
ਹਿਰਾਸਤ 'ਚ ਲਏ ਗਏ ਨੌਜਵਾਨ ਦਾ ਨਾਂ ਸੂਰਜ ਬਿਸ਼ਟ ਦਸਿਆ ਜਾ ਰਿਹਾ ਹੈ
ਇੰਦੌਰ: ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਮਿਲਣ ਦੀ ਇੱਛਾ ਦੇ ਨਾਲ ਸਨਿਚਰਵਾਰ ਨੂੰ ਇੱਥੇ 22 ਸਾਲਾ ਨੌਜਵਾਨ ਸੁਰਖਿਆ ਇੰਤਜ਼ਾਮ ਨੂੰ ਨਜ਼ਰਅੰਦਾਜ਼ ਕਰ ਹੌਲਕਰ ਸਟੇਡੀਅਮ ਵਿਚ ਦਾਖ਼ਲ ਹੋ ਗਿਆ। ਉਸ ਦੌਰਾਨ ਸਟੇਡੀਅਮ ਵਿਚ ਭਾਰਤ-ਬੰਗਲਾਦੇਸ਼ ਟੈਸਟ ਮੈਚ ਚਲ ਰਿਹਾ ਸੀ। ਪੁਲਸ ਅਧਿਕਾਰੀਆਂ ਨੇ ਦਸਿਆ ਕਿ ਕੌਮਾਂਤਰੀ ਮੈਚ ਦੌਰਾਨ ਮੈਦਾਨ 'ਚ ਦਾਖ਼ਲ ਹੋਣ ਵਾਲੇ ਨੌਜਵਾਨ 'ਤੇ ਨਜ਼ਰ ਪੈਂਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।
India vs Bangladesh: Virat Kohli fan sneaks onto field during Indore Test
ਹਿਰਾਸਤ 'ਚ ਲਏ ਗਏ ਨੌਜਵਾਨ ਦਾ ਨਾਂ ਸੂਰਜ ਬਿਸ਼ਟ ਦਸਿਆ ਜਾ ਰਿਹਾ ਹੈ। ਉਹ ਖ਼ੁਦ ਨੂੰ ਉਤਰਾਖੰਡ ਦਾ ਮੂਲ ਨਿਵਾਸੀ ਦੱਸ ਰਿਹਾ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਇੰਦੌਰ ਦੇ ਭੰਵਰਕੁਆਂ ਇਲਾਕੇ ਵਿਚ ਖਾਣਾ ਬਣਾਉਣ ਦਾ ਕੰਮ ਕਰਦਾ ਹੈ। ਅਧਿਕਾਰੀਆਂ ਅਨੁਸਾਰ ਸ਼ੁਰੂਆਤੀ ਪੁੱਛ-ਪੜਤਾਲ ਦੌਰਾਨ ਨੌਜਵਾਨ ਨੇ ਦਸਿਆ ਕਿ ਉਹ ਕੋਹਲੀ ਦਾ ਵੱਡਾ ਪ੍ਰਸ਼ੰਸਕ ਹੈ ਅਤੇ ਭਾਰਤੀ ਕਪਤਾਨ ਨਾਲ ਮਿਲਣ ਦੀ ਇੱਛਾ ਦੇ ਨਾਲ ਦਰਸ਼ਕਾਂ ਦੀ ਗੈਲਰੀ ਵਿਚ ਜਾਲੀ ਟੱਪ ਕੇ ਮੈਦਾਨ 'ਚ ਦਾਖ਼ਲ ਹੋਇਆ ਸੀ।
India vs Bangladesh: Virat Kohli fan sneaks onto field during Indore Test
ਨੌਜਵਾਨ ਨੇ ਕੋਹਲੀ ਦੇ ਨਾਂ ਦੀ ਟੀ-ਸ਼ਰਟ ਪਾਈ ਹੋਈ ਸੀ। ਉਸ ਨੇ ਅਪਣੇ ਹੱਥਾਂ 'ਤੇ ਕੋਹਲੀ ਦੇ ਨਾਂ ਦਾ ਟੈਟੂ ਵੀ ਬਣਵਇਆ ਹੋਇਟਾ ਸੀ ਅਤੇ ਚਿਹਰੇ 'ਤੇ ਰੰਗਾਂ ਨਾਲ ''ਵੀ. ਕੇ'' ਲਿਖਿਆ ਹੋਇਆ ਸੀ। ਅਧਿਕਾਰੀਆਂ ਨੇ ਦਸਿਆ ਕਿ ਨੌਜਵਾਨ ਦੀ ਪਹਿਚਾਣ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਆਧਾਰ 'ਤੇ ਮਾਮਲੇ ਵਿਚ ਅੱਗੇ ਕਦਮ ਚੁੱਕਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।