
ਨਿਊਜ਼ੀਲੈਂਡ ਨੂੰ ਫਾਈਨਲ 'ਚ 5-0 ਨਾਲ ਹਰਾਇਆ
ਟੋਕੀਉ : ਭਾਰਤੀ ਪੁਰਸ਼ ਹਾਕੀ ਟੀਮ ਨੇ ਰਾਊਂਡ ਰੌਬਿਨ ਪੜਾਅ 'ਚ ਮਿਲੀ ਹਾਰ ਦਾ ਬਦਲਾ ਪੂਰਾ ਕਰਦੇ ਹੋਏ ਨਿਊਜ਼ੀਲੈਂਡ ਨੂੰ ਫਾਈਨਲ 'ਚ 5-0 ਨਾਲ ਹਰਾ ਕੇ ਓਲੰਪਿਕ ਟੈਸਟ ਟੂਰਨਾਮੈਂਟ ਜਿੱਤ ਲਿਆ। ਦੋਨਾਂ ਟੀਮਾਂ ਨੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ। ਕਪਤਾਨ ਹਰਮਨਪ੍ਰੀਤ ਸਿੰਘ 7ਵੇਂ ਮਿੰਟ 'ਚ ਪਹਿਲਾ ਗੋਲ ਕੀਤਾ ਜਦ ਕਿ ਸ਼ਮਸ਼ੇਰ ਸਿੰਘ (18ਵੇਂ), ਨੀਲਾਕਾਂਤਾ ਸ਼ਰਮਾ (22ਵਾਂ), ਗੁਰਸਾਹਿਬਜੀਤ ਸਿੰਘ (26ਵਾਂ) ਅਤੇ ਮਨਦੀਪ ਸਿੰਘ (27ਵਾਂ) ਨੇ ਬਾਕੀ ਗੋਲ ਦਾਗੇ। ਭਾਰਤ ਨੂੰ ਰਾਊਂਡ ਰੌਬਿਨ ਪੜਾਅ 'ਚ ਨਿਊਜ਼ੀਲੈਂਡ ਨੇ 1-2 ਨਾਲ ਹਰਾਇਆ ਸੀ।
Indian Men's Hockey Team Hammers New Zealand 5-0 to Win Olympic Test event
ਕਪਤਾਨ ਹਰਮਨਪ੍ਰੀਤ ਨੇ ਮੈਚ ਤੋਂ ਬਾਅਦ ਕਿਹਾ, ''ਅਸੀਂ ਚੰਗਾ ਖੇਡੇ ਹਾਂ। ਅਸੀਂ ਸ਼ੁਰੂਆਤ 'ਚ ਹੀ ਮੌਕੇ ਬਣਾਉਣ 'ਚ ਕਾਮਯਾਬ ਰਹੇ। ਉਨ੍ਹਾਂ ਨੇ ਕਿਹਾ, ''ਫ਼ਾਈਨਲ ਔਖਾ ਹੁੰਦਾ ਹੀ ਹੈ ਅਤੇ ਨਿਊਜ਼ੀਲੇਂਡ ਨੇ ਤਾਂ ਸਾਨੂੰ ਲੀਗ ਮੈਚ 'ਚ ਹਰਾਇਆ ਸੀ। ਅਸੀਂ ਅਭਿਆਸ ਈਵੈਂਟ 'ਚ ਅਪਣੀਆਂ ਗਲਤੀਆਂ ਨੂੰ ਸੁਧਾਰਣ 'ਤੇ ਕਾਫ਼ੀ ਮਿਹਨਤ ਕੀਤੀ। ਦੋਹਾਂ ਟੀਮਾਂ ਨੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ। ਭਾਰਤ ਨੂੰ ਸੱਤਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ ਜਿਸ 'ਤੇ ਗੋਲ ਨਹੀਂ ਹੋ ਸਕਿਆ ਪਰ ਕਪਤਾਨ ਹਰਮਨਪ੍ਰੀਤ ਨੇ ਉਸੀ ਮਿੰਟ ਮਿਲੇ ਦੂਜੇ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾਈ।
Indian Men's Hockey Team Hammers New Zealand 5-0 to Win Olympic Test event
ਭਾਰਤੀ ਟੀਮ ਨੇ ਗੇਂਦ ਤੇ ਕਾਬੂ ਜਾਰੀ ਰਖਿਆ ਅਤੇ ਪਹਿਲੇ ਕੁਆਰਟਰ ਵਿਚ 1.0 ਦੀ ਬੜ੍ਹਤ ਕਾਇਮ ਕੀਤੀ। ਸ਼ਮਸ਼ੇਰ ਨੇ 18ਵੇਂ ਮਿੰਟ ਵਿਚ ਭਾਰਤ ਲਈ ਦੂਜਾ ਗੋਲ ਪੈਨਲਟੀ ਕਾਰਨਰ 'ਤੇ ਦਾਗ਼ਿਆ। ਨਿਊਜ਼ੀਲੈਂਡ ਦੀ ਟੀਮ ਦੂਜੇ ਕੁਆਰਟਰ ਵਿਚ ਦੋ ਵਾਰ ਸਰਕਲ ਵਿਚ ਘੁੰਮਣ ਵਿਚ ਕਾਮਯਾਬ ਰਹੀ ਜਦੋਂਕਿ ਭਾਰਤ ਨੇ ਤਿੰਨ ਹੋਰ ਗੋਲ ਦਾਗ਼ ਦਿਤੇ। ਨੀਲਾਕਾਂਤਾ ਨੇ 22ਵੇਂ ਮਿੰਟ ਵਿਚ ਤੀਜਾ ਗੋਲ ਕੀਤਾ। ਇਸ ਤੋਂ ਬਾਅਦ ਗੁਰਸਾਹਿਬਜੀਤ ਸਿੰਘ ਅਤੇ ਮਨਦੀਪ ਨੇ ਲਗਾਤਾਰ ਗੋਲ ਕੀਤੇ। ਇਸ ਤੋਂ ਬਾਅਦ ਤੀਜੇ ਅਤੇ ਚੌਥੇ ਕੁਆਰਟਰ ਵਿਚ ਕੋਈ ਗੋਲ ਨਹੀ ਹੋ ਸਕਿਆ। ਆਖਰੀ ਕੁਆਟਰ 'ਚ ਭਾਰਤੀ ਡਿਫੈਡਰਾਂ ਨੇ ਦਮਦਾਰ ਪ੍ਰਦਰਸ਼ਨ ਕਰਕੇ ਨਿਊਜ਼ੀਲੈਂਡ ਨੂੰ ਮੈਚ 'ਚ ਵਾਪਸੀ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ।