
ਆਈਪੀਐਲ 11 ਦਾ ਰੋਮਾਂਚ ਹੁਣ ਵੱਧਦਾ ਹੀ ਜਾ ਰਿਹਾ ਹੈ। ਟਾਪ ਚਾਰ ਵਿਚ ਪਹੁੰਚਣ ਲਈ ਟੀਮਾਂ ਦੀ ਜੱਦੋ-ਜਿਹਦ ਲਗਾਤਾਰ ਜਾਰੀ ਹੈ। ਪੰਜਾਬ ਨੂੰ ਸ਼ੁਰੂਆਤੀ ਮੈਚਾਂ...
ਨਵੀਂ ਦਿੱਲੀ : ਆਈਪੀਐਲ 11 ਦਾ ਰੋਮਾਂਚ ਹੁਣ ਵੱਧਦਾ ਹੀ ਜਾ ਰਿਹਾ ਹੈ। ਟਾਪ ਚਾਰ ਵਿਚ ਪਹੁੰਚਣ ਲਈ ਟੀਮਾਂ ਦੀ ਜੱਦੋ-ਜਿਹਦ ਲਗਾਤਾਰ ਜਾਰੀ ਹੈ। ਪੰਜਾਬ ਨੂੰ ਸ਼ੁਰੂਆਤੀ ਮੈਚਾਂ ਵਿਚ ਲਗਾਤਾਰ ਜਿੱਤਾਂ ਮਿਲਣ ਤੋਂ ਬਾਅਦ ਹੁਣ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਪੰਜਾਬ ਉਤੇ ਟਾਪ 4 ਵਿਚ ਪਹੁੰਚਣਾ ਮੁਸ਼ਕਿਲ ਨਜ਼ਰ ਆ ਰਿਹਾ ਹੈ। ਬੀਤੇ ਦਿਨ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 3 ਦੌੜਾਂ ਨਾਲ ਹਰਾਇਆ।
KL rahul
ਮੁੰਬਈ ਦੇ ਵਾੜਖੇੜੇ ਸਟੇਡੀਅਮ 'ਚ ਬੁੱਧਵਾਰ ਨੂੰ ਖੇਡੇ ਗਏ ਆਈ.ਪੀ.ਐੱਲ. 2018 ਦੇ 50ਵੇਂ ਮੁਕਾਬਲੇ 'ਚ ਮੁੰਬਈ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਧਾਰਿਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 186 ਦੌੜਾਂ ਬਣਾਈਆਂ। ਜਵਾਬ 'ਚ 187 ਦੋੜਾਂ ਦਾ ਪਿਛਾ ਕਰਨ ਉਤਰੀ ਪੰਜਾਬ ਦੀ ਟੀਮ ਇਹ ਟੀਚਾ ਹਾਸਲ ਕਰਨ ਵਿਚ ਕਾਮਯਾਬ ਨਹੀਂ ਹੋਈ ਤੇ ਪੰਜਾਬ ਨੂੰ ਇਸ ਮੈਚ ਵਿਚ 3 ਦੋੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਦੇ ਆਖਰੀ ਓਵਰ 'ਚ ਕਿੰਗਜ਼ ਇਲੈਵਨ ਪੰਜਾਬ ਦੇ ਸ਼ਾਨਦਾਰ ਬੱਲੇਬਾਜ਼ ਲੋਕੇਸ਼ ਰਾਹੁਲ ਨੇ 60 ਗੇਂਦਾਂ 'ਤੇ 94 ਦੌੜਾਂ ਦੀ ਪਾਰੀ ਖੇਡੀ ਅਤੇ 18ਵੇਂ ਓਵਰ ਦੀ ਤੀਸਰੀ ਗੇਂਦ 'ਤੇ ਆਊਟ ਹੋ ਗਏ।
KL rahul
ਕਿੰਗਜ਼ ਇਲੈਵਨ ਪੰਜਾਬ ਦੀ ਇਸ ਹਾਰ ਨਾਲ ਕੇ.ਐੱਲ. ਰਾਹੁਲ ਨੂੰ ਇੰਨਾ ਵੱਡਾ ਧੱਕਾ ਲੱਗਾ ਕਿ ਉਹ ਪਵੇਲੀਅਨ 'ਚੇ ਬੈਠੇ-ਬੈਠੇ ਰੋਣ ਲੱਗੇ।ਦਸ ਦਈਏ ਕਿ ਬੁਮਰਾਹ ਦੇ ਇਸੇ ਓਵਰ ਨੇ ਮੈਚ ਨੂੰ ਪੂਰੀ ਤਰ੍ਹਾਂ ਨਾਲ ਪਲਟ ਦਿਤਾ। ਇਸ ਤੋਂ ਬਾਅਦ 18ਵੇਂ ਓਵਰ ਦੀ ਤੀਸਰੇ ਗੇਂਦ 'ਤੇ ਪੰਜਾਬ ਨੂੰ ਬਹੁਤ ਵੱਡਾ ਝਟਕਾ ਲਗਿਆ। ਮੈਚ ਜੇਤੂ ਪਾਰੀ ਖੇਡ ਰਹੇ ਕੇ.ਐੈੱਲ. ਰਾਹੁਲ ਨੂੰ ਬੁਮਰਾਹ ਨੇ ਬੇਨ ਕਟਿੰਗ ਦੇ ਹਥੋਂ ਕੈਚ ਆਊਟ ਕਰਾ ਕੇ ਚਲਦਾ ਕੀਤਾ। ਰਾਹੁਲ ਨੇ 60 ਗੇਂਦਾਂ 'ਚ 10 ਚੌਕਿਆਂ ਅਤੇ 3 ਛਕਿਆਂ ਦੀ ਮਦਦ ਨਾਲ 94 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ।
KL rahul
ਮੈਚ ਦੇ 18ਵੇਂ ਓਵਰ 'ਚ ਬੁਮਰਾਹ ਨੇ ਸਿਰਫ 6 ਦੌੜਾਂ ਦਿਤੀਆਂ ਜਿਸ ਤੋਂ ਬਾਅਦ ਆਖਰੀ ਓਵਰ 'ਚ ਪੰਜਾਬ ਨੂੰ ਜਿੱਤ ਦੇ ਲਈ 17 ਦੌੜਾਂ ਦੀ ਲੋੜ ਸੀ। ਅਕਸ਼ਰ ਪਟੇਲ ਨੇ ਇਕ ਛੱਕਾ ਲਗਾਇਆ, ਮਨੋਜ਼ ਤਿਵਾੜੀ ਨੇ ਇਕ ਚੌਕਾ, ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਮੁੰਬਈ ਇੰਡੀਅਨਜ਼ ਇਸ ਜਿੱਤ ਦੇ ਨਾਲ ਪਲੇਆਫ ਦੀ ਦੌੜ 'ਚ ਬਣਿਆ ਹੋਇਆ ਹੈ। ਟੀਮ ਦੀ ਹਾਰ ਨਾਲ ਰਾਹੁਲ ਇੰਨੇ ਗਹਿਰੇ ਸਦਮੇ 'ਚ ਪਹੁੰਚ ਗਏ ਕਿ ਉਹ ਖ਼ੁਦ 'ਤੇ ਕਾਬੂ ਨਾ ਰੱਖ ਸਕੇ ਅਤੇ ਪਵੇਲੀਅਨ 'ਚ ਹੀ ਰੋਣ ਲੱਗੇ।