
ਭਾਰਤ ਨੂੰੰ ਨਹੀਂ ਮਿਲੀ ਫ਼ੀਫ਼ਾ ਅੰਡਰ-20 ਵਿਸ਼ਵ ਕੱਪ ਦੀ ਮੇਜ਼ਬਾਨੀ
ਨਵੀਂ ਦਿੱਲੀ : ਭਾਰਤੀ ਫ਼ੁਟਬਾਲ ਮਹਾਸੰਘ ਨੂੰ ਇਕ ਵੱਡਾ ਝਟਕਾ ਲਗਿਆ ਹੈ। ਫ਼ੀਫ਼ਾ ਨੇ ਆਗਾਮੀ ਅੰਡਰ-20 ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਭਾਰਤੀ ਉਮੀਦਾਂ ਨੂੰ ਤੋੜ ਦੇ ਹੋਏ ਇਸ ਦਾ ਅਧਿਕਾਰ ਪੋਲੈਂਡ ਨੂੰ ਦੇ ਦਿਤਾ ਹੈ। ਇਹ ਯੂਰਪੀ ਦੇਸ਼ ਟੂਰਨਾਮੈਂਟ ਦੇ 2019 ਸੀਜ਼ਨ ਦੀ ਮੇਜ਼ਬਾਨੀ ਕਰੇਗਾ। ਪੋਲੈਂਡ ਨੂੰ ਮੇਜ਼ਬਾਨੀ ਦੇਣ ਦਾ ਫ਼ੈਸਲਾ ਕੋਲੰਬੀਆ ਦੇ ਬੋਗੋਟਾ 'ਚ ਹੋਈ ਫ਼ੀਫ਼ਾ ਪਰਿਸ਼ਦ ਦੀ ਬੈਠਕ 'ਚ ਕੀਤਾ ਗਿਆ ਹੈ। ਭਾਰਤ ਨੇ ਪਿਛਲੇ ਸਾਲ ਅਕਤੂਬਰ 'ਚ ਅੰਡਰ-17 ਵਿਸ਼ਵ ਕੱਪ ਦੀ ਸਫ਼ਲ ਮੇਜ਼ਬਾਨੀ ਤੋਂ ਬਾਅਦ ਇਸ ਲਈ ਦਾਅਵਾ ਪੇਸ਼ ਕੀਤਾ ਸੀ। ਅੰਡਰ-17 ਵਿਸ਼ਵ ਕੱਪ ਦੀ ਸਫ਼ਲਤਾ ਨੇ ਸਰਬ ਭਾਰਤੀ ਫ਼ੁਟਬਾਲ ਮਹਾਸੰਘ (ਏ.ਆਈ.ਐਫ਼.ਐਫ਼.) ਨੂੰ ਦੋ ਸਾਲ ਅੰਦਰ ਫ਼ੀਫ਼ਾ ਦਾ ਇਕ ਹੋਰ ਟੂਰਨਾਮੈਂਟ ਦੀ ਦਾਅਵੇਦਾਰੀ ਕਰਨ ਦਾ ਹੌਸਲਾ ਦਿਤਾ।
football
ਕਿਉਂ ਨਹੀਂ ਮਿਲੀ ਮੇਜ਼ਬਾਨੀ:-
1. ਟੂਰਨਾਮੈਂਟ ਮਈ ਜਾਂ ਜੂਨ 'ਚ ਹੋਵੇਗਾ ਅਤੇ ਇਸ ਸਮੇਂ ਭਾਰਤ 'ਚ ਗਰਮੀ ਦਾ ਮੌਸਮ ਹੁੰਦਾ ਹੈ। ਬੇਹੱਦ ਗਰਮੀ 'ਚ ਖਿਡਾਰੀਆਂ ਨੂੰ ਖੇਡਣ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
2. ਸਟੇਡੀਅਮ ਦੀਆਂ ਤਿਆਰੀਆਂ 'ਚ ਵੀ ਭਾਰਤ ਪੋਲੈਂਡ ਤੋਂ ਪਿੱਛੇ ਰਿਹਾ ਹੈ।
fifa
ਅੰਡਰ-20 ਵਿਸ਼ਵ ਕੱਪ ਤੋਂ ਡਿਏਗੋ ਮਾਰਾਡੋਨਾ ਅਤੇ ਲਿਓਨਿਲ ਮੇਸੀ ਜਿਹੇ ਖਿਡਾਰੀ ਨਿਕਲੇ ਹਨ। ਮਾਰਾਡੋਨਾ ਨੇ ਜਾਪਾਨ 'ਚ 1979 ਦੇ ਵਿਸ਼ਵ ਕੱਪ 'ਚ ਖੇਡਿਆ ਸੀ ਜਦਕਿ ਮੇਸੀ ਨੀਦਰਲੈਂਡ 'ਚ ਹੋਏ 2005 ਦੇ ਟੂਰਨਾਮੈਂਟ 'ਚ ਖੇਡੇ ਸਨ। ਪਿਛਲੀ ਵਾਰ ਦਖਣੀ ਕੋਰੀਆ ਨੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ ਜਿਸ ਨੂੰ ਅਰਜਨਟੀਨਾ ਨੇ ਜਿਤਿਆ ਸੀ। ਇਸ ਟੂਰਨਾਮੈਂਟ ਨੂੰ ਉਨ੍ਹਾਂ ਨੇ 6 ਵਾਰ ਅਪਣੇ ਨਾਂ ਕੀਤਾ ਸੀ ਜਦਕਿ ਬ੍ਰਾਜ਼ੀਲ ਨੇ ਇਸ ਨੂੰ ਪੰਜ ਵਾਰ ਜਿਤਿਆ ਸੀ।