UAE ‘ਚ 26 ਸਤੰਬਰ ਨੂੰ ਸ਼ੁਰੂ ਹੋਵੇਗਾ IPL, 6 ਨਵੰਬਰ ਨੂੰ ਖੇਡਿਆ ਜਾਵੇਗਾ ਫਾਈਨਲ: ਰਿਪੋਰਟ
Published : Jul 17, 2020, 4:55 pm IST
Updated : Jul 18, 2020, 9:14 am IST
SHARE ARTICLE
IPL
IPL

ਕੋਰੋਨਾ ਵਾਇਰਸ ਕਾਰਨ ਅਣਮਿਥੇ ਸਮੇਂ ਲਈ ਮੁਲਤਵੀ ਆਈਪੀਐਲ 2020 ਹੁਣ 26 ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ

ਕੋਰੋਨਾ ਵਾਇਰਸ ਕਾਰਨ ਅਣਮਿਥੇ ਸਮੇਂ ਲਈ ਮੁਲਤਵੀ ਆਈਪੀਐਲ 2020 ਹੁਣ 26 ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੀਸੀਸੀਆਈ ਨੇ ਆਈਪੀਐਲ ਈਵੈਂਟ ਦਾ ਪ੍ਰੋਗਰਾਮ ਤਹਿ ਕੀਤਾ ਹੈ ਅਤੇ ਇਸ ਵਾਰ ਇਹ ਭਾਰਤ ਤੋਂ ਬਾਹਰ ਆਯੋਜਿਤ ਕੀਤਾ ਜਾਵੇਗਾ। ਰਿਪੋਰਟਾਂ ਦੇ ਅਨੁਸਾਰ ਆਈਪੀਐਲ ਯੂਏਈ ਵਿੱਚ ਖੇਡੇ ਜਾਣਗੇ। ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਨਿਰੰਤਰ ਵੱਧ ਰਹੇ ਹਨ, ਇਸ ਕਾਰਨ ਬੀਸੀਸੀਆਈ ਨੂੰ ਇਹ ਫੈਸਲਾ ਲੈਣਾ ਪਿਆ ਹੈ।

Ipl2020Ipl2020

ਮੀਡੀਆ ਰਿਪੋਰਟਾਂ ਦੇ ਅਨੁਸਾਰ ਬੀਸੀਸੀਆਈ ਨੇ ਆਈਪੀਐਲ ਦਾ ਪੂਰਾ ਸ਼ਡਿਊਲ ਤਿਆਰ ਕਰ ਲਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ ਯੂਏਈ ਵਿੱਚ 26 ਸਤੰਬਰ ਨੂੰ ਹੋਵੇਗੀ ਅਤੇ ਆਈਪੀਐਲ ਦਾ ਫਾਈਨਲ 6 ਨਵੰਬਰ ਨੂੰ ਖੇਡਿਆ ਜਾਵੇਗਾ। ਆਈਪੀਐਲ ਦਾ ਪੂਰਾ ਸ਼ਡਿਊਲ ਅਗਸਤ ਦੇ ਪਹਿਲੇ ਹਫਤੇ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਆਈਪੀਐਲ ਵਿੱਚ ਭਾਗ ਲੈਣ ਵਾਲੇ ਸਾਰੇ ਭਾਰਤੀ ਕ੍ਰਿਕਟਰ 5 ਹਫ਼ਤਿਆਂ ਦੀ ਸਿਖਲਾਈ ਲਈ ਯੂਏਈ ਜਾ ਸਕਦੇ ਹਨ।

Ipl2020Ipl2020

ਸਿਖਲਾਈ ਕੈਂਪ ਖ਼ਤਮ ਹੋਣ ਤੋਂ ਬਾਅਦ, ਆਈਪੀਐਲ ਫਰੈਂਚਾਇਜ਼ੀ ਨੂੰ ਆਪਣੇ ਸਿਖਲਾਈ ਕੈਂਪ ਸਥਾਪਤ ਕਰਨ ਦਾ ਮੌਕਾ ਦਿੱਤਾ ਜਾਵੇਗਾ। ਸਪੋਰਟਸਕੀੜਾ ਵਿਚ ਪ੍ਰਕਾਸ਼ਤ ਰਿਪੋਰਟ ਦੇ ਅਨੁਸਾਰ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਬੀਸੀਸੀਆਈ ਕੋਲ ਯੂਏਈ ਵਿੱਚ ਆਈਪੀਐਲ ਦਾ ਆਯੋਜਨ ਕਰਨ ਦਾ ਵਿਕਲਪ ਹੈ। ਬੀਸੀਸੀਆਈ ਯੂਏਈ ਵਿੱਚ ਆਈਪੀਐਲ ਕਰਵਾਉਣ ਲਈ ਮਨਜ਼ੂਰੀ ਲੈ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਦੂਜੀ ਵਾਰ ਹੋਵੇਗਾ ਜਦੋਂ ਆਈਪੀਐਲ ਦੇ ਮੈਚ ਯੂਏਈ ਵਿੱਚ ਹੋਣਗੇ।

IPL12 SeasonIPL

ਇਸ ਤੋਂ ਪਹਿਲਾਂ ਸਾਲ 2014 ਵਿਚ ਆਈਪੀਐਲ ਦਾ ਪਹਿਲਾ ਗੇੜ ਅਬੂ ਧਾਬੀ, ਦੁਬਈ ਅਤੇ ਸ਼ਾਰਜਾਹ ਵਿਚ ਹੋਇਆ ਸੀ। ਆਮ ਚੋਣਾਂ ਦੇ ਕਾਰਨ ਪਹਿਲਾ ਪੜਾਅ ਸੰਯੁਕਤ ਅਰਬ ਅਮੀਰਾਤ ਵਿੱਚ ਹੋਇਆ ਸੀ। ਆਈਪੀਐਲ ਲਈ ਯੂਏਈ ਦੀ ਚੋਣ ਕਰਨ ਦਾ ਇਕ ਹੋਰ ਕਾਰਨ ਹੈ। ਦਰਅਸਲ ਦੁਬਈ ਪੂਰੀ ਦੁਨੀਆ ਨਾਲ ਜੁੜੀ ਹੋਈ ਹੈ। ਇੱਥੇ ਪੂਰੀ ਦੁਨੀਆ ਤੋਂ ਉਡਾਣਾਂ ਹਨ। ਇਸ ਲਈ ਵਿਦੇਸ਼ੀ ਖਿਡਾਰੀਆਂ ਲਈ ਯੂਏਈ, ਯੂਕੇ, ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਵੈਸਟ ਇੰਡੀਜ਼ ਤੋਂ ਲਿਆਉਣਾ ਆਸਾਨ ਹੋ ਜਾਵੇਗਾ।

IPL2020IPL2020

ਦੱਸਣਯੋਗ ਹੈ ਕਿ ਦੁਬਈ ਸਪੋਰਟਸ ਸਿਟੀ ਦੇ ਪ੍ਰਧਾਨ ਸਲਮਾਨ ਹਨੀਫ ਨੇ ਗਲਫ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਆਈਪੀਐਲ ਦੀ ਤਿਆਰੀ ਕਰ ਰਹੇ ਹਨ। ਸਲਮਾਨ ਹਨੀਫ ਨੇ ਕਿਹਾ ਕਿ ਦੁਬਈ ਸਪੋਰਟਸ ਸਿਟੀ ਵਿੱਚ ਸਥਿਤ ਦੁਬਈ ਇੰਟਰਨੈਸ਼ਨਲ ਸਟੇਡੀਅਮ ਅਤੇ ਆਈਸੀਸੀ ਅਕੈਡਮੀ ਸਟੇਡੀਅਮ ਸਾਰੇ ਆਈਪੀਐਲ ਮੁਕਾਬਲੇ ਲਈ ਤਿਆਰ ਹਨ। ਕਾਬਲੇਗੌਰ ਹੈ ਕਿ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ 9 ਪਿੱਚਾਂ ਹਨ ਅਤੇ ਅਜਿਹੀ ਸਥਿਤੀ ਵਿਚ ਬਹੁਤ ਸਾਰੇ ਮੈਚ ਉਥੇ ਆਯੋਜਿਤ ਕੀਤੇ ਜਾ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM

PM ਦੇ ਬਿਆਨ ਨੇ ਭਖਾ ਦਿੱਤੀ ਸਿਆਸਤ 'ਮੰਗਲਸੂਤਰ' ਨੂੰ ਲੈ ਕੇ ਦਿੱਤੇ ਬਿਆਨ ਤੇ ਭੜਕੇ Congress Leaders

23 Apr 2024 8:34 AM

ਕਾਂਗਰਸ ਦੀ ਦੂਜੀ ਲਿਸਟ ਤੋਂ ਪਹਿਲਾਂ ਇੱਕ ਹੋਰ ਵੱਡਾ ਲੀਡਰ ਬਾਗ਼ੀ ਕਾਂਗਰਸ ਦੇ ਸਾਬਕਾ ਪ੍ਰਧਾਨ ਮੁੜ ਨਾਰਾਜ਼

22 Apr 2024 3:23 PM

GURMEET SINGH KHUDDIAN EXCLUSIVE INTERVIEW - ਬੱਕਰੀ ਤੇ ਕੁੱਕੜੀ ਦੇ ਮੁਆਵਜੇ ਬਾਰੇ ਪਹਿਲੀ ਵਾਰ ਬੋਲੇ ..

22 Apr 2024 2:58 PM

Amritsar News: ਕਿਸਾਨਾਂ ਉੱਤੇ ਇੱਟਾਂ ਰੋੜੇ ਮਾਰਨੇ BJP ਆਗੂਆਂ ਨੂੰ ਪਏ ਮਹਿੰਗੇ, ਹੁਣ ਹੋ ਗਈ FIR, ਮਾਮਲੇ ਦੀ ਹੋਵੇਗੀ

22 Apr 2024 2:49 PM
Advertisement