
ਹਾਰ ਤੋਂ ਬਾਅਦ ਕਾਫੀ ਸਦਮੇ ਵਿਚ ਸੀ ਰੀਤਿਕਾ
ਹਰਿਆਣਾ: ਬੀਤੇ ਦਿਨ ਸਟਾਰ ਰੈਸਲਰ ਬਬੀਤਾ ਫੋਗਾਟ ਅਤੇ ਗੀਤਾ ਫੋਗਾਟ ਦੀ ਭੈਣ ਰੀਤਿਕਾ ਵਲੋਂ ਖੁਦਕੁਸ਼ੀ ਕਰ ਲਈ ਗਈ। ਮੀਡੀਆ ਰਿਪੋਰਟਾਂ ਮੁਤਾਬਕ ਰੀਤਿਕਾ ਸਟੇਟ ਲੈਵਲ ਜੂਨੀਅਰ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਹਾਰ ਗਈ, ਜਿਸ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਸੀ।
Babita Phogat
ਚਰਖੀ ਦਾਦਰੀ ਦੇ ਡੀਐਸਪੀ ਰਾਮ ਸਿੰਘ ਬਿਸ਼ਨੋਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਬੀਤਾ ਫੋਗਾਟ ਦੀ ਭੈਣ ਰੀਤਿਕਾ ਨੇ 17 ਮਾਰਚ ਨੂੰ ਕਥਿਤ ਤੌਰ ’ਤੇ ਖੁਦਕੁਸ਼ੀ ਕਰਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਹਨਾਂ ਦਸਿਆ ਕਿ ਇਸ ਦੇ ਪਿੱਛੇ ਕਾਰਨ ਰਾਜਸਥਾਨ ਵਿਚ ਹੋਏ ਕੁਸ਼ਤੀ ਟੂਰਨਾਮੈਂਟ ਵਿਚ ਉਸ ਦੀ ਹਾਰ ਹੋ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।
Ritika Phogat
ਦੱਸ ਦਈਏ ਕਿ ਬਬੀਤਾ ਫੋਗਾਟ ਦੇ ਮਾਮੇ ਦੀ ਬੇਟੀ ਰੀਤਿਕਾ ਦੀ ਉਮਰ 17 ਸਾਲ ਸੀ। ਉਹਨਾਂ ਨੇ 12 ਤੋਂ 14 ਮਾਰਚ ਦੌਰਾਨ ਸਟੇਟ ਲੈਵਲ ਜੂਨੀਅਰ ਟੂਰਨਾਮੈਂਟ ਵਿਚ ਹਿੱਸਾ ਲਿਆ ਹੈ। ਇਸ ਦੌਰਾਨ ਉਹ ਫਾਈਨਲ ਮੁਕਾਬਲਾ ਹਾਰ ਗਈ। ਦੱਸਿਆ ਜਾ ਰਿਹਾ ਹੈ ਕਿ ਹਾਰ ਤੋਂ ਬਾਅਦ ਰੀਤਿਕਾ ਕਾਫੀ ਸਦਮੇ ਵਿਚ ਸੀ।