
ਭਾਰਤ ਨੇ ਦੂਜੇ ਕਕੁਆਟਰ 'ਚ ਆਪਣਾ ਪਹਿਲਾ ਪੈਨੇਲਟੀ ਕਾਰਨਰ ਮਿਲਿਆ ਪਰ ਗੁਰਸਾਹਿਬਜੀਤ ਇਸ ਨੂੰ ਗੋਲ 'ਚ ਤਬਦੀਲ ਕਰਨ 'ਚ ਨਾਕਾਮ ਰਹੇ।
ਜੋਹੋਰ ਬਾਹਰੂ : ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੁੱਧਵਾਰ ਨੂੰ ਇੱਥੇ ਆਸਟਰੇਲੀਆ ਨੂੰ 5-1 ਨਾਲ ਹਰਾ ਕੇ 9ਵਾਂ ਸੁਲਤਾਨ ਆਫ ਜੋਹੋਰ ਕੱਪ ਦੇ ਫਾਈਨਲ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋ ਗਈ। ਭਾਰਤ ਨੂੰ ਆਸਟਰੇਲੀਆ ਦੀ ਗਲਤੀ ਨਾਲ ਪਹਿਲੇ ਹੀ ਮਿੰਟ 'ਚ ਗੋਲ ਕਰਨ ਦਾ ਮੌਕਾ ਮਿਲਿਆ ਇਸ ਤੋਂ ਬਾਅਦ ਪੂਰੇ ਕੁਆਟਰ 'ਚ ਸਾਰਾ ਸਮਾਂ ਮਿਡਫੀਲਡ 'ਚ ਖੇਡ ਦੇਖਣ ਨੂੰ ਮਿਲੀ। ਭਾਰਤ ਨੇ ਦੂਜੇ ਕਕੁਆਟਰ 'ਚ ਆਪਣਾ ਪਹਿਲਾ ਪੈਨੇਲਟੀ ਕਾਰਨਰ ਮਿਲਿਆ ਪਰ ਗੁਰਸਾਹਿਬਜੀਤ ਇਸ ਨੂੰ ਗੋਲ 'ਚ ਤਬਦੀਲ ਕਰਨ 'ਚ ਨਾਕਾਮ ਰਹੇ।
India beat Australia 5-1, qualify for final of Sultan of Johor Cup
ਭਾਰਤ ਨੇ ਇਸ ਤੋਂ ਬਾਅਦ ਲਾਕੜਾ ਦੇ ਗੋਲ ਦੀ ਬਦੌਲਤ ਆਸਟਰਲੀਆ 'ਤੇ ਹੋਰ ਮਜ਼ਬੂਤ ਬੜ੍ਹਤ ਬਣਾਈ। ਦਿਲਪ੍ਰੀਤ ਅਤੇ ਲਾਕੜਾ ਦੀ ਜੋੜੀ ਬਦੌਲਤ ਭਾਰਤ ਨੇ ਮੱਧ ਸਮੇਂ ਤੋਂ ਪਹਿਲਾਂ 2-0 ਦੀ ਬੜ੍ਹਤ ਬਣਾ ਲਈ। ਭਾਰਤ ਨੇ ਦੋ ਗੋਲ ਦੀ ਬੜ੍ਹਤ ਤੋਂ ਬਾਅਦ ਆਖਰੀ ਦੋ ਕੁਆਟਰ 'ਚ ਦਬਾਅ ਬਣਾਏ ਰੱਖਿਆ ਅਤੇ ਤਿੰਨ ਹੋਰ ਗੋਲ ਕਰ ਦਿੱਤੇ। ਆਸਟਰੇਲਿਆ ਨੇ ਵੀ ਇਸ ਦੌਰਾਨ ਇਕ ਗੋਲ ਕੀਤਾ। ਭਾਰਤ ਦਾ ਮੁਕਾਬਲਾ ਹੁਣ ਆਖ਼ਰੀ ਰਾਊਂਡ ਰੋਬਿਨ ਮੈਚ ਵਿਚ ਸ਼ੁਕਰਵਾਰ ਨੂੰ ਬ੍ਰਿਟੇਨ ਨਾਲ ਹੋਵੇਗਾ।