ਬੀਜੇਪੀ ਸਾਂਸਦ ਦੀ ਨੂੰਹ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸਾਂਸਦ ਤੇ ਪਤੀ ’ਤੇ ਲਗਾਏ ਗੰਭੀਰ ਦੋਸ਼
Published : Mar 15, 2021, 2:16 pm IST
Updated : Mar 15, 2021, 3:18 pm IST
SHARE ARTICLE
Ankita
Ankita

ਭਾਰਤੀ ਜਨਤਾ ਪਾਰਟੀ ਦੇ ਮੋਹਨ ਲਾਲ ਗੰਜ ਸੀਟ ਤੋਂ ਸਾਂਸਦ ਕੌਸ਼ਲ ਕਿਸ਼ੋਰ...

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਮੋਹਨ ਲਾਲ ਗੰਜ ਸੀਟ ਤੋਂ ਸਾਂਸਦ ਕੌਸ਼ਲ ਕਿਸ਼ੋਰ ਦੀ ਨੂੰਹ ਅੰਕਿਤਾ ਨੇ ਐਤਵਾਰ ਦੀ ਰਾਤ ਨੂੰ ਆਪਣੇ ਗੁੱਟ ਦੀ ਨਸ ਕੱਟਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਅੰਕਿਤਾ ਨੂੰ ਲਖਨਊ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿੱਥੇ ਅੰਕਿਤਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਮਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਅੰਕਿਤਾ ਨੇ ਸੋਸ਼ਲ ਮੀਡੀਆ ਉਤੇ 2 ਵੀਡੀਓਜ਼ ਵੀ ਪੋਸਟ ਕੀਤੀਆਂ ਸਨ।

Bjp MpBjp Mp

ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਅਪਣੀ ਜਿੰਦਗੀ ਨੂੰ ਖਤਮ ਕਰਨ ਜਾ ਰਹੀ ਹੈ। ਵੀਡੀਓ ਵਿਚ ਅੰਕਿਤਾ ਆਪਣੇ ਪਤੀ ਆਯੁਸ਼, ਸਹੁਰਾ ਸਾਂਸਦ ਕੌਸ਼ਲ ਕਿਸ਼ੋਰ, ਸੱਸ ਵਿਧਾਇਕ ਜੈ ਦੇਵੀ ਅਤੇ ਆਯੁਸ਼ ਦੇ ਭਰਾ ਨੂੰ ਅਪਣੀ ਮੌਤ ਲਈ ਜਿੰਮੇਵਾਰ ਦੱਸ ਰਹੀ ਹੈ। ਅੰਕਿਤਾ ਵੀਡੀਓ ਵਿਚ ਰੋਂਦੇ ਹੋਏ ਸੰਸਦ ਦੇ ਬੇਟੇ, ਅਪਣੇ ਪਤੀ ਆਯੁਸ਼ ਉਤੇ ਗੰਭੀਰ ਇਲਜ਼ਾਮ ਲਗਾਉਂਦੀ ਹੋਈ ਦਿਖ ਰਹੀ ਹੈ। ਉਹ ਇਸ ਤਰ੍ਹਾਂ ਵੀ ਕਹਿ ਰਹੀ ਹੈ ਕਿ ਆਯੁਸ਼ ਨੇ ਉਸਨੂੰ ਧੋਖਾ ਦਿੱਤਾ ਹੈ।

AnkitaAnkita

ਉਸਨੂੰ ਉਮੀਦ ਸੀ ਕਿ ਉਸਦਾ ਪਤੀ ਉਸਦੇ ਕੋਲ ਮੁੜ ਵਾਪਸ ਆਵੇਗਾ, ਉਹ ਨਹੀਂ ਆਇਆ। ਸੂਤਰਾਂ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਅੰਕਿਤਾ ਨੇ ਬੀਜੇਪੀ ਸਾਂਸਦ ਨੂੰ ਘਰ ਵਿਚ ਅਪਣੇ ਗੁੱਟ  ਲਈ ਜਿਸਤੋਂ ਬਾਅਦ ਉਸਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਿਆ ਗਿਆ। ਹਸਪਤਾਲ ਵਿਚ ਉਸਦੀ ਸੁਰੱਖਿਆ ਅਤੇ ਨਿਗਰਾਨੀ ਦੇ ਲਈ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ। ਦੱਸ ਦਈਏ ਕਿ ਆਯੁਸ਼ ਨੇ ਪਿਛਲੇ ਸਾਲ ਅੰਕਿਤਾ ਦੇ ਨਾਲ ਲਵ ਮੈਰਿਜ ਕਰਵਾਈ ਸੀ। ਪਰਵਾਰ ਦੇ ਮੈਂਬਰ ਉਸਦੇ ਵਿਆਹ ਤੋਂ ਖੁਸ਼ ਨਹੀਂ ਸਨ।

AnkitaAnkita

ਲਿਹਾਜਾ ਆਯੁਸ਼ ਅਪਣੀ ਪਤਨੀ ਦੇ ਨਾਲ ਲਖਨਊ ਦੇ ਮੰਡਿਆ ਮੁਹੱਲੇ ਵਿਚ ਕਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ. 3 ਮਾਰਚ ਨੂੰ ਆਯੁਸ਼ ਨੂੰ ਕਿਸੇ ਨੇ ਗੋਲੀ ਮਾਰੀ ਸੀ, ਬਾਅਦ ਵਿਚ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੋਲੀ ਮਾਰਨ ਦਾ ਇਹ ਨਾਟਕ ਰੱਚਿਆ ਗਿਆ ਸੀ। ਉਸਤੋਂ ਬਾਅਦ ਆਯੁਸ਼ ਹਸਪਤਾਲ ਵਿਚ ਲਾਪਤਾ ਹੋ ਗਿਆ ਸੀ। ਅਤੇ ਫਿਰ ਐਤਵਾਰ ਨੂੰ ਆਪਣੇ ਬਿਆਨ ਦਰਜ ਕਰਾਉਣ ਦੇ ਲਈ ਮੰਡਿਆ ਪੁਲਿਸ ਦੇ ਸਾਹਮਣੇ ਪੇਸ਼ ਹੋਇਆ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement