਉ ਮੇਰੀ ਜਾਨ’
Published : Apr 17, 2019, 4:52 pm IST
Updated : Apr 17, 2019, 4:52 pm IST
SHARE ARTICLE
Arshdeep Singh with Priti Zinta
Arshdeep Singh with Priti Zinta

ਕਿੰਗਜ਼ ਇਲੈਵਨ ਪੰਜਾਬ ਨੇ ਮੰਗਲਵਾਰ ਨੂੰ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਰਾਜਸਥਾਨ ਨੂੰ 12 ਦੌੜਾਂ ਨਾਲ ਹਰਾ ਦਿੱਤਾ...

 


 

ਚੰਡੀਗੜ੍ਹ : ਕਿੰਗਜ਼ ਇਲੈਵਨ ਪੰਜਾਬ ਨੇ ਮੰਗਲਵਾਰ ਨੂੰ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਰਾਜਸਥਾਨ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਪੰਜਾਬ ਟੀਮ ਹੁਣ ਪੁਆਇੰਟ ਟੇਬਲ ਵਿਚ ਟਾਪ-4 ਵਿਚ ਪੁੱਜ ਗਈ ਹੈ। ਰਾਜਸਥਾਨ ਵਿਰੁੱਧ ਅਰਸ਼ਦੀਪ ਨੇ ਅਪਣੇ ਡੈਬਿਯੂ ਮੈਚ ਖੇਡਿਆ। ਪਹਿਲੀ ਵਾਰ ਆਈਪੀਐਲ ਖੇਡ ਰਹੇ ਅਰਸ਼ਦੀਪ ਨੇ ਰਾਜਸਥਾਨ ਵਿਰੁੱਧ ਅਪਣੇ ਗੇਂਦਬਾਜੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ।

Kings Vs Kings X1 Punjab 

ਅਰਸ਼ਦੀਪ ਨੇ 4 ਓਵਰਾਂ ਦੇ ਅਪਣੇ ਸਪੈਲ ਵਿਚ ਜੋਸ਼ ਬਟਲਰ ਅਤੇ ਅਜਿੰਕਯ ਰਹਾਨੇ ਵਰਗੇ ਧਾਕੜ ਖਿਡਾਰੀਆਂ ਨੂੰ ਪਵੇਲੀਅਨ ਭੇਜਿਆ। ਅਰਸ਼ਦੀਪ ਦੀ ਗੇਂਦਬਾਜੀ ਤੋਂ ਬਾਲੀਵੁੱਡ ਅਦਾਕਾਰਾ ਅਤੇ ਪੰਜਾਬ ਟੀਮ ਦੀ ਮਾਲਕਣ ਪ੍ਰਿਟੀ ਜ਼ਿੰਟਾ ਵੀ ਬੇਹੱਦ ਖੁਸ਼ ਦਿਸੀ। ਮੈਚ ਤੋਂ ਬਾਅਦ ਪ੍ਰਿਟੀ ਜ਼ਿੰਟਾ ਨੇ ਅਰਸ਼ਦੀਪ ਦਾ ਇੰਟਰਵਿਊ ਲਿਆ ਅਤੇ ਉਹ ਆਖਰ ਵਿਚ ‘ਥੈਂਕਿਊ ਮੇਰੀ ਜਾਨ’ ਨਾਲ ਕਹਿੰਦੀ ਦਿਖੀ। ਦਰਅਸਲ, ਪ੍ਰਿਟੀ ਨੇ ਅਰਸ਼ਦੀਪ ਤੋਂ ਮੈਚ ਦੇ ਤਜ਼ਰਬੇ ਬਾਰੇ ਪੁੱਛਿਆ ਇਸ ‘ਤੇ ਉਸ ਨੇ ਜਵਾਬ ਦਿੱਤਾ ਕਿ ਉਸ ਨੂੰ ਇਸ ਦਿਨ ਦੀ ਉਡੀਕ ਸੀ ਅਤੇ ਘਰੇਲੂ ਮੈਦਾਨ ਉਤੇ ਡੈਬਿਯ ਕਰਨਾ ਉਸ ਦੇ ਲਈ ਫ਼ਾਇਦੇਮੰਦ ਰਿਹਾ।

Kings vs PunjabKings vs Punjab

ਉਸ ਨੇ ਕਿਹਾ ਬਟਲਰ ਵਰਗੇ ਖਿਡਾਰੀ ਦੀ ਵਿਕਟ ਹਾਸਲ ਕਰ ਕੇ ਉਸ ਨੂੰ ਚੰਗਾ ਮਹਿਸੂਸ ਹੋ ਰਿਹਾ ਹੈ। ਮੈਂ ਬਸ ਕੋਚ ਦੀਆਂ ਗੱਲਾਂ ਨੂੰ ਯਾਦ ਰੱਖਿਆ ਅਤੇ ਉਸੇ ਪਲਾਨ ਦੇ ਤਹਿਤ ਗੇਂਦਬਾਜ਼ੀ ਕੀਤੀ। ਬਟਲਰ ਦੀ ਵਿਕਟ ਮੇਰੇ ਲਈ ਬਹੁਤ ਵੱਡੀ ਸੀ। ਬਟਲਰ ਦੇ ਆਊਟ ਹੋਣ ਤੋਂ ਬਾਅਦ ਰਾਜਸਥਾਨ  ਟੀਮ ਉਤੇ ਦਬਾਅ ਵਧਦਾ ਗਿਆ ਜਿਸਦਾ ਸਾਨੂੰ ਫ਼ਾਇਦਾ ਮਿਲਆ। ਇਸ ਦੌਰਾਨ ਪ੍ਰਿਟੀ ਨੇ ਕਿਹਾ ਕਿ ਮੈਂ ਬਹੁਤ ਅਰਸ਼ਦੀਪ ਦੀ ਗੇਂਦਬਾਜ਼ੀ ਤੋਂ ਬਹੁਤ ਖੁਸ਼ ਹਾਂ। ਪ੍ਰਿਟੀ ਨੇ ਦੱਸਿਆ ਕਿ ਅਰਸ਼ਦੀਪ ਸਿਰਫ਼ 20 ਸਾਲਾਂ ਦੇ ਹਨ ਅਤੇ ਪੰਜਾਬ ਦੇ ਹੀ ਰਹਿਣ ਵਾਲੇ ਹਨ।

Kings Eleven PunjabKings X1 Punjab

ਪ੍ਰਿਟੀ ਨੇ ਅਰਸ਼ਦੀਪ ਤੋਂ ਪੁੱਛਿਆ ਕਿ ਉਹ ਆਈਪੀਐਲ ਵਿਚ ਪਹਿਲਾ ਮੈਚ ਖੇਡਣ ਨੂੰ ਲੈ ਕੇ ਕੀ ਸੋਚ ਰਹੇ ਸੀ ਜਿਸ ਉਤੇ ਅਰਸ਼ਦੀਪ ਨੇ ਕਿਹਾ ਕਿ ਮੈਨੂੰ ਰੱਬ ਉਤੇ ਭਰੋਸਾ ਸੀ ਅਤੇ ਆਪਣੇ ਮੌਕੇ ਉਡੀਕ ਕਰ ਰਿਹਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement