ਹਾਰਦਿਕ ਸਿੰਘ ਅਤੇ ਸਵਿਤਾ ਪੂਨੀਆ ਨੂੰ ਮਿਲਿਆ ਹਾਕੀ ਇੰਡੀਆ ਬਲਬੀਰ ਸਿੰਘ ਸੀਨੀਅਰ ਐਵਾਰਡ
Published : Mar 18, 2023, 11:34 am IST
Updated : Mar 18, 2023, 11:34 am IST
SHARE ARTICLE
Hardik Singh, Savita Punia win men's and women's Player of the year
Hardik Singh, Savita Punia win men's and women's Player of the year

ਦੋਵਾਂ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਦੀ ਮੌਜੂਦਗੀ ਵਿਚ ਬਲਬੀਰ ਸਿੰਘ ਸੀਨੀਅਰ ਐਵਾਰਡ ਲਈ 25-25 ਲੱਖ ਦਾ ਇਨਾਮ ਮਿਲਿਆ।

 

ਨਵੀਂ ਦਿੱਲੀ: ਹਾਕੀ ਇੰਡੀਆ ਨੇ ਮਿਡਫੀਲਡਰ ਹਾਰਦਿਕ ਸਿੰਘ ਅਤੇ ਗੋਲਕੀਪਰ ਸਵਿਤਾ ਨੂੰ 2022 ਦੇ ਸਰਵੋਤਮ ਹਾਕੀ ਖਿਡਾਰੀ ਚੁਣਿਆ ਹੈ। ਦੋਵਾਂ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਦੀ ਮੌਜੂਦਗੀ ਵਿਚ ਬਲਬੀਰ ਸਿੰਘ ਸੀਨੀਅਰ ਐਵਾਰਡ ਲਈ 25-25 ਲੱਖ ਦਾ ਇਨਾਮ ਮਿਲਿਆ।

ਇਹ ਵੀ ਪੜ੍ਹੋ: ਟ੍ਰਾਈਸਿਟੀ 'ਚ ਹੁਣ ਨਹੀਂ ਹੋਵੇਗੀ ਐਂਬੂਲੈਂਸ ’ਤੇ ਓਵਰਚਾਰਜਿੰਗ, ਚੰਡੀਗੜ੍ਹ ਪ੍ਰਸ਼ਾਸਨ ਵਲੋਂ 300 ਰੁਪਏ ਤੈਅ

ਆਰਦਿਕ ਸਿੰਘ ਨੇ ਕਿਹਾ ਕਿ ਇਹ ਐਵਾਰਡ ਮਿਲਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇਹ ਸਾਲ ਮੇਰੇ ਲਈ ਚੰਗਾ ਰਿਹਾ ਅਤੇ ਮੈਨੂੰ ਹਰ ਪਾਸਿਓਂ ਪਛਾਣ ਮਿਲੀ ਹੈ। ਮੇਰਾ ਮੰਨਣਾ ਹੈ ਕਿ ਇਕ ਟੀਮ ਵਜੋਂ ਇਸ ਸਾਲ ਕਈ ਉਤਾਰ-ਚੜਾਅ ਦੇਖਣ ਨੂੰ ਮਿਲੇ। ਉਸ ਨੇ ਆਪਣੀ ਟੀਮ ਦੇ ਮੈਂਬਰਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਵਿਆਹੁਤਾ ਪ੍ਰੇਮਿਕਾ ਦੀ ਕਸਟਡੀ ਲਈ ਹਾਈ ਕੋਰਟ ਪਹੁੰਚਿਆ ਵਿਅਕਤੀ, ਅਦਾਲਤ ਨੇ ਲਗਾਇਆ 5000 ਰੁਪਏ ਜੁਰਮਾਨਾ 

1964 ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੇ ਗੁਰਬਖਸ਼ ਸਿੰਘ ਨੂੰ 30 ਲੱਖ ਰੁਪਏ ਦਾ ਮੇਜਰ ਧਿਆਨ ਚੰਦ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ, ਜਦਕਿ ਉੱਤਮ ਸਿੰਘ ਅਤੇ ਮੁਮਤਾਜ਼ ਖਾਨ ਨੂੰ ਸਾਲ ਦੇ ਉੱਭਰਦੇ ਖਿਡਾਰੀ ਲਈ ਜੁਗਰਾਜ ਸਿੰਘ ਅਤੇ ਅਸੁੰਤਾ ਲਾਕੜਾ ਪੁਰਸਕਾਰ ਮਿਲੇ।

ਇਹ ਵੀ ਪੜ੍ਹੋ: 5 ਭਾਸ਼ਾਵਾਂ ’ਚ ‘ਕੇਸਰੀਆ’ ਗੀਤ ਗਾਉਣ ਵਾਲੇ ਸਿੱਖ ਨੌਜਵਾਨ ਦੇ ਮੁਰੀਦ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, Video  

ਵੰਦਨਾ ਕਟਾਰੀਆ ਨੂੰ ਸਰਵੋਤਮ ਫਾਰਵਰਡ ਦਾ ਪੁਰਸਕਾਰ, ਸੁਸ਼ੀਲਾ ਚਾਨੂ ਨੂੰ ਸਰਵੋਤਮ ਮਿਡਫੀਲਡਰ ਦਾ ਪੁਰਸਕਾਰ, ਹਰਮਨਪ੍ਰੀਤ ਸਿੰਘ ਨੂੰ ਸਰਵੋਤਮ ਡਿਫੈਂਡਰ ਦਾ ਪੁਰਸਕਾਰ, ਕ੍ਰਿਸ਼ਨ ਬਹਾਦਰ ਪਾਠਕ ਨੂੰ ਸਰਵੋਤਮ ਗੋਲਕੀਪਰ ਦਾ ਪੁਰਸਕਾਰ ਦਿੱਤਾ ਗਿਆ। ਪ੍ਰੀਤਮਰਾਣੀ ਸਿਵਾਚ ਨੂੰ ਮਹੱਤਵਪੂਰਨ ਯੋਗਦਾਨ ਲਈ ਲਈ ਸਰਬੋਤਮ ਖਿਡਾਰੀ ਚੁਣਿਆ ਗਿਆ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement