
ਸਿਡਨੀ ਵਿਚ ਖੇਡਿਆ ਗਿਆ ਤੀਜਾ ਟੈਸਟ ਮੈਚ ਡਰਾਅ ਰਿਹਾ, ਜਦੋਂ ਕਿ ਐਡੀਲੇਡ ਵਿਚ ਮੈਲਬੌਰਨ ਅਤੇ ਆਸਟਰੇਲੀਆ ਵਿਚ ਭਾਰਤ ਜੇਤੂ ਰਿਹਾ।
ਨਵੀ ਦਿੱਲੀ - ਭਾਰਤ ਅਤੇ ਆਸਟਰੇਲੀਆ ਵਿਚਾਲੇ ਬਾਰਡਰ ਗਾਵਸਕਰ ਟਰਾਫੀ ਦਾ ਚੌਥਾ ਅਤੇ ਆਖਰੀ ਟੈਸਟ ਬ੍ਰਿਸਬੇਨ ਦੇ ਗਾਬਾ ਵਿਖੇ ਖੇਡਿਆ ਜਾ ਰਿਹਾ ਹੈ। ਦੱਸ ਦੇਈਏ ਗਾਬਾ ਵਿਚ ਇਹ ਟੈਸਟ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋ ਰਿਹਾ ਹੈ। ਹੁਣ ਆਸਟਰੇਲੀਆ ਦੀ ਗੱਲ ਕਰੀਏ ਜੇਕਰ 243 ਰਣ ਤੇ ਸੱਤ ਵਿਕਟਾਂ ਗੁਆ ਦਿੱਤੀਆਂ ਹਨ। ਮੈਚ ਵਿਚ ਮੀਂਹ ਕਾਰਨ ਦੇਰੀ ਹੋ ਗਈ ਸੀ ਪਰ ਹੁਣ ਫਿਰ ਤੋਂ ਮੈਚ ਸ਼ੁਰੂ ਹੋ ਗਿਆ ਹੈ।
ਦੱਸ ਦੇਈਏ ਬ੍ਰਿਸਬੇਨ ਟੈਸਟ ਮੈਚ ਵਿੱਚ ਮੁਹੰਮਦ ਸਿਰਾਜ ਨੇ ਆਸਟਰੇਲੀਆ ਦੀ ਦੂਜੀ ਪਾਰੀ ਵਿੱਚ ਤਬਾਹੀ ਮਚਾ ਦਿੱਤੀ ਅਤੇ 4 ਵਿਕਟਾਂ ਲੈਣ ਵਿੱਚ ਕਾਮਯਾਬ ਰਹੇ। ਆਸਟਰੇਲੀਆ ਦੀ ਟੀਮ ਆਪਣੀ ਦੂਜੀ ਪਾਰੀ ਖੇਡ ਰਹੀ ਹੈ। ਇਸ ਤੋਂ ਪਹਿਲਾਂ ਭਾਰਤ ਦੀ ਟੀਮ ਪਹਿਲੀ ਪਾਰੀ ਵਿਚ 336 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ।
ਇਸ ਮੈਚ ਵਿੱਚ ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸੀਰੀਜ਼ ਇਸ ਸਮੇਂ 1-1 ਨਾਲ ਹੈ। ਸਿਡਨੀ ਵਿਚ ਖੇਡਿਆ ਗਿਆ ਤੀਜਾ ਟੈਸਟ ਮੈਚ ਡਰਾਅ ਰਿਹਾ, ਜਦੋਂ ਕਿ ਐਡੀਲੇਡ ਵਿਚ ਮੈਲਬੌਰਨ ਅਤੇ ਆਸਟਰੇਲੀਆ ਵਿਚ ਭਾਰਤ ਜੇਤੂ ਰਿਹਾ।