ਪੀਵੀ ਸਿੰਧੂ ਨੇ ਜਿੱਤਿਆ ਸਿੰਗਾਪੁਰ ਓਪਨ ਦਾ ਖ਼ਿਤਾਬ, ਫਾਈਨਲ 'ਚ ਚੀਨ ਦੀ ਵਾਂਗ ਜ਼ੀ ਯੀ ਨੂੰ ਹਰਾਇਆ
Published : Jul 17, 2022, 12:33 pm IST
Updated : Jul 17, 2022, 12:45 pm IST
SHARE ARTICLE
PV Sindhu
PV Sindhu

ਇਸ ਤੋਂ ਬਾਅਦ ਸਿੰਧੂ ਹੁਣ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਜਾ ਰਹੀ ਹੈ।


ਸਿੰਗਾਪੁਰ: ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਸਿੰਗਾਪੁਰ ਓਪਨ 2022 ਦੇ ਫਾਈਨਲ ਵਿਚ ਚੀਨ ਦੀ ਵਾਂਗ ਜ਼ੀ ਯੀ ਨੂੰ 21-9, 11-21, 21-15 ਨਾਲ ਹਰਾ ਕੇ ਇਸ ਸੀਜ਼ਨ ਵਿਚ ਆਪਣਾ ਤੀਜਾ ਖਿਤਾਬ ਜਿੱਤਿਆ ਅਤੇ ਸਿੰਗਾਪੁਰ ਓਪਨ ਵਿਚ ਆਪਣਾ ਪਹਿਲਾ ਖਿਤਾਬ ਜਿੱਤ ਲਿਆ ਹੈ। ਇਸ ਨਾਲ ਸਿੰਧੂ ਬੈਡਮਿੰਟਨ ਸੁਪਰ 500 ਟੂਰਨਾਮੈਂਟ ਦਾ ਖਿਤਾਬ ਜਿੱਤਣ 'ਚ ਕਾਮਯਾਬ ਰਹੀ। ਦੱਸ ਦੇਈਏ ਕਿ ਇਸ ਤੋਂ ਬਾਅਦ ਸਿੰਧੂ ਹੁਣ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਜਾ ਰਹੀ ਹੈ।

PV SindhuPV Sindhu

ਸਿੰਧੂ ਨੇ ਅਹਿਮ ਪਲਾਂ 'ਤੇ ਆਪਣਾ ਸੰਜਮ ਬਰਕਰਾਰ ਰੱਖਿਆ ਅਤੇ 22 ਸਾਲਾ ਚੀਨੀ, ਮੌਜੂਦਾ ਏਸ਼ੀਆਈ ਚੈਂਪੀਅਨਸ਼ਿਪ ਚੈਂਪੀਅਨ, ਨੂੰ ਸਖ਼ਤ ਮੁਕਾਬਲੇ 'ਚ 21-9, 11-21, 21-15 ਨਾਲ ਹਰਾਇਆ। ਸਿੰਧੂ ਦਾ ਮੌਜੂਦਾ ਸੀਜ਼ਨ ਦਾ ਇਹ ਤੀਜਾ ਖਿਤਾਬ ਹੈ। ਉਸ ਨੇ ਸਈਦ ਮੋਦੀ ਇੰਟਰਨੈਸ਼ਨਲ ਅਤੇ ਸਵਿਸ ਓਪਨ ਦੇ ਰੂਪ ਵਿਚ ਦੋ ਸੁਪਰ 300 ਟੂਰਨਾਮੈਂਟ ਜਿੱਤੇ। ਸਿੰਧੂ ਨੇ ਓਲੰਪਿਕ ਵਿਚ ਚਾਂਦੀ ਅਤੇ ਕਾਂਸੀ ਦੇ ਤਗਮੇ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ਵਿਚ ਇਕ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਵੀ ਜਿੱਤੇ ਹਨ।

PV SindhuPV Sindhu

ਇਸ ਤੋਂ ਪਹਿਲਾਂ ਸਿੰਧੂ ਸੈਮੀਫਾਈਨਲ 'ਚ ਜਾਪਾਨ ਦੀ ਸਾਇਨਾ ਕਾਵਾਕਾਮੀ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ ਸੀ। ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਇਨਾ ਨੂੰ ਸਿਰਫ਼ 32 ਮਿੰਟਾਂ ਵਿਚ 21-15 ਅਤੇ 21-7 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement