
ਆਸਟ੍ਰੇਲੀਆ ਦੇ ਬੱਲੇਬਾਜ ਗਲੇਨ ਮੈਕਸਵੇਲ ਨੂੰ ਆਈਪੀਐਲ 2021 ਦੇ ਲਈ ਵੀਰਵਾਰ...
ਚੇਨਈ: ਆਸਟ੍ਰੇਲੀਆ ਦੇ ਬੱਲੇਬਾਜ ਗਲੇਨ ਮੈਕਸਵੇਲ ਨੂੰ ਆਈਪੀਐਲ 2021 ਦੇ ਲਈ ਵੀਰਵਾਰ ਨੂੰ ਹੋਈ ਨਿਲਾਮੀ ਵਿਚ ਰਾਇਲ ਚੈਲੇਂਜਰਸ ਬੈਂਗਲੋਰ ਨੇ 14.25 ਕਰੋੜ ਰੁਪਏ ਵਿਚ ਖਰੀਦ ਲਿਆ ਹੈ। ਇਸ ਖਤਰਨਾਕ ਆਲਰਾਉਂਡਰ ਨੂੰ ਪੰਜਾਬ ਕਿੰਗਜ਼ ਨੇ 2020 ਵਿਚ ਖਰਾਬ ਪ੍ਰਦਰਸ਼ਨ ਦੇ ਕਾਰਨ ਛੱਡ ਦਿੱਤਾ ਸੀ। ਮੈਕਸਵੇਲ ਪਹਿਲਾਂ ਦਿੱਲੀ ਟੀਮ ਲਈ ਵੀ ਖੇਡ ਚੁੱਕੇ ਸਨ।
Royal challengers bangalore
ਉਨ੍ਹਾਂ ਦਾ ਸ਼ੁਰੂਆਤ ‘ਚ ਰੇਟ 2 ਕਰੋੜ ਰੁਪਏ ਸੀ। ਮੈਕਸਵੇਲ ਦੇ ਲਈ ਚੇਨਈ ਸੁਪਰਕਿੰਗਜ਼ ਅਤੇ ਰਾਇਲ ਚੈਲੇਂਜਰਸ ਬੈਂਗਲੋਰ ਵਿਚਾਲੇ ਕਾਫ਼ੀ ਫਸਵੇਂ ਮੈਚ ਦੇਖਣ ਨੂੰ ਮਿਲੇ ਸਨ। ਉਹ ਜਲਦ ਹੀ 10 ਕਰੋੜ ਤੱਕ ਪਹੁੰਚ ਗਏ। ਉਨ੍ਹਾਂ ਨੂੰ ਪਿਛਲੇ ਸਾਲ ਕਿੰਗਜ਼ ਇਲੈਵਨ ਪੰਜਾਬ ਨੇ (10.25 ਕਰੋੜ) ਰੁਪਏ ਵਿਚ ਖਰੀਦਿਆ ਸੀ। ਯਾਨੀ ਉਨ੍ਹਾਂ ਨੂੰ ਬੀਤੇ ਸਾਲ ਤੋਂ ਚਾਰ ਕਰੋੜ ਜ਼ਿਆਦਾ ਮਿਲੇ ਹਨ।
Maxwell
ਇਸੇ ਤਰ੍ਹਾਂ ਕ੍ਰਿਸ ਮੋਰਿਸ ਨੂੰ ਰਾਜਸਥਾਨ ਰਾਇਲਸ ਨੇ 16.25 ਕਰੋੜ ਰੁਪਏ ਵਿਚ ਖਰੀਦਿਆ ਹੈ। ਮੋਈਨ ਅਲੀ ਨੂੰ ਚੇਨਈ ਸੁਪਰਕਿੰਗਜ਼ ਨੇ 7 ਕਰੋੜ ਵਿਚ ਖਰੀਦਿਆ ਹੈ। ਸ਼ਿਵਮ ਦੂਬੇ ਨੂੰ 4.40 ਕਰੋੜ ਵਿਚ ਰਾਜਸਥਾਨ ਰਾਇਲਜ਼ ਨੇ ਖਰੀਦਿਆ ਹੈ।
ਆਈ.ਪੀ.ਐਲ ‘ਚ ਪਹਿਲਾਂ ਵੀ ਕਈਂ ਕਰੋੜੀ ਖਿਡਾਰੀ ਖਰੀਦੇ ਜਾ ਚੁੱਕੇ ਸਨ
IPL 2021
ਇਸ ਤੋਂ ਪਹਿਲਾਂ ਹੋਰ ਵੀ ਖਿਡਾਰੀ ਮਹਿੰਗੇ ਰੇਟਾਂ ਉਤੇ ਖਰੀਦੇ ਜਾ ਚੁੱਕੇ ਹਨ, ਜਿਵੇਂ ਕਿ ਯੁਵਰਾਜ ਸਿੰਘ ਨੂੰ 2015 ਵਿਚ ਦਿੱਲੀ ਟੀਮ ਨੇ 16 ਕਰੋੜ ਵਿਚ ਖਰੀਦਿਆ ਸੀ। ਪੇਟ ਕਮਿਨਸ ਨੂੰ 2020 ਵਿਚ ਕਲਕੱਤਾ ਟੀਮ ਨੇ 15.5 ਕਰੋੜ ਵਿਚ ਖਰੀਦਿਆ ਸੀ। ਬੇਨ ਸਟੋਕਸ ਨੂੰ ਰਾਈਜ਼ਿੰਗ ਪੁਣੇ ਸੁਪਰਗਿਆਨਟ ਵੱਲੋਂ 14.5 ਕਰੋੜ ਵਿਚ ਖਰੀਦਿਆ ਸੀ।