12 ਸਾਲ ਦੇ ਗੇਂਦਬਾਜ਼ ਨੇ 1 ਓਵਰ 'ਚ ਲਏ 6 ਵਿਕਟ, ਲੁੱਟੀਆਂ ਤਾਰੀਫ਼ਾਂ  
Published : Jun 18, 2023, 12:49 pm IST
Updated : Jun 18, 2023, 12:49 pm IST
SHARE ARTICLE
The 12-year-old bowler took 6 wickets in 1 over, received praise
The 12-year-old bowler took 6 wickets in 1 over, received praise

ਦਰਅਸਲ 12 ਸਾਲਾ ਗੇਂਦਬਾਜ਼ ਓਲੀਵਰ, ਜੋ ਬ੍ਰਮਸਗਰੋਵ ਕ੍ਰਿਕਟ ਕਲੱਬ ਲਈ ਖੇਡਦਾ ਹੈ

 

ਨਵੀਂ ਦਿੱਲੀ - ਕ੍ਰਿਕਟ ਦੇ ਮੈਦਾਨ 'ਤੇ ਨਵੇਂ-ਨਵੇਂ ਰਿਕਾਰਡ ਬਣਦੇ ਅਤੇ ਟੁੱਟਦੇ ਨਜ਼ਰ ਆ ਰਹੇ ਹਨ। ਜਦੋਂ ਵੀ ਕਿਸੇ ਓਵਰ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੀ ਗੱਲ ਹੁੰਦੀ ਹੈ ਤਾਂ ਹਰ ਕਿਸੇ ਦੇ ਦਿਮਾਗ 'ਚ ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ ਦੀ ਝਲਕ ਆਪਣੇ ਆਪ ਹੀ ਬਣ ਜਾਂਦੀ ਹੈ। ਪਰ ਹਾਲ ਹੀ 'ਚ ਇਕ ਅਜਿਹਾ ਮੈਚ ਦੇਖਣ ਨੂੰ ਮਿਲਿਆ, ਜਿਸ 'ਚ ਬੱਲੇਬਾਜ਼ ਨਹੀਂ ਸਗੋਂ ਗੇਂਦਬਾਜ਼ ਨੇ ਤਾਰੀਫ਼ਾਂ ਲੁੱਟੀਆਂ ਹਨ।

12 ਸਾਲਾ ਗੇਂਦਬਾਜ਼ ਨੇ ਡਬਲ ਹੈਟ੍ਰਿਕ ਲੈ ਕੇ ਤਹਿਲਕਾ ਮਚਾ ਦਿੱਤਾ। ਦੱਸ ਦਈਏ ਕਿ ਇਸ ਛੋਟੇ ਗੇਂਦਬਾਜ਼ ਨੇ ਇੱਕ ਓਵਰ ਵਿਚ 6 ਵਿਕਟਾਂ ਲੈ ਕੇ ਬੱਲੇਬਾਜ਼ਾਂ ਨੂੰ ਨਾਨੀ ਯਾਦ ਦਿਵਾ ਦਿੱਤੀ। ਦਰਅਸਲ 12 ਸਾਲਾ ਗੇਂਦਬਾਜ਼ ਓਲੀਵਰ, ਜੋ ਬ੍ਰਮਸਗਰੋਵ ਕ੍ਰਿਕਟ ਕਲੱਬ ਲਈ ਖੇਡਦਾ ਹੈ। ਉਸ ਨੇ 9 ਜੂਨ ਨੂੰ ਕੁੱਕਹਿਲ ਖਿਲਾਫ਼ ਖੇਡੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਹਰ ਪਾਸੇ ਤਾਰੀਫਾਂ ਲੁੱਟੀਆਂ ਹਨ। ਦੱਸ ਦਈਏ ਕਿ ਕੁਕਹਿਲ ਦੇ ਖਿਲਾਫ਼ ਓਲੀਵਰ ਨੇ ਬਿਨਾਂ