ਅਪਣੀ IPL ਮੁਹਿੰਮ ਨੂੰ ਮੁੜ ਲੀਹ ’ਤੇ ਲਿਆਉਣ ਲਈ ਮੈਦਾਨ ’ਚ ਉਤਰਨਗੇ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼
Published : Apr 17, 2024, 3:50 pm IST
Updated : Apr 17, 2024, 3:50 pm IST
SHARE ARTICLE
Punjab Kings
Punjab Kings

ਛੇ-ਛੇ ਮੈਚਾਂ ਤੋਂ ਬਾਅਦ ਦੋਹਾਂ ਟੀਮਾਂ ਦੇ ਚਾਰ-ਚਾਰ ਅੰਕ ਹਨ

ਮੁੱਲਾਂਪੁਰ: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 12ਵੇਂ ਮੈਚ ’ਚ ਵੀਰਵਾਰ ਨੂੰ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦੀ ਟੀਮ ਅਪਣੇ ਪ੍ਰਦਰਸ਼ਨ ਨੂੰ ਮੁੜ ਲੀਹ ’ਤੇ ਲਿਆਉਣ ਲਈ ਬੇਤਾਬ ਹੋਵੇਗੀ। ਛੇ-ਛੇ ਮੈਚਾਂ ਤੋਂ ਬਾਅਦ ਦੋਹਾਂ ਟੀਮਾਂ ਦੇ ਚਾਰ-ਚਾਰ ਅੰਕ ਹਨ। ਦੋਹਾਂ ਦੇ ਨੈੱਟ ਰਨ ’ਚ ਦਸ਼ਮਲਵ ਅੰਕਾਂ ਦਾ ਫ਼ਰਕ ਹੈ। ਪੰਜਾਬ -0.218 ਨੈੱਟ ਰਨ ਰੇਟ ਨਾਲ ਸੱਤਵੇਂ ਸਥਾਨ ’ਤੇ ਹੈ ਜਦਕਿ ਮੁੰਬਈ ਇੰਡੀਅਨਜ਼ (-0.234) ਅੱਠਵੇਂ ਸਥਾਨ ’ਤੇ ਹੈ। ਪੰਜਾਬ ਅਤੇ ਮੁੰਬਈ ਦੋਵੇਂ ਚਾਰ-ਚਾਰ ਮੈਚ ਹਾਰ ਚੁਕੇ ਹਨ। ਦੋਵੇਂ ਅਪਣੇ ਪਿਛਲੇ ਮੈਚ ਹਾਰ ਚੁਕੇ ਹਨ ਅਤੇ ਇਸ ਮੈਚ ਵਿਚ ਜਿੱਤ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ਕਰਨਗੇ। 

ਪੰਜਾਬ ਲਈ ਅਪਣੇ ਸ਼ੁਰੂਆਤੀ ਬੱਲੇਬਾਜ਼ਾਂ ਤੋਂ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਚੁਨੌਤੀ ਵਧ ਗਈ ਹੈ ਕਿਉਂਕਿ ਨਿਯਮਤ ਕਪਤਾਨ ਸ਼ਿਖਰ ਧਵਨ ਮੋਢੇ ਦੀ ਸੱਟ ਕਾਰਨ ‘ਸੱਤ ਤੋਂ 10 ਦਿਨਾਂ’ ਲਈ ਬਾਹਰ ਹੋ ਗਏ ਹਨ। ਅਣਜਾਣ ਭਾਰਤੀ ਖਿਡਾਰੀ ਸ਼ਸ਼ਾਂਕ ਸਿੰਘ ਅਤੇ ਆਸ਼ੂਤੋਸ਼ ਸ਼ਰਮਾ ਨੇ ਇਸ ਸੀਜ਼ਨ ’ਚ ਪੰਜਾਬ ਦੀ ਟੀਮ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਇਹ ਦੋਵੇਂ ਹੇਠਲੇ ਕ੍ਰਮ ’ਚ ਬੱਲੇਬਾਜ਼ੀ ਕਰਦੇ ਹਨ ਅਤੇ ਉਨ੍ਹਾਂ ਨੇ ਇਕ ਤੋਂ ਵੱਧ ਵਾਰ ਟਾਪ ਆਰਡਰ ਦੇ ਖਰਾਬ ਪ੍ਰਦਰਸ਼ਨ ਦੀ ਭਰਪਾਈ ਕੀਤੀ ਹੈ। ਪ੍ਰਭਸਿਮਰਨ ਸਿੰਘ ਦੀ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਹੈ। ਉਸ ਨੇ ਛੇ ਮੈਚਾਂ ’ਚ 19.83 ਦੀ ਔਸਤ ਨਾਲ 119 ਦੌੜਾਂ ਬਣਾਈਆਂ ਹਨ। ਇਹੀ ਗੱਲ ਵਿਕਟਕੀਪਰ ਬੱਲੇਬਾਜ਼ ਜੀਤੇਸ਼ ਸ਼ਰਮਾ ਲਈ ਵੀ ਕਹੀ ਜਾ ਸਕਦੀ ਹੈ। ਵਿਸ਼ਵ ਕੱਪ ਟੀਮ ਦੀ ਚੋਣ ਨੇੜੇ ਆ ਰਹੀ ਹੈ ਅਤੇ ਜੀਤੇਸ਼ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹੋਵੇਗਾ, ਜਿਸ ਨੇ ਛੇ ਮੈਚਾਂ ਵਿਚ 17.66 ਦੀ ਔਸਤ ਨਾਲ ਸਿਰਫ 106 ਦੌੜਾਂ ਬਣਾਈਆਂ ਹਨ। ਪੰਜਾਬ ਨੂੰ ਸੈਮ ਕੁਰਨ (126 ਦੌੜਾਂ ਅਤੇ ਅੱਠ ਵਿਕਟਾਂ) ਅਤੇ ਕੈਗਿਸੋ ਰਬਾਡਾ (9 ਵਿਕਟਾਂ) ਦੀ ਵਿਦੇਸ਼ੀ ਗੇਂਦਬਾਜ਼ੀ ਜੋੜੀ ਲਈ ਹੋਰ ਸਮਰਥਨ ਲੱਭਣਾ ਹੋਵੇਗਾ। ਅਰਸ਼ਦੀਪ ਸਿੰਘ (9 ਵਿਕਟਾਂ) ਅਤੇ ਹਰਸ਼ਲ ਪਟੇਲ (7 ਵਿਕਟਾਂ) ਦੀ ਭਾਰਤੀ ਤੇਜ਼ ਗੇਂਦਬਾਜ਼ੀ ਜੋੜੀ ਬੱਲੇਬਾਜ਼ਾਂ ਦਾ ਆਸਾਨ ਸ਼ਿਕਾਰ ਰਹੀ ਹੈ। 

ਦੂਜੇ ਪਾਸੇ ਮੁੰਬਈ ਇੰਡੀਅਨਜ਼ ਜਾਣਦੀ ਹੈ ਕਿ ਉਨ੍ਹਾਂ ਕੋਲ ਸਥਿਤੀ ਨੂੰ ਬਦਲਣ ਦੀ ਕਾਫ਼ੀ ਸਮਰੱਥਾ ਹੈ ਪਰ ਉਨ੍ਹਾਂ ਨੂੰ ਨਿਰੰਤਰ ਅਤੇ ਠੋਸ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ। ਦਿੱਲੀ ਕੈਪੀਟਲਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਰੁਧ ਘਰੇਲੂ ਮੈਦਾਨ ’ਤੇ ਦੋ ਜਿੱਤਾਂ ਨੇ ਲਗਾਤਾਰ ਤਿੰਨ ਹਾਰਾਂ ਦਾ ਸਿਲਸਿਲਾ ਤੋੜ ਦਿਤਾ ਪਰ ਰੋਹਿਤ ਸ਼ਰਮਾ ਦੇ ਸੈਂਕੜੇ ਦੇ ਬਾਵਜੂਦ ਟੀਮ ਚੇਨਈ ਸੁਪਰ ਕਿੰਗਜ਼ ਵਿਰੁਧ ਪਿਛਲੇ ਮੈਚ ’ਚ ਹਾਰ ਗਈ। ਹਾਰਦਿਕ ਪਾਂਡਿਆ ਦੀ ਫਾਰਮ ਅਤੇ ਟੀਮ ’ਚ ਭੂਮਿਕਾ ’ਤੇ ਸਵਾਲ ਉੱਠ ਰਹੇ ਹਨ। ਇਸ ਆਲਰਾਊਂਡਰ ਨੇ ਗੇਂਦਬਾਜ਼ੀ ਵਿਭਾਗ ਵਿਚ ਜ਼ਿੰਮੇਵਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਸ ਦਾ 12 ਦਾ ਇਕੋਨੋਮੀ ਰੇਟ ਚਿੰਤਾਜਨਕ ਹੈ। ਗੇਰਾਲਡ ਕੋਏਟਜ਼ੀ (9 ਵਿਕਟਾਂ) ਅਤੇ ਆਕਾਸ਼ ਮਾਧਵਲ (4 ਵਿਕਟਾਂ) ਨੇ ਵੀ 10 ਦੌੜਾਂ ਪ੍ਰਤੀ ਓਵਰ ਤੋਂ ਵੱਧ ਦੀ ਦਰ ਨਾਲ ਦੌੜਾਂ ਦਿਤੀਆਂ ਹਨ। ਬੱਲੇ ਨਾਲ ਵੀ ਪਾਂਡਿਆ ਟੀਮ ਨੂੰ ਮਜ਼ਬੂਤ ਕਰਨ ’ਚ ਅਸਫਲ ਰਹੇ ਹਨ। 

