ਪੰਜਾਬ ਖੇਡ ਯੂਨੀਵਰਸਿਟੀ ’ਚ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ 20 ਤੋਂ ਸ਼ੁਰੂ
Published : Jul 17, 2020, 5:26 pm IST
Updated : Jul 17, 2020, 5:26 pm IST
SHARE ARTICLE
FILE PHOTO
FILE PHOTO

ਉਤਰ ਭਾਰਤ ਦੀ ਪਹਿਲੀ ਖੇਡ ਯੂਨੀਵਰਸਿਟੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਚ ਵਿਸ਼ੇਸ਼ੀਿਤ ਅੰਡਰ........

ਚੰਡੀਗੜ੍ਹ: ਉਤਰ ਭਾਰਤ ਦੀ ਪਹਿਲੀ ਖੇਡ ਯੂਨੀਵਰਸਿਟੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਚ ਵਿਸ਼ੇਸ਼ੀਿਤ ਅੰਡਰ ਗ੍ਰੈਜੂਏਟ 3 ਸਾਲਾ ਕੋਰਸਾਂ ਵਿੱਚ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ 20 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ।

photo Admission

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ. ਚੀਮਾ ਨੇ ਦੱਸਿਆ ਕਿ ਪੰਜਾਬ ਵਿਚ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਅਤੇ ਨੌਜਵਾਨੀ ਨੂੰ ਖੇਡ ਵਿਗਿਆਨ ਤੇ ਖੇਡ ਖ਼ੁਰਾਕ ਜਿਹੇ ਵਿਸ਼ਿਆਂ ਵਿਚ ਪ੍ਰਪੱਕ ਕਰਨ ਸਬੰਧੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਹਦਾਇਤਾਂ ਅਨੁਸਾਰ ਸਾਲ 2020-21 ਲਈ ਜਿਨ੍ਹਾਂ ਤਿੰਨ ਅੰਡਰ ਗਰੈਜੂਏਟ ਕੋਰਸਾਂ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ।

photo Admission

ਉਨ੍ਹਾਂ ਵਿਚ ਬੈਚੂਲਰ ਆਫ਼ ਫ਼ਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ (ਬੀ.ਪੀ.ਈ.ਐਸ.) ਵਿਚ ਦਾਖ਼ਲੇ ਲਈ ਯੋਗਤਾ ਜਨਰਲ ਵਰਗ ਵਾਸਤੇ 10+2 ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਅਤੇ ਐਸ.ਸੀ./ਐਸ.ਟੀ./ਓ.ਬੀ.ਸੀ. ਵਰਗਾਂ ਤੇ ਕੌਮਾਂਤਰੀ ਤੇ ਕੌਮੀ ਪੱਧਰ ’ਤੇ ਖੇਡ ਮੁਕਾਬਲਿਆਂ ਵਿਚ ਭਾਗ ਲੈ ਚੁੱਕੇ ਉਮੀਦਵਾਰਾਂ ਲਈ 45 ਫ਼ੀਸਦੀ ਰੱਖੀ ਗਈ ਹੈ।

rana gurmit singh sodhirana gurmit singh sodhi

ਇਸ ਤੋਂ ਇਲਾਵਾ ਉਮੀਦਵਾਰ ਕੋਲ ਪੰਜਾਬ ਖੇਡ ਵਿਭਾਗ ਜਾਂ ਦੂਜੇ ਰਾਜਾਂ ਵੱਲੋਂ ਜਾਰੀ ਗ੍ਰੇਡਿਡ ਖੇਡ ਸਰਟੀਫ਼ਿਕੇਟ ਲਾਜ਼ਮੀ ਹੋਣਾ ਚਾਹੀਦਾ ਹੈ। ਉਮੀਦਵਾਰਾਂ ਨੂੰ ਦਾਖ਼ਲੇ ਲਈ ਯੋਗਤਾ ਪੂਰੀ ਕਰਨ ਵਾਸਤੇ ਸਰੀਰਕ ਫ਼ਿਟਨੈੱਸ ਟੈਸਟ (ਪੀ.ਐਫ.ਟੀ.) ਲਾਜ਼ਮੀ ਦੇਣਾ ਪਵੇਗਾ।

ਉਨ੍ਹਾਂ ਦੱਸਿਆ ਕਿ ਦੂਜੇ ਕੋਰਸ ਬੀ.ਐਸ.ਸੀ. (ਸਪੋਰਟਸ ਸਾਇੰਸ) ਲਈ ਯੋਗਤਾ ਜਨਰਲ ਵਰਗ ਦੇ ਉਮੀਦਵਾਰਾਂ ਲਈ 10+2 (ਸਾਇੰਸ) ਵਿਸ਼ੇ ਵਿਚ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਪਾਸ ਅਤੇ ਐਸ.ਸੀ./ਐਸ.ਟੀ./ਓ.ਬੀ.ਸੀ. ਵਰਗਾਂ ਤੇ ਕੌਮਾਂਤਰੀ/ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਭਾਗ ਲੈ ਚੁੱਕੇ ਉਮੀਦਵਾਰਾਂ ਲਈ 45 ਫ਼ੀਸਦੀ ਰੱਖੀ ਗਈ ਹੈ।

ਵਾਈਸ ਚਾਂਸਲਰ ਨੇ ਦੱਸਿਆ ਕਿ ਇਸੇ ਤਰ੍ਹਾਂ ਤੀਜੇ ਕੋਰਸ ਬੀ.ਐਸ.ਸੀ. (ਸਪੋਰਟਸ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ) ਲਈ ਯੋਗਤਾ ਤਹਿਤ ਉਨ੍ਹਾਂ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ, ਜਿਨ੍ਹਾਂ ਨੇ ਕੌਮਾਂਤਰੀ/ਕੌਮੀ/ਰਾਜ/ਫ਼ੈਡਰੇਸ਼ਨ/ਜ਼ਿਲਾ/ਸਕੂਲ ਪੱਧਰ ’ਤੇ ਕਿਸੇ ਵੀ ਖੇਡ ਮੁਕਾਬਲੇ ਵਿੱਚ ਹਿੱਸਾ ਲਿਆ ਹੋਵੇ।

ਇਸ ਤੋਂ ਇਲਾਵਾ ਉਮੀਦਵਾਰ ਕੋਲ ਖੇਡਾਂ ਦੇ ਸਰਟੀਫ਼ਿਕੇਟ ਦੀ ਗ੍ਰੇਡੇਸ਼ਨ ਹੋਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਕੋਰਸਾਂ ਲਈ ਰਜਿਸਟ੍ਰੇਸ਼ਨ ਵਾਸਤੇ ਚਾਹਵਾਨ ਵਿਦਿਆਰਥੀ 20 ਜੁਲਾਈ ਤੋਂ 20 ਅਗਸਤ, 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਯੂਨੀਵਰਸਿਟੀ ਦੀ ਵੈਬਸਾਈਟ  mbspsu.pgsgcpe.com ’ਤੇ 20 ਜੁਲਾਈ ਤੋਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਬੀ.ਪੀ.ਈ.ਐਸ. ਕੋਰਸ ਲਈ ਸਰੀਰਕ ਫ਼ਿਟਨੈਸ ਟੈਸਟ ਦੀਆਂ ਤਰੀਕਾਂ ਵੈਬਸਾਈਟ ’ਤੇ ਬਾਅਦ ਵਿਚ ਦਰਸਾਈਆਂ ਜਾਣਗੀਆਂ ਅਤੇ ਦਾਖ਼ਲਿਆਂ ਲਈ ਮੋਬਾਈਲ ਨੰਬਰ 94657-80091, 88375-74060 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement