
Champions Trophy News ਜਸਪ੍ਰੀਤ ਬੁਮਰਾਹ ਤੇ ਗੇਂਦਬਾਜ਼ੀ ਕੋਚ ਦੇ ਬਾਹਰ ਹੋਣ ਨਾਲ ਭਾਰਤ ਦੀਆਂ ਮੁਸ਼ਕਲਾਂ ਵਧੀਆਂ
Indian bowling coach Morkel suffers shock as father passes away Punjabi News : ਭਾਰਤੀ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਮੋਰਕਲ ਨੂੰ ਪਰਵਾਰਕ ਐਮਰਜੈਂਸੀ ਕਾਰਨ ਘਰ ਵਾਪਸ ਜਾਣਾ ਪਿਆ ਹੈ। ਭਾਰਤੀ ਗੇਂਦਬਾਜ਼ੀ ਹਮਲੇ ਨੂੰ ਸੇਧ ਦੇਣ ਵਿਚ ਮੋਰਨੇ ਮੋਰਕਲ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਹਿਲਾਂ ਹੀ ਟੀਮ ਵਿਚ ਸ਼ਾਮਲ ਨਹੀਂ ਹੈ।
ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਚੈਂਪੀਅਨਜ਼ ਟਰਾਫ਼ੀ ਤੋਂ ਇਕ ਦਿਨ ਪਹਿਲਾਂ ਅਚਾਨਕ ਘਰ ਵਾਪਸ ਆ ਗਏ ਹਨ। ਦਰਅਸਲ, ਮੋਰਕਲ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ, ਜਿਸ ਕਾਰਨ ਉਸ ਨੂੰ ਟੂਰਨਾਮੈਂਟ ਦੇ ਵਿਚਕਾਰੋਂ ਘਰ ਵਾਪਸ ਆਉਣਾ ਪਿਆ। ਭਾਰਤ ਚੈਂਪੀਅਨਜ਼ ਟਰਾਫ਼ੀ ਵਿਚ ਅਪਣੀ ਮੁਹਿੰਮ ਦੀ ਸ਼ੁਰੂਆਤ ਵੀਰਵਾਰ ਨੂੰ ਬੰਗਲਾਦੇਸ਼ ਵਿਰੁਧ ਮੈਚ ਨਾਲ ਕਰੇਗਾ। ਪਾਕਿਸਤਾਨ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ ਭਾਰਤ ਅਪਣੇ ਸਾਰੇ ਮੈਚ ਦੁਬਈ ਵਿਚ ਖੇਡੇਗਾ।
ਜਾਣਕਾਰੀ ਅਨੁਸਾਰ ਮੋਰਕਲ ਨੂੰ ਪਰਵਾਰਕ ਐਮਰਜੈਂਸੀ ਕਾਰਨ ਘਰ ਵਾਪਸ ਜਾਣਾ ਪਿਆ ਹੈ। ਮੋਰਕਲ ਅਪਣੇ ਪਿਤਾ ਦੇ ਬਹੁਤ ਨੇੜੇ ਸੀ। ਉਸ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਇਕ ਵੀਡੀਉ ਵਿਚ ਦਸਿਆ ਸੀ ਕਿ ਭਾਰਤ ਪਹੁੰਚਣ ਤੋਂ ਬਾਅਦ, ਉਸ ਨੇ ਸੱਭ ਤੋਂ ਪਹਿਲਾਂ ਜਿਸ ਵਿਅਕਤੀ ਨੂੰ ਫੋਨ ਕਰ ਕੇ ਖ਼ੁਸ਼ੀ ਸਾਂਝੀ ਕੀਤੀ ਸੀ ਉਹ ਉਸ ਦੇ ਪਿਤਾ ਸਨ।