ਨਾਲ ਹੀ ਪਾਂਡਿਆ ਨੂੰ ਇਸ ਸੀਜ਼ਨ ’ਚ ਹੁਣ ਤਕ ਖੇਡੇ ਗਏ ਸਾਰੇ ਮੈਚਾਂ ’ਚ ਵੱਖ-ਵੱਖ ਸਟੇਡੀਅਮਾਂ ’ਚ ਮਾੜੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਦਾ ਕਿਸੇ ਖਿਡਾਰੀ ’ਤੇ ਮਾੜਾ ਅਸਰ ਪੈ ਸਕਦਾ ਹੈ। ਅਜਿਹੇ ’ਚ ਰੋਹਿਤ ਅਤੇ ਈਸ਼ਾਨ ਕਿਸ਼ਨ ਦੀ ਫਾਰਮ ਮੁੰਬਈ ਇੰਡੀਅਨਜ਼ ਲਈ ਮਹੱਤਵਪੂਰਨ ਹੋ ਗਈ ਹੈ। ਸੱਟ ਤੋਂ ਬਾਅਦ ਵਾਪਸੀ ਕਰ ਰਹੇ ਸੂਰਯਕੁਮਾਰ ਯਾਦਵ ਨੇ ਹੁਣ ਤਕ ਮਿਸ਼ਰਤ ਨਤੀਜੇ ਦਿਤੇ ਹਨ। 

ਪੰਜਾਬ ਕਿੰਗਜ਼: ਸ਼ਿਖਰ ਧਵਨ (ਕਪਤਾਨ), ਮੈਥਿਊ ਸ਼ਾਰਟ, ਪ੍ਰਭਸਿਮਰਨ ਸਿੰਘ, ਜੀਤੇਸ਼ ਸ਼ਰਮਾ, ਸਿਕੰਦਰ ਰਜ਼ਾ, ਰਿਸ਼ੀ ਧਵਨ, ਲਿਆਮ ਲਿਵਿੰਗਸਟੋਨ, ਅਥਰਵ ਤਾਇਡੇ, ਅਰਸ਼ਦੀਪ ਸਿੰਘ, ਨਾਥਨ ਐਲਿਸ, ਸੈਮ ਕੁਰਨ, ਕੈਗਿਸੋ ਰਬਾਡਾ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਹਰਪ੍ਰੀਤ ਭਾਟੀਆ, ਵਿਦਵਥ ਕਵੇਰੱਪਾ, ਸ਼ਿਵਮ ਸਿੰਘ, ਹਰਸ਼ਲ ਪਟੇਲ, ਕ੍ਰਿਸ ਵੋਕਸ, ਆਸ਼ੂਤੋਸ਼ ਸ਼ਰਮਾ, ਵਿਸ਼ਵਨਾਥ ਪ੍ਰਤਾਪ ਸਿੰਘ, ਸ਼ਸ਼ਾਂਕ ਸਿੰਘ, ਤਨਯ ਥਿਆਗਰਾਜਨ, ਪ੍ਰਿੰਸ ਚੌਧਰੀ ਅਤੇ ਰਿਲੀ ਰੋਸੋ। 

ਮੁੰਬਈ ਇੰਡੀਅਨਜ਼ : ਹਾਰਦਿਕ ਪਾਂਡਿਆ (ਕਪਤਾਨ), ਰੋਹਿਤ ਸ਼ਰਮਾ, ਸੂਰਯਕੁਮਾਰ ਯਾਦਵ, ਦੇਵਾਲਡ ਬ੍ਰੇਵਿਸ, ਜਸਪ੍ਰੀਤ ਬੁਮਰਾਹ, ਪੀਯੂਸ਼ ਚਾਵਲਾ, ਗੇਰਾਲਡ ਕੋਏਟਜ਼ੀ, ਟਿਮ ਡੇਵਿਡ, ਸ਼੍ਰੇਅਸ ਗੋਪਾਲ, ਈਸ਼ਾਨ ਕਿਸ਼ਨ, ਅੰਸ਼ੁਲ ਕੰਬੋਜ ਕੁਮਾਰ, ਕਾਰਤਿਕੇਯ, ਆਕਾਸ਼ ਮਾਧਵਲ, ਕੁਏਨਾ ਮਫਾਕਾ, ਮੁਹੰਮਦ ਨਬੀ, ਸ਼ਮਸ ਮੁਲਾਨੀ, ਨਮਨ ਧੀਰ, ਸ਼ਿਵਾਲਿਕ ਸ਼ਰਮਾ, ਰੋਮਾਰੀਓ ਸ਼ੈਫਰਡ, ਅਰਜੁਨ ਤੇਂਦੁਲਕਰ, ਨੁਵਾਨ ਤੁਸ਼ਾਰਾ, ਤਿਲਕ ਵਰਮਾ, ਹਾਰਵਿਕ ਦੇਸਾਈ, ਨੇਹਲ ਵਢੇਰਾ ਅਤੇ ਲੂਕ ਵੁੱਡ। 

ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।

Tags: ipl 2024

SHARE ARTICLE

ਏਜੰਸੀ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement