IND Vs SL: ਸਿਰਫ 50 ਦੌੜਾਂ 'ਤੇ ਢੇਰ ਹੋਈ ਸ਼੍ਰੀਲੰਕਾ ਦੀ ਟੀਮ, ਸਿਰਾਜ ਦੇ ਸਾਹਮਣੇ ਬੇਵੱਸ ਨਜ਼ਰ ਆਏ ਬੱਲੇਬਾਜ਼ 
Published : Sep 17, 2023, 5:53 pm IST
Updated : Sep 17, 2023, 5:53 pm IST
SHARE ARTICLE
IND Vs SL
IND Vs SL

ਸ਼੍ਰੀਲੰਕਾ ਦੀਆਂ ਸਾਰੀਆਂ 10 ਵਿਕਟਾਂ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਲਈਆਂ

ਸ੍ਰੀਲੰਕਾ - ਕੋਲੰਬੋ 'ਚ 2023 ਏਸ਼ੀਆ ਕੱਪ ਦੇ ਫਾਈਨਲ ਮੈਚ 'ਚ ਸ਼੍ਰੀਲੰਕਾ ਦੀ ਟੀਮ ਸਿਰਫ਼ 50 ਦੌੜਾਂ 'ਤੇ ਆਲ ਆਊਟ ਹੋ ਗਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਸਿਰਫ਼ 15.2 ਓਵਰਾਂ 'ਚ 50 ਦੌੜਾਂ 'ਤੇ ਢੇਰ ਹੋ ਗਈ। ਇਹ ਭਾਰਤ ਦੇ ਖਿਲਾਫ਼ ਕਿਸੇ ਵੀ ਵਿਰੋਧੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। 
ਫਾਈਨਲ ਮੈਚ ਵਿਚ ਸ੍ਰੀਲੰਕਾ ਦੇ ਬੱਲੇਬਾਜ਼ ਸਿਰਾਜ ਦੇ ਸਾਹਮਣੇ ਬੇਵੱਸ ਨਜ਼ਰ ਆਏ।

ਦਿਲਚਸਪ ਗੱਲ ਇਹ ਸੀ ਕਿ ਸ਼੍ਰੀਲੰਕਾ ਦੀਆਂ ਸਾਰੀਆਂ 10 ਵਿਕਟਾਂ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਲਈਆਂ। ਏਸ਼ੀਆ ਕੱਪ ਦੇ ਇਤਿਹਾਸ ਵਿਚ ਅਜਿਹਾ ਦੂਜੀ ਵਾਰ ਹੋਇਆ ਹੈ, ਜਦੋਂ ਤੇਜ਼ ਗੇਂਦਬਾਜ਼ਾਂ ਨੇ ਸਾਰੀਆਂ 10 ਵਿਕਟਾਂ ਲਈਆਂ ਹਨ। ਭਾਰਤ ਲਈ ਮੁਹੰਮਦ ਸਿਰਾਜ ਨੇ 6, ਹਾਰਦਿਕ ਪੰਡਯਾ ਨੇ 3 ਅਤੇ ਜਸਪ੍ਰੀਤ ਬੁਮਰਾਹ ਨੇ ਇੱਕ ਵਿਕਟ ਲਈ।

ਕੋਲੰਬੋ 'ਚ ਸਿਰਾਜ ਦੇ ਸਾਹਮਣੇ ਸ਼੍ਰੀਲੰਕਾ ਦੇ ਬੱਲੇਬਾਜ਼ ਬੇਵੱਸ ਨਜ਼ਰ ਆਏ। ਸਿਰਾਜ ਨੇ 7 ਓਵਰਾਂ 'ਚ ਇਕ ਮੇਡਨ ਦੇ ਕੇ ਸਿਰਫ਼ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਸਿਰਾਜ ਨੇ ਪਥੁਮ ਨਿਸਾਂਕਾ, ਕੁਸਲ ਮੇਂਡਿਸ, ਸਾਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ ਅਤੇ ਦਾਸੁਨ ਸ਼ਨਾਕਾ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। 
ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਸ਼੍ਰੀਲੰਕਾ ਦੇ 9 ਖਿਡਾਰੀ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ। ਕੁਸਲ ਮੈਂਡਿਸ 17 ਅਤੇ ਦੁਸ਼ਨ ਹੇਮੰਥਾ 13 ਹੀ ਦੋਹਰੇ ਅੰਕੜੇ ਨੂੰ ਛੂਹ ਸਕੇ। ਜਦੋਂ ਕਿ ਪਥੁਮ ਨਿਸਾਂਕਾ 02, ਕੁਸਲ ਪਰੇਰਾ 00, ਸਦਿਰਾ ਸਮਰਾਵਿਕਰਮਾ 00, ਚਰਿਥ ਅਸਾਲੰਕਾ 00, ਧਨੰਜੇ ਡੀ ਸਿਲਵਾ 04, ਦਾਸੁਨ ਸ਼ਨਾਕਾ 00, ਦੁਨੀਥ ਵੇਲਾਲੇਜ 08 ਅਤੇ ਪ੍ਰਮੋਦ ਮਧੂਸ਼ਨ 01 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement