
ਕ੍ਰਿਕਟ ਦੀ ਦੁਨੀਆਂ ਵਿਚ ਅਪਣੀ ਬਾਦਸ਼ਾਹਤ ਦਾ ਡੰਕਾ ਵਜਾ ਚੁੱਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 5 ਨਵੰਬਰ ਨੂੰ 31 ਸਾਲ ਦੇ ਹੋ ਗਏ ਹਨ।
ਨਵੀਂ ਦਿੱਲੀ: ਕ੍ਰਿਕਟ ਦੀ ਦੁਨੀਆਂ ਵਿਚ ਅਪਣੀ ਬਾਦਸ਼ਾਹਤ ਦਾ ਡੰਕਾ ਵਜਾ ਚੁੱਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 5 ਨਵੰਬਰ ਨੂੰ 31 ਸਾਲ ਦੇ ਹੋ ਗਏ ਹਨ। ਕੋਹਲੀ ਨੇ ਅਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ‘ਤੇ ਕਈ ਰਿਕਾਰਡ ਦਰਜ ਕੀਤੇ ਹਨ। ਸੱਜੇ ਹੱਥ ਦਾ ਇਹ ਬੱਲੇਬਾਜ਼ ਹੁਣ ਤੋਂ ਹੀ ਮਹਾਨ ਬੱਲੇਬਾਜ਼ਾਂ ਦੀ ਸ਼੍ਰੇਣੀ ਵਿਚ ਆ ਚੁੱਕਾ ਹੈ। ਕੋਹਲੀ ਦੇ 31ਵੇਂ ਜਨਮ ਦਿਨ ਮੌਕੇ ਆਓ ਨਜ਼ਰ ਮਾਰਦੇ ਹਾਂ ਉਹਨਾਂ ਦੇ ਸਭ ਤੋਂ ਯਾਦਗਾਰ ਰਿਕਾਰਡ ‘ਤੇ।
Virat Kohli
- ਵਿਰਾਟ ਕੋਹਲੀ ਦੀ ਅਗਵਾਈ ਵਾਲੀ ਅੰਡਰ-19 ਟੀਮ ਨੇ 2008 ਵਿਚ ਵਿਸ਼ਵ ਕੱਪ ਜਿੱਤਿਆ ਸੀ।
- ਕੋਹਲੀ ਦੇ ਨਾਂਅ ਵਨਡੇ ਵਿਚ ਭਾਰਤੀ ਟੀਮ ਦੇ ਕਪਤਾਨ ਦੇ ਰੂਪ ਵਿਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦਾ ਰਿਕਾਰਡ ਹੈ। ਉਹਨਾਂ ਦੇ ਨਾਂਅ 16 ਸੈਂਕੜੇ ਦਰਜ ਹਨ।
- ਵਿਰਾਟ ਕੋਹਲੀ ਇਕ ਦਹਾਕੇ ਵਿਚ 20 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਹਨ। 31 ਸਾਲਾ ਵਿਰਾਟ ਨੇ ਇਹ ਪ੍ਰਾਪਤੀ ਵੈਸਟ ਇੰਡੀਜ਼ ਵਿਚ ਹਾਸਲ ਕੀਤੀ ਸੀ।
- ਭਾਰਤੀ ਕਪਤਾਨ ਸਭ ਤੋਂ ਤੇਜ਼ 10 ਹਜ਼ਾਰ ਵਨਡੇ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਵੀ ਹਨ।
- ਵਿਰਾਟ ਕੋਹਲੀ ਇਕ ਕੈਲੇਂਡਰ ਸਾਲ ਵਿਚ 1000 ਵਨਡੇ ਰਨ ਬਣਾਉਣ ਵਾਲੇ ਸਭ ਤੋਂ ਤੇਜ਼ ਖਿਡਾਰੀ ਹਨ।
- ਕੋਹਲੀ ਇਕ ਸਾਲ ਵਿਚ ਸਾਰੇ ਆਈਸੀਸੀ ਸਾਲਾਨਾ ਨਿੱਜੀ ਪੁਰਸਕਾਰ ਜਿੱਤਣ ਵਾਲੇ ਇਕਲੌਤੇ ਕ੍ਰਿਕਟਰ ਹਨ।
- ਕੋਹਲੀ ਦੇ ਨਾਂਅ ਟੀ-20 ਵਿਚ ਸਭ ਤੋਂ ਜ਼ਿਆਦਾ ਰਿਕਾਰਡ ਬਣਾਉਣ ਦਾ ਰਿਕਾਰਡ ਹੈ। ਉਹਨਾਂ ਨੇ 2017 ਵਿਚ 1016 ਰਨ ਬਣਾਏ ਹਨ।
- ਕੋਹਲੀ ਕਈ ਵਨਡੇ ਮੈਚਾਂ ਵਿਚ ਲਗਾਤਾਰ ਤਿੰਨ ਸੈਂਕੜੇ ਲਗਾਉਣ ਵਾਲੇ ਪਹਿਲੇ ਕਪਤਾਨ ਹਨ।'
Virat Kohli
ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਨੇ ਅਪਣੇ 11 ਸਾਲ ਦੇ ਕੈਰੀਅਰ ਵਿਚ ਕਈ ਰਿਕਾਰਡ ਅਪਣੇ ਨਾਂਅ ਕੀਤੇ ਹਨ। ਇਸ ਸਾਲ ਵਿਰਾਟ ਆਈਸੀਸੀ ਵਿਸ਼ਵ ਕੱਪ ਜਿੱਤਣ ਵਿਚ ਚਾਹੇ ਅਸਫ਼ਲ ਰਹੇ ਪਰ ਇਸ ਤੋਂ ਬਾਅਦ ਵੀ ਉਹਨਾਂ ਨੇ ਕਈ ਪ੍ਰਾਪਤੀਆਂ ਅਪਣੇ ਨਾਂਅ ਕੀਤੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।