
ਸੋਸ਼ਲ ਮੀਡੀਆ 'ਤੇ ਵੀਡੀਉ ਹੋਈ ਜਨਤਕ
ਨਵੀਂ ਦਿੱਲੀ: ਐਤਵਾਰ ਨੂੰ ਮੈਨਚੈਸਟਰ ਵਿਚ ਭਾਰਤ ਨੇ ਪਾਕਿਸਤਾਨ ਤੇ ਵਰਲਡ ਕੱਪ ਵਿਚ ਅਪਣੀ ਵੱਡੀ ਜਿੱਤ ਹਾਸਿਲ ਕੀਤੀ ਹੈ। ਇਸ ਮੈਚ ਨੂੰ ਦੇਖਣ ਲਈ ਕਈ ਬਾਲੀਵੁੱਡ ਸਿਤਾਰੇ ਮੈਨਚੈਸਟਰ ਪਹੁੰਚੇ ਹੋਏ ਸਨ। ਸੈਫ ਅਲੀ ਖ਼ਾਨ ਵੀ ਟੀਮ ਇੰਡੀਆ ਨੂੰ ਸਪੋਰਟ ਕਰਨ ਪਹੁੰਚੇ ਸਨ। ਰਣਵੀਰ ਸਿੰਘ ਪੂਰੇ ਜੋਸ਼ ਨਾਲ ਸਟੇਡੀਅਮ ਵਿਚ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਇਕ ਵੀਡੀਉ ਤੇਜ਼ੀ ਨਾਲ ਜਨਤਕ ਹੋ ਰਹੀ ਹੈ।
?| Ranveer Singh Met and Hugged @imVkohli After #INDvPAK Match at old Trafford , today ♥️ #CWC2019
— Ranveer Singh TB (@Ranveertbt) June 16, 2019
_
Awww♥️♥️♥️♥️♥️♥️ pic.twitter.com/BcFqWmve1D
ਇਸ ਵੀਡੀਉ ਵਿਚ ਰਣਵੀਰ ਸਿੰਘ ਟੀਮ ਇੰਡੀਆ ਦੇ ਮੈਚ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਨੂੰ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਉ ਵਿਚ ਰਣਵੀਰ ਸਿੰਘ ਮੈਦਾਨ ਵਿਚ ਪਹੁੰਚ ਕੇ ਵਿਰਾਟ ਕੋਹਲੀ ਨੂੰ ਗਲੇ ਲਗਾ ਕੇ ਜਿੱਤ ਦੀ ਵਧਾਈ ਦੇ ਰਹੇ ਹਨ। ਰਣਵੀਰ ਦਾ ਜੋਸ਼ੀਲਾ ਅੰਦਾਜ਼ ਮੈਚ ਦੀ ਸ਼ੁਰੂਆਤ ਵਿਚ ਹੀ ਨਜ਼ਰ ਆ ਰਿਹਾ ਸੀ। ਸੋਸ਼ਲ ਮੀਡੀਆ 'ਤੇ ਰਣਵੀਰ ਸਿੰਘ ਦੀਆਂ ਕਈ ਤਸਵੀਰਾਂ ਨਜ਼ਰ ਆਈਆਂ ਹਨ।
?| Ranveer Singh at old Trafford , today ♥️ #INDvPAK #CWC2019 pic.twitter.com/Ajkqehzkdq
— Ranveer Singh TB (@Ranveertbt) June 16, 2019
ਇਹਨਾਂ ਤਸਵੀਰਾਂ ਵਿਚ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ, ਹਰਭਜਨ ਸਿੰਘ, ਸੁਨੀਲ ਗਵਾਸਕਰ ਨਾਲ ਰਣਵੀਰ ਮਸਤੀ ਕਰਦੇ ਨਜ਼ਰ ਆ ਰਹੇ ਹਨ। ਰਣਵੀਰ ਸਿੰਘ ਅਤੇ ਸਾਬਕਾ ਕ੍ਰਿਕੇਟਰ ਸੁਨੀਲ ਗਾਵਸਕਰ ਦਾ ਸ਼ੱਮੀ ਕਪੂਰ ਦੇ ਗਾਣਿਆਂ 'ਤੇ ਨੱਚਦੇ ਹੋਏ ਦੀ ਵੀਡੀਉ ਜਨਤਕ ਹੋਈ ਹੈ।