ਰਾਹੁਲ ਦ੍ਰਾਵਿੜ ਦੇ ਬੇਟੇ ਨੇ ਕੀਤਾ ਧਮਾਕਾ, ਕ੍ਰਿਕਟ ਪ੍ਰੇਮੀਆਂ ਨੂੰ ਦਿਸਿਆ ਨਵਾਂ 'ਮਿਸਟਰ ਭਰੋਸੇਮੰਦ'
Published : Feb 18, 2020, 4:37 pm IST
Updated : Feb 18, 2020, 4:37 pm IST
SHARE ARTICLE
File
File

ਕ੍ਰਿਕੇਟ ਦੇ ਖੇਤਰ ‘ਚ ਸਮਿਤ ਦ੍ਰਾਵਿੜ ਰੂਪ ‘ਚ ਤਿਅਰ ਹੋ ਰਹੀ ਹੈ ਇੰਡੀਆ ਦੀ ਨਵੀਂ ਕੰਧ

ਨਵੀਂ ਦਿੱਲੀ- ਜਦੋਂ ਵੀ ਟੀਮ ਇੰਡੀਆ ਦੇ ਸਭ ਤੋਂ ਭਰੋਸੇਮੰਦ ਬੱਲੇਬਾਜ਼ ਦਾ ਜਿਕਰ ਆਉਂਦਾ ਹੈ ਇਕ ਨਾਮ ਸਭ ਤੋਂ ਪਹਿਲਾ ਦਿਮਾਗ ਵਿਚ ਆਉਂਦਾ ਹੈ। ਉਹ ਨਾਮ ਰਾਹੁਲ ਦ੍ਰਾਵਿੜ ਦਾ ਹੈ ਇਹ ਉਨ੍ਹਾਂ ਦੀ ਬੱਲੇਬਾਜ਼ੀ ਦਾ ਵਿਸ਼ਵਾਸ ਹੀ ਸੀ। ਜੋ ਉਨ੍ਹਾਂ ਨੂੰ ਮਿਸਟਰ ਭਰੋਸੇਮੰਦ ਅਤੇ ਦਿ ਵਾਲ ਦਾ ਨਾਮ ਦਿੱਤਾ ਗਿਆ। ਹੁਣ ਜਦੋਂ ਭਾਰਤੀ ਟੀਮ ਦੀ ਇਹ ਕੰਧ ਬੰਗਲੌਰ ਵਿੱਚ ਨੈਸ਼ਨਲ ਕ੍ਰਿਕਟ ਅਕਾਦਮੀ ਦਾ ਕਾਰਜਭਾਰ ਸੰਭਾਲ ਰਹੀ ਹੈ, ਤਾਂ ਇਕ ਨਵੀਂ ਕੰਧ ਤਿਆਰ ਹੁੰਦੀ ਨਜ਼ਰ ਆ ਰਹੀ ਹੈ। ਇਹ ਕੋਈ ਹੋਰ ਨਹੀਂ ਰਾਹੁਲ ਦ੍ਰਾਵਿੜ ਦਾ ਬੇਟਾ ਸਮਿਤ ਦ੍ਰਾਵਿੜ ਹੈ। 

FileFile

ਦ੍ਰਾਵਿੜ ਦੇ 14 ਸਾਲਾ ਬੇਟੇ ਸਮਿਤ ਨੇ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਦੂਜਾ ਦੋਹਰਾ ਸੈਂਕੜਾ ਜੜ ਕੇ ਕਮਾਲ ਕਰ ਦਿੱਤਾ ਹੈ। ਰਾਹੁਲ ਦ੍ਰਾਵਿੜ ਦੇ ਬੇਟੇ ਸਮਿਤ ਦ੍ਰਾਵਿੜ ਨੇ ਜੂਨੀਅਰ ਕ੍ਰਿਕਟ ਵਿਚ ਪਹਿਲਾਂ ਹੀ ਆਪਣੀ ਪ੍ਰਤਿਭਾ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ। ਹੁਣ ਉਸਨੇ ਅੰਡਰ 14 ਗਰੁੱਪ I, ਡਿਵੀਜ਼ਨ II ਦੇ ਬੀਟੀਆਰ ਸ਼ੀਲਡ ਟੂਰਨਾਮੈਂਟ ਵਿੱਚ ਆਪਣਾ ਦੂਜਾ ਦੋਹਰਾ ਸੈਂਕੜਾ ਲਗਾਇਆ ਹੈ। ਸਮਿਤ ਨੇ ਮਾਲਿਆ ਅਦਿਤੀ ਇੰਟਰਨੈਸ਼ਨਲ ਸਕੂਲ ਦੇ ਵੱਲੋਂ ਖੇਡਦੇ ਹੋਏ 33 ਚੌਕਿਆਂ ਦੀ ਮਦਦ ਨਾਲ 204 ਦੌੜਾਂ ਬਣਾਈਆਂ। 

FileFile

ਉਸ ਦੀ ਇਸ ਪਾਰੀ ਦੀ ਬਦੌਲਤ ਉਨ੍ਹਾਂ ਦੀ ਟੀਮ ਨੇ 3 ਵਿਕਟਾਂ ‘ਤੇ 377 ਦੌੜਾਂ ਦਾ ਸਕੋਰ ਬਣਾਈਆਂ। ਸਿਰਫ ਬੱਲੇ ਨਾਲ ਹੀ ਨਹੀਂ ਸਮਿਤ ਦ੍ਰਾਵਿੜ ਨੇ ਗੇਂਦ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਾਰਿਆਂ ਦਾ ਧਿਆਨ ਖਿੱਚਿਆ ਹੈ। ਜ਼ਬਰਦਸਤ ਦੋਹਰਾ ਸੈਂਕੜਾ ਮਾਰਨ ਤੋਂ ਬਾਅਦ ਗੇਂਦਬਾਜ਼ੀ ਕਰਨ ਪਹੁੰਚੀ ਸਮਿਤ ਨੇ ਵਿਰੋਧੀ ਟੀਮ ਦੇ 2 ਖਿਡਾਰੀਆਂ ਨੂੰ ਵੀ ਪਵੇਲੀਅਨ ਦਾ ਰਸਤਾ ਦਿਖਾਇਆ। ਸਮਿਤ ਦੇ ਸਰਵਪੱਖੀ ਪ੍ਰਦਰਸ਼ਨ ਦੀ ਬਦੌਲਤ ਵਿਰੋਧੀ ਟੀਮ ਸ਼੍ਰੀਕੁਮਾਰਨ ਸਿਰਫ 110 ਦੌੜਾਂ ‘ਤੇ ਸਿਮਟ ਗਈ। 

FileFile

ਇਸ ਦੇ ਨਾਲ ਹੀ ਸਮਿਤ ਦੀ ਟੀਮ ਨੇ ਇਸ ਮੈਚ ਨੂੰ 267 ਦੌੜਾਂ ਵੱਡੇ ਫਰਕ ਦੇ ਨਾਲ ਆਪਣੇ ਨਾਮ ਕੀਤਾ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਮਿਤ ਦ੍ਰਾਵਿੜ ਨੇ ਦੋਹਰਾ ਸੈਂਕੜਾ ਲਗਾਇਆ ਹੈ। ਦਸੰਬਰ 2019 ਵਿੱਚ, ਸਮਿਤ ਦ੍ਰਾਵਿੜ ਨੇ ਉਪ ਪ੍ਰੈਜ਼ੀਡੈਂਟ ਇਲੈਵਨ ਲਈ ਖੇਡਦੇ ਹੋਏ ਧਾਰਵਾੜ ਜ਼ੋਨ ਦੇ ਖਿਲਾਫ 256 ਗੇਂਦਾਂ ਵਿੱਚ 201 ਦੌੜਾਂ ਬਣਾਈਆਂ ਸਨ। ਇਸ ਮੈਚ ਵਿਚ ਉਸ ਨੇ 22 ਚੌਕੇ ਵੀ ਲਗਾਏ ਸਨ। ਇਹ ਮੈਚ ਅੰਡਰ 14 ਇੰਟਰ ਜ਼ੋਨਲ ਟੂਰਨਾਮੈਂਟ ਦੇ ਤਹਿਤ ਖੇਡਿਆ ਗਿਆ। 
ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਤੋਂ ਹੀ ਰਾਹੁਲ ਦ੍ਰਾਵਿੜ ਰੁੱਝੇ ਹੋਏ ਹਨ।

FileFile

ਪਹਿਲਾ ਉਨ੍ਹਾਂ ਨੂੰ ਸਾਲ 2015 ਵਿਚ ਇੰਡੀਆ ਏ ਅਤੇ ਅੰਡਰ 19 ਟੀਮ ਦਾ ਮੁੱਖ ਕੋਚ ਬਣਾਇਆ ਗਿਆ ਸੀ। ਉਸਦੀ ਨਿਗਰਾਨੀ ਹੇਠ ਟੀਮ ਨੇ ਅੰਡਰ 19 ਵਿਸ਼ਵ ਕੱਪ 2016 ਦੇ ਫਾਈਨਲ ਵਿੱਚ ਥਾਂ ਬਣਾਈ। ਇਸ ਪ੍ਰਦਰਸ਼ਨ ਦੇ ਮੱਦੇਨਜ਼ਰ, ਉਸਦਾ ਕਾਰਜਕਾਲ ਦੋ ਸਾਲਾਂ ਲਈ ਹੋਰ ਵਧਾ ਦਿੱਤਾ ਗਿਆ। ਇਸ ਤੋਂ ਬਾਅਦ, ਸਾਲ 2019 ਵਿਚ, ਦ੍ਰਾਵਿੜ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਡਾਇਰੈਕਟਰ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਉਹ ਸਾਲ 2016 ਅਤੇ 2017 ਵਿਚ ਇੰਡੀਅਨ ਪ੍ਰੀਮੀਅਰ ਲੀਗ ਦੀ ਦਿੱਲੀ ਕੈਪੀਟਲ ਟੀਮ ਦੇ ਸਲਾਹਕਾਰ ਵੀ ਸੀ। ਦ੍ਰਾਵਿੜ ਨੂੰ ਪ੍ਰਿਥਵੀ ਸ਼ਾਹ, ਸ਼ੁਭਮਨ ਗਿੱਲ, ਸ਼੍ਰੇਅਸ ਅਯਾਰ ਵਰਗੇ ਖਿਡਾਰੀਆਂ ਨੂੰ ਤਰਾਸ਼ਨ ਦਾ ਕ੍ਰੇਡਿਟ ਦਿੱਤਾ ਜਾਂਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement