
ਜੀਵ ਮਿਲਖਾ ਸਿੰਘ ਇਨਵੀਟੇਸ਼ਨਲ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤਣ ਲਈ ਗਗਨਜੀਤ ਭੁੱਲਰ ਨੇ ਫਾਈਨਲ ਰਾਊਂਡ ਵਿਚ ਅੰਡਰ 71 ਦਾ ਸਕੋਰ ਕੀਤਾ।
ਚੰਡੀਗੜ੍ਹ: ਗੋਲਫ ਕਲੱਬ ਵਿਖੇ ਖੇਡਿਆ ਗਿਆ ਜੀਵ ਮਿਲਖਾ ਸਿੰਘ ਇਨਵੀਟੇਸ਼ਨਲ ਗੋਲਫ ਟੂਰਨਾਮੈਂਟ ਕਪੂਰਥਲਾ ਦੇ ਰਹਿਣ ਵਾਲੇ ਗਗਨਜੀਤ ਭੁੱਲਰ ਨੇ ਜਿੱਤਿਆ ਹੈ। ਉਹਨਾਂ ਨੂੰ ਜੇਤੂ ਟਰਾਫੀ ਦੇ ਨਾਲ 22 ਲੱਖ ਰੁਪਏ ਦਾ ਇਨਾਮ ਵੀ ਮਿਲਿਆ। ਐਤਵਾਰ ਨੂੰ ਆਖਰੀ ਦੌਰ ਦਾ ਮੈਚ ਖੇਡਿਆ ਗਿਆ।
ਜੀਵ ਮਿਲਖਾ ਸਿੰਘ ਇਨਵੀਟੇਸ਼ਨਲ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤਣ ਲਈ ਗਗਨਜੀਤ ਭੁੱਲਰ ਨੇ ਫਾਈਨਲ ਰਾਊਂਡ ਵਿਚ ਅੰਡਰ 71 ਦਾ ਸਕੋਰ ਕੀਤਾ। ਭੁੱਲਰ 18ਵੇਂ ਹੋਲ ਤੱਕ ਸਥਾਨਕ ਖਿਡਾਰੀ ਕਰਨਦੀਪ ਕੋਛੜ ਦੇ ਬਰਾਬਰ ਚੱਲ ਰਹੇ ਸਨ ਪਰ ਉਹ ਅੰਤਿਮ ਦੌਰ ਵਿਚ ਅੱਗੇ ਨਿਕਲ ਗਏ। ਉਹਨਾਂ ਨੇ 10 ਫੁੱਟ ਤੋਂ ਬਰਡੀ ਨਾਲ ਕੁੱਲ 15 ਅੰਡਰ 273 ਦੇ ਸਕੋਰ ਨਾਲ ਖਿਤਾਬ ਜਿੱਤਿਆ। ਉਹ 2020 ਦਾ ਚੈਂਪੀਅਨ ਹੈ।
ਚੰਡੀਗੜ੍ਹ ਦੇ ਕਰਨਦੀਪ ਡੇਢ ਕਰੋੜ ਰੁਪਏ ਦੇ ਇਨਾਮੀ ਟੂਰਨਾਮੈਂਟ ਵਿਚ ਕੁੱਲ 14 ਅੰਡਰ ਦੇ ਸਕੋਰ ਨਾਲ ਦੂਜੇ ਸਥਾਨ ’ਤੇ ਰਹੇ। ਉਹ 2020 ਦੇ ਚੈਂਪੀਅਨ ਹਨ।
2018 ਦੇ ਚੈਂਪੀਅਨ ਐਸ ਚਿਕਾਰੰਗੱਪਾ ਅਤੇ ਚੰਡੀਗੜ੍ਹ ਦੇ ਅਕਸ਼ੈ ਸ਼ਰਮਾ ਕੁੱਲ 13-ਅੰਡਰ 275 ਦੇ ਨਾਲ ਸਾਂਝੇ ਤੀਜੇ ਸਥਾਨ 'ਤੇ ਰਹੇ। ਚਿਕਾਰੰਗੱਪਾ ਨੇ ਅੰਤਿਮ ਦੌਰ 'ਚ 72 ਜਦਕਿ ਅਕਸ਼ੈ ਨੇ 67 ਸਕੋਰ ਬਣਾਏ।