
ਕੁਰੂਕਸ਼ੇਤਰ ਵਿਚ ਹੋਵੇਗਾ ਸ਼ਾਨਦਾਰ ਵਿਆਹ, PM, CM ਤੇ ਬਾਲੀਵੁੱਡ ਤਕ ਸੱਦਾ
Former Indian Hockey Captain Rani Rampal to Marry CA Latest News in Punjabi ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਜਲਦ ਹੀ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਦੱਸ ਦਈਏ ਕਿ ਉਹ ਇਕ ਚਾਰਟਰਡ ਅਕਾਊਂਟੈਂਟ (ਸੀਏ) ਨਾਲ ਵਿਆਹ ਕਰਨ ਜਾ ਰਹੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਦਮਸ੍ਰੀ ਰਾਣੀ ਰਾਮਪਾਲ ਅਗਲੇ ਮਹੀਨੇ 2 ਨਵੰਬਰ ਨੂੰ ਕੁਰੂਕਸ਼ੇਤਰ ਦੇ ਸੀਏ ਪੰਕਜ ਨਾਲ ਵਿਆਹ ਦੇ ਬੰਧਨ ਵਿਚ ਬੱਝੇਣਗੇ। ਉਨ੍ਹਾਂ ਦਾ ਵਿਆਹ ਕੁਰੂਕਸ਼ੇਤਰ ਵਿਚ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ। ਰਾਣੀ ਰਾਮਪਾਲ ਦੇ ਸਾਬਕਾ ਕੋਚ ਬਲਦੇਵ ਸਿੰਘ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਉਣਗੇ।
ਸ਼ਾਹਾਬਾਦ ਦੇ ਮਾਡਲ ਟਾਊਨ ਵਿਚ ਰਾਣੀ ਰਾਮਪਾਲ ਦੇ ਘਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਾਲਾਂਕਿ, ਪਰਵਾਰ ਵਿਚ ਥੋੜ੍ਹੀ ਜਿਹੀ ਚਿੰਤਾ ਹੈ। ਰਾਣੀ ਦੇ ਪਿਤਾ, ਰਾਮਪਾਲ, ਕੈਂਸਰ ਨਾਲ ਜੂਝ ਰਹੇ ਹਨ। ਰਾਣੀ ਰਾਮਪਾਲ ਦਾ ਪਰਵਾਰ, ਸਮਰਥਕ, ਰਿਸ਼ਤੇਦਾਰ ਅਤੇ ਪ੍ਰਸ਼ੰਸਕ ਉਸ ਦੇ ਪਿਤਾ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ।
ਐਸ.ਜੀ.ਐਨ.ਪੀ. ਸਟੇਡੀਅਮ ਦੇ ਕੋਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਰਾਣੀ ਰਾਮਪਾਲ ਦਾ ਸ਼ਾਨਦਾਰ ਵਿਆਹ ਪਿਪਲੀ ਦੇ ਪਾਲ ਪਲਾਜ਼ਾ ਵਿਖੇ ਹੋਵੇਗਾ। ਇਸ ਵਿਆਹ ਵਿਚ ਖਿਡਾਰੀਆਂ, ਸਿਆਸਤਦਾਨਾਂ ਅਤੇ ਬਾਲੀਵੁੱਡ ਸਿਤਾਰਿਆਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ। ਪਰਵਾਰ ਨੇ ਉਨ੍ਹਾਂ ਨੂੰ ਵੀ ਸੱਦਾ ਪੱਤਰ ਦਿਤੇ ਹਨ।
ਦੱਸ ਦਈਏ ਕਿ ਲਗਭਗ ਦੋ ਮਹੀਨੇ ਪਹਿਲਾਂ ਰਾਣੀ ਰਾਮਪਾਲ ਦੀ ਕੁਰੂਕਸ਼ੇਤਰ ਤੋਂ ਪੰਕਜ ਨਾਲ ਮੰਗਣੀ ਹੋਈ ਸੀ। ਮੰਗਣੀ ਦੀ ਰਸਮ ਕੁਰੂਕਸ਼ੇਤਰ ਵਿਚ ਹੋਈ ਸੀ, ਇਕ ਗੁਪਤ ਰਸਮ ਜਿਸ ਵਿਚ ਦੋਵੇਂ ਪਰਵਾਰ ਅਤੇ ਕੋਚ ਬਲਦੇਵ ਸਿੰਘ ਸ਼ਾਮਲ ਹੋਏ ਸਨ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।
ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਦੀ ਧਾਕੜ ਕਪਤਾਨ ਰਾਣੀ ਰਾਮਪਾਲ ਦਾ ਕੰਨਿਆਦਾਨ ਉਸ ਦੇ ਗੁਰੂ, ਕੋਚ ਬਲਦੇਵ ਸਿੰਘ ਕਰਨਗੇ। ਦ੍ਰੋਣਾਚਾਰੀਆ ਪੁਰਸਕਾਰ ਜੇਤੂ ਬਲਦੇਵ ਸਿੰਘ ਬਚਪਨ ਤੋਂ ਹੀ ਰਾਣੀ ਨੂੰ ਹਾਕੀ ਸਿਖਾਉਂਦੇ ਆਏ ਹਨ। ਉਨ੍ਹਾਂ ਦੀ ਕੋਚਿੰਗ ਨੇ ਰਾਣੀ ਨੂੰ ਇਕ ਉਲੰਪੀਅਨ ਬਣਾਇਆ ਹੈ। ਇਹ ਵਿਆਹ ਗੁਰੂ ਅਤੇ ਚੇਲੇ ਦੇ ਰਿਸ਼ਤੇ ਦਾ ਪ੍ਰਤੀਕ ਹੋਵੇਗਾ। ਇਹ ਹਾਕੀ ਜਗਤ ਲਈ ਇਕ ਭਾਵਨਾਤਮਕ ਪਲ ਹੋਵੇਗਾ।
(For more news apart from Former Indian Hockey Captain Rani Rampal to Marry CA Latest News in Punjabi stay tuned to Rozana Spokesman.)