
46 ਦੌੜਾਂ 'ਤੇ ਆਲ ਆਊਟ
ਬੈਂਗਲੁਰੂ: ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਨਾਮ ਇੱਕ ਅਣਚਾਹੇ ਰਿਕਾਰਡ ਦਰਜ ਹੋ ਗਿਆ ਹੈ। ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਮੈਚ ਬੈਂਗਲੁਰੂ 'ਚ ਖੇਡਿਆ ਜਾ ਰਿਹਾ ਹੈ। ਮੈਚ ਦਾ ਪਹਿਲਾ ਦਿਨ ਮੀਂਹ ਵਿੱਚ ਧੋਤਾ ਗਿਆ ਅਤੇ ਦੂਜੇ ਦਿਨ ਟਾਸ ਹੋਇਆ। ਟੀਮ ਇੰਡੀਆ ਨੇ ਟਾਸ ਜਿੱਤ ਕੇ ਕਪਤਾਨ ਰੋਹਿਤ ਸ਼ਰਮਾ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਇਹ ਫੈਸਲਾ ਟੀਮ ਇੰਡੀਆ ਲਈ ਆਤਮਘਾਤੀ ਸਾਬਤ ਹੋਇਆ।
ਇਕ ਤੋਂ ਬਾਅਦ ਇਕ ਵਿਕਟ ਡਿੱਗਦੇ ਰਹੇ ਅਤੇ ਪੂਰੀ ਭਾਰਤੀ ਟੀਮ 46 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਨੇ 34 ਦੌੜਾਂ 'ਤੇ ਸੱਤ ਵਿਕਟਾਂ ਗੁਆ ਦਿੱਤੀਆਂ ਸਨ, ਜਿਸ 'ਚ ਪੰਜ ਬੱਲੇਬਾਜ਼ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ ਸਨ। ਇਹ ਟੈਸਟ ਕ੍ਰਿਕਟ 'ਚ ਭਾਰਤੀ ਧਰਤੀ 'ਤੇ ਟੀਮ ਇੰਡੀਆ ਦਾ ਸਭ ਤੋਂ ਘੱਟ ਸਕੋਰ ਹੈ। ਭਾਰਤੀ ਟੀਮ ਵੱਲੋਂ ਸਰਵੋਤਮ ਸਕੋਰਰ ਰਿਸ਼ਭ ਪੰਤ ਰਿਹਾ, ਜਿਸ ਨੇ 20 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਯਸ਼ਸਵੀ ਜੈਸਵਾਲ ਨੇ 13 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕਿਆ।
ਇਸ ਮੈਚ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਘੱਟ ਸਕੋਰ
1987 'ਚ ਸੀ ਜਦੋਂ ਭਾਰਤੀ ਟੀਮ ਦਿੱਲੀ 'ਚ ਵੈਸਟਇੰਡੀਜ਼ ਖਿਲਾਫ 75 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਜੋ ਇਸ ਤੋਂ ਪਹਿਲਾਂ ਭਾਰਤੀ ਧਰਤੀ 'ਤੇ ਟੈਸਟ ਕ੍ਰਿਕਟ 'ਚ ਇਕ ਪਾਰੀ 'ਚ ਭਾਰਤ ਦਾ ਸਭ ਤੋਂ ਘੱਟ ਸਕੋਰ ਸੀ। 2008 ਵਿੱਚ, ਭਾਰਤੀ ਟੀਮ ਅਹਿਮਦਾਬਾਦ ਟੈਸਟ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ 76 ਦੌੜਾਂ 'ਤੇ ਆਲ ਆਊਟ ਹੋ ਗਈ ਸੀ, ਜੋ ਕਿ ਟੈਸਟ ਕ੍ਰਿਕਟ ਵਿੱਚ ਭਾਰਤੀ ਧਰਤੀ 'ਤੇ ਟੀਮ ਇੰਡੀਆ ਦਾ ਦੂਜਾ ਸਭ ਤੋਂ ਘੱਟ ਸਕੋਰ ਸੀ।