ਮੋਰਕਲ ਭਾਵੇਂ ਘਰ ਵਾਪਸ ਆ ਗਿਆ ਹੈ, ਪਰ ਭਾਰਤੀ ਟੀਮ ਦੀਆਂ ਨਜ਼ਰਾਂ ਅਪਣੇ ਨਿਸ਼ਾਨੇ 'ਤੇ ਹਨ। ਭਾਰਤ ਨੇ ਚੈਂਪੀਅਨਜ਼ ਟਰਾਫ਼ੀ ਲਈ ਅਪਣੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ ਅਤੇ ਦੁਬਈ ਪਹੁੰਚ ਕੇ ਸਖ਼ਤ ਅਭਿਆਸ ਕੀਤਾ ਹੈ। ਖਿਡਾਰੀਆਂ ਨੇ ਅਭਿਆਸ ਸੈਸ਼ਨਾਂ ਵਿਚ ਸਮਾਂ ਬਿਤਾਇਆ ਅਤੇ ਅਪਣੇ ਹੁਨਰ 'ਤੇ ਕੰਮ ਕੀਤਾ। ਵਿਕਟਕੀਪਰ-ਬੱਲੇਬਾਜ਼ ਕੇਐਲ ਰਾਹੁਲ ਦੀ ਫ਼ਾਰਮ ਭਾਰਤ ਲਈ ਬਹੁਤ ਮਹੱਤਵਪੂਰਨ ਹੈ ਅਤੇ ਉਸ ਨੇ ਬਹੁਤ ਮਿਹਨਤ ਕੀਤੀ ਅਤੇ ਦੂਜੇ ਅਭਿਆਸ ਸੈਸ਼ਨ ਦੌਰਾਨ ਵੱਡੇ ਸ਼ਾਟ ਮਾਰਨ 'ਤੇ ਧਿਆਨ ਕੇਂਦਰਤ ਕੀਤਾ। ਰਿਸ਼ਭ ਪੰਤ ਦੇ ਪਲੇਇੰਗ ਇਲੈਵਨ ਵਿਚ ਜਗ੍ਹਾ ਬਣਾਉਣ ਲਈ ਜ਼ੋਰ ਦੇਣ ਦੇ ਨਾਲ, 32 ਸਾਲਾ ਰਾਹੁਲ ਨੂੰ ਵਧੇਰੇ ਸਰਗਰਮ ਅਤੇ ਪਾਵਰ-ਹਿਟਿੰਗ ਮਾਨਸਿਕਤਾ ਅਪਣਾਉਂਦੇ ਦੇਖਿਆ ਗਿਆ ਹੈ।
ਭਾਰਤੀ ਬੱਲੇਬਾਜ਼ੀ ਦੇ ਮੁੱਖ ਧਾਵੀ ਵਿਰਾਟ ਕੋਹਲੀ ਨੇ ਵੀ ਅਪਣੇ ਹੁਨਰ ਨੂੰ ਨਿਖਾਰਨ ਵਿਚ ਸਮਾਂ ਬਿਤਾਇਆ। ਉਹ ਆਤਮਵਿਸ਼ਵਾਸੀ ਦਿਖਾਈ ਦੇ ਰਿਹਾ ਸੀ, ਗੇਂਦ ਨੂੰ ਬੱਲੇ ਦੇ ਵਿਚਕਾਰ ਅਤੇ ਦੇਰ ਨਾਲ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ, ਐਤਵਾਰ ਨੂੰ ਸਿਖਲਾਈ ਦੌਰਾਨ ਹਾਰਦਿਕ ਪੰਡਯਾ ਦਾ ਸ਼ਾਟ ਲੱਗਣ ਕਾਰਨ ਗੋਡੇ ਦੀ ਸੱਟ ਲੱਗਣ ਤੋਂ ਬਾਅਦ ਰਿਸ਼ਭ ਪੰਤ ਨੂੰ ਸੰਘਰਸ਼ ਕਰਦੇ ਦੇਖਿਆ ਗਿਆ। ਉਸ ਨੂੰ ਥੋੜ੍ਹਾ ਜਿਹਾ ਲੰਗੜਾ ਕੇ ਦੇਖਿਆ ਗਿਆ। ਉਸ ਨੇ ਵਿਕਟਕੀਪਿੰਗ ਅਤੇ ਫੀਲਡਿੰਗ ਅਭਿਆਸ ਨਹੀਂ ਕੀਤਾ ਅਤੇ ਜਦੋਂ ਉਹ ਬੱਲੇਬਾਜ਼ੀ ਲਈ ਆਇਆ ਤਾਂ ਵੀ ਉਹ ਲੈਅ ਵਿਚ ਨਹੀਂ ਦਿਖਾਈ ਦਿਤਾ।