ਚੀਤੇ ਤੋਂ ਵੀ ਜ਼ਿਆਦਾ ਤੇਜ਼ ਦੌੜਦੈ ਮੱਧ ਪ੍ਰਦੇਸ਼ ਦਾ ਇਹ ਨੌਜਵਾਨ!
Published : Aug 17, 2019, 4:58 pm IST
Updated : Aug 17, 2019, 4:58 pm IST
SHARE ARTICLE
Rameshwar Gujjar
Rameshwar Gujjar

ਹੁਣ ਜਲਦ ਟੁੱਟੇਗਾ ਓਸੈਨ ਬੋਲਟ ਦਾ ਰਿਕਾਰਡ

ਮੱਧ ਪ੍ਰਦੇਸ਼- ਵਿਸ਼ਵ ਦੇ ਸਭ ਤੋਂ ਤੇਜ਼ ਦੌੜਾਕ ਓਸੈਨ ਬੋਲਟ ਨੂੰ ਕੌਣ ਨਹੀਂ ਜਾਣਦਾ, ਚੀਤੇ ਵਰਗੀ ਰਫ਼ਤਾਰ ਵਾਲੇ ਬੋਲਟ ਨੇ ਭਾਵੇਂ ਮੈਦਾਨ 'ਤੇ ਦੌੜਨਾ ਛੱਡ ਦਿੱਤਾ ਹੈ ਪਰ ਉਸ ਵੱਲੋਂ ਬਣਾਏ ਰਿਕਾਰਡ ਅਜੇ ਵੀ ਕਾਇਮ ਹਨ। ਉਸ ਦੇ ਕਈ ਰਿਕਾਰਡਾਂ ਨੂੰ ਦੇਖ ਕੇ ਅਕਸਰ ਕਿਹਾ ਜਾਂਦਾ ਹੈ ਕਿ ਸ਼ਾਇਦ ਹੀ ਕੋਈ 'ਮਾਈ ਦਾ ਲਾਲ' ਉਸ ਦਾ ਰਿਕਾਰਡ ਤੋੜ ਸਕੇ। ਜਿਸ ਦੌੜ ਵਿਚ ਬੋਲਟ ਸ਼ਾਮਲ ਹੁੰਦਾ ਸੀ।

Usain Bolt Usain Bolt

ਉਸ ਦੌੜ ਵਿਚੋਂ ਕੋਈ ਦੌੜਾਕ ਫਸਟ ਪੁਜ਼ੀਸ਼ਨ 'ਤੇ ਆਉਣ ਦਾ ਸੁਪਨਾ ਵੀ ਨਹੀਂ ਲੈ ਸਕਦਾ ਸੀ ਪਰ ਹੁਣ ਇੰਝ ਲਗਦਾ ਹੈ ਕਿ ਬੋਲਟ ਦੇ ਰਿਕਾਰਡ ਨੂੰ ਤੋੜਨ ਵਾਲਾ ਪੈਦਾ ਹੋ ਗਿਆ ਹੈ। ਉਹ ਵੀ ਭਾਰਤ ਦੇ ਮੱਧ ਪ੍ਰਦੇਸ਼ ਵਿਚ, ਅਸੀਂ ਗੱਲ ਕਰ ਰਹੇ ਹਾਂ ਮੱਧ ਪ੍ਰਦੇਸ਼ ਵਿਚ ਸ਼ਿਵਪੁਰੀ ਦੇ 19 ਸਾਲਾ ਰਾਮੇਸ਼ਵਰ ਗੁੱਜਰ ਦੀ, ਜਿਸ ਦੀ ਚੀਤੇ ਵਰਗੀ ਰਫ਼ਤਾਰ ਨੂੰ ਦੇਖ ਕੇ ਇੰਝ ਲਗਦਾ ਹੈ ਕਿ ਹੁਣ ਜਲਦ ਹੀ ਬੋਲਟ ਦਾ ਰਿਕਾਰਡ ਟੁੱਟਣ ਵਾਲਾ ਹੈ।



 

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਕਿਸਾਨ ਪਰਿਵਾਰ ਵਿਚ ਜਨਮੇ ਰਾਮੇਸ਼ਵਰ ਨੇ 100 ਮੀਟਰ ਦੀ ਦੌੜ ਨੂੰ ਮਹਿਜ਼ 11 ਸਕਿੰਟ ਵਿਚ ਪੂਰਾ ਕਰ ਦਿੱਤਾ। ਜਿਸ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਗਿਆ। ਰਾਮੇਸ਼ਵਰ ਦੀ ਇਸ ਦੌੜ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕਾਂ ਵੱਲੋਂ ਰਾਮੇਸ਼ਵਰ ਨੂੰ ਮੱਧ ਪ੍ਰਦੇਸ਼ ਦਾ ਬੋਲਟ ਕਹਿ ਕੇ ਕੁਮੈਂਟ ਕੀਤੇ ਜਾ ਰਹੇ ਹਨ।



 

ਰਾਮੇਸ਼ਵਰ ਦੇ ਇਸ ਕਾਰਨਾਮੇ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਮੇਸ਼ਵਰ ਦੀ ਤਾਰੀਫ਼ ਕਰਦਿਆਂ ਉਸ ਦੇ ਵੀਡੀਓ ਨੂੰ ਸ਼ੇਅਰ ਕੀਤਾ ਹੈ, ਨਾਲ ਹੀ ਉਨ੍ਹਾਂ ਦੇਸ਼ ਦੇ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਅਪੀਲ ਕੀਤੀ ਹੈ ਕਿ ਉਹ ਰਮੇਸ਼ਵਰ ਦੀ ਮਦਦ ਕਰਨ। ਕੇਂਦਰੀ ਖੇਡ ਮੰਤਰੀ ਨੇ ਵੀ ਪ੍ਰਤੀਕਿਰਿਆ ਦਿੰਦਿਆਂ ਨੌਜਵਾਨ ਨੂੰ ਅਪਣੇ ਕੋਲ ਬੁਲਾਉਣ ਦੀ ਗੱਲ ਆਖੀ ਹੈ।



 

ਇਸ ਤੋਂ ਪਹਿਲਾਂ ਰਾਮੇਸ਼ਵਰ ਦੀ ਵੀਡੀਓ ਦੇਖ ਮੱਧ ਪ੍ਰਦੇਸ਼ ਦੇ ਖੇਡ ਮੰਤਰੀ ਜੀਤੂ ਪਟਵਾਰੀ ਨੇ ਉਸ ਨੂੰ ਭੋਪਾਲ ਆਉਣ ਦਾ ਸੱਦਾ ਦਿੱਤਾ ਹੈ ਅਤੇ ਉਸ ਨੂੰ ਬਿਹਤਰ ਟ੍ਰੇਨਿੰਗ ਦਿੱਤੇ ਜਾਣ ਦੀ ਗੱਲ ਆਖੀ ਹੈ। 10ਵੀਂ ਜਮਾਤ ਤਕ ਪੜ੍ਹਿਆ ਰਾਮੇਸ਼ਵਰ ਕਾਫ਼ੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਪਰ ਸੂਬਾਈ ਖੇਡ ਮੰਤਰੀ ਵੱਲੋਂ ਸੱਦਾ ਮਿਲਣ 'ਤੇ ਉਹ ਕਾਫ਼ੀ ਉਤਸ਼ਾਹਿਤ ਹੈ।

Rameshwar GujjarRameshwar Gujjar

ਰਾਮੇਸ਼ਵਰ ਦਾ ਕਹਿਣਾ ਹੈ ਕਿ ਉਸ ਨੂੰ ਇਕ ਮੌਕੇ ਦਾ ਇੰਤਜ਼ਾਰ ਹੈ ਅਤੇ ਉਹ ਕਿਸੇ ਵੀ ਦੌੜ ਵਿਚ ਦੇਸ਼ ਅਤੇ ਸੂਬੇ ਦਾ ਨਾਮ ਦੁਨੀਆ ਭਰ ਵਿਚ ਰੌਸ਼ਨ ਕਰੇਗਾ। ਖ਼ੈਰ, ਮੱਧ ਪ੍ਰਦੇਸ਼ ਦੇ ਲੋਕ ਵੀ ਇਸ ਤੇਜ਼ ਦੌੜਾਕ ਨੂੰ ਕੌਮਾਂਤਰੀ ਟਰੈਕ 'ਤੇ ਦੌੜਦਾ ਦੇਖਣ ਲਈ ਉਤਾਵਲੇ ਹਨ। ਦੇਖਣਾ ਹੋਵੇਗਾ ਕਿ ਰਾਮੇਸ਼ਵਰ ਕਦੋਂ ਕੌਮਾਂਤਰੀ ਟ੍ਰੈਕ 'ਤੇ ਉਸੈਨ ਬੋਲਟ ਵਰਗੇ ਤੇਜ਼ ਦੌੜਾਕ ਦਾ ਰਿਕਾਰਡ ਤੋੜਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement