
ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ 'ਚ ਕਿੰਗਜ਼ ਇਲੈਵਨ ਪੰਜਾਬ ਨੇ ਅਪਣੇ ਦੂਜੇ ਹੋਮ ਗਰਾਊਂਡ ਦੇ ਰੂਪ 'ਚ ਇੰਦੌਰ ਦੀ ਚੋਣ ਕੀਤੀ ਸੀ। ਟੀਮ ਦੇ ਪ੍ਰਬੰਧਨ ...
ਨਵੀਂ ਦਿੱਲੀ, ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ 'ਚ ਕਿੰਗਜ਼ ਇਲੈਵਨ ਪੰਜਾਬ ਨੇ ਅਪਣੇ ਦੂਜੇ ਹੋਮ ਗਰਾਊਂਡ ਦੇ ਰੂਪ 'ਚ ਇੰਦੌਰ ਦੀ ਚੋਣ ਕੀਤੀ ਸੀ। ਟੀਮ ਦੇ ਪ੍ਰਬੰਧਨ ਨੂੰ ਉਮੀਦ ਸੀ ਕਿ ਇੰਦੌਰ ਵਾਸੀਆਂ ਦੇ ਨਾਲ-ਨਾਲ ਮੱਧ ਪ੍ਰਦੇਸ਼ ਸਰਕਾਰ ਅਤੇ ਪੁਲਿਸ ਵਿਵਸਥਾ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗੀ ਪਰ ਪਿਛਲੇ ਕਈ ਦਿਨਾਂ ਤੋਂ ਐਮ.ਪੀ. ਸਰਕਾਰ ਅਤੇ ਪ੍ਰਸ਼ਾਸਨ ਅਤੇ ਕਿੰਗਜ਼ ਇਲੈਵਨ ਪੰਜਾਬ ਦਰਮਿਆਨ ਰਿਸ਼ਤੇ ਤਲਖ਼ ਹਨ। ਟੀਮ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਨੇ ਹਾਲ ਹੀ 'ਚ ਪ੍ਰੈਸ ਕਾਨਫ਼ਰੰਸ ਕਰਦਿਆਂ ਅਪਣੀ ਨਰਾਜ਼ਗੀ ਜ਼ਾਹਰ ਕੀਤੀ ਸੀ
Preity Zinta
ਅਤੇ ਹੁਣ ਇਸ ਪੂਰੇ ਵਿਵਾਦ 'ਚ ਮੱਧ ਪ੍ਰਦੇਸ਼ ਸਰਕਾਰ ਦਾ ਇਕ ਕੱਦਵਾਰ ਮੰਤਰੀ ਵੀ ਸ਼ਾਮਲ ਹੋ ਚੁਕਾ ਹੈ।ਜ਼ਿਕਰਯੋਗ ਹੈ ਕਿ 14 ਮਈ ਨੂੰ ਪੰਜਾਬ ਅਤੇ ਕਲਕੱਤਾ ਦਰਮਿਆਨ ਮੁਕਾਬਲਾ ਇੰਦੌਰ 'ਚ ਖੇਡਿਆ ਗਿਆ ਸੀ। ਇਸ ਮੈਚ ਨੂੰ ਦੇਖਣ ਲਈ ਮੱਧ ਪ੍ਰਦੇਸ਼ ਸਰਕਾਰ ਦੇ ਸਿੱਖਿਆ ਮੰਤਰੀ ਕੁੰਵਰ ਵਿਜੇ ਸ਼ਾਹ ਅਪਣੇ ਪੂਰੇ ਪਰਵਾਰ ਨਾਲ ਆਏ ਸਨ ਪਰ ਸ਼ਾਹ ਨੂੰ ਮੈਚ ਦੇਖਣ ਲਈ ਕਿੰਗਜ਼ ਇਲੈਵਨ ਪੰਜਾਬ ਦੀ ਫ਼੍ਰੈਂਚਾਇਜ਼ੀ ਨੇ ਗੈਲਰੀ ਦੇ ਪਾਸ ਦਿਤੇ, ਜਿਸ ਨੂੰ ਦੇਖ ਕੇ ਮੰਤਰੀ ਸ਼ਾਹ ਭੜਕ ਉਠੇ ਅਤੇ ਅਗਲੇ ਦਿਨ ਸਟੇਡੀਅਮ ਨਾਲ ਲਗਦੇ ਦੋ ਗੇਟਾਂ ਨੂੰ ਜਿੰਦਾ ਲਗਵਾ ਦਿਤਾ। ਇਸ 'ਤੇ ਕਿੰਗਜ਼ ਇਲੈਵਨ ਦੇ ਸੀ.ਈ.ਓ. ਨੇ ਵੀ ਦੁੱਖ ਪ੍ਰਗਟਾਇਆ। (ਏਜੰਸੀ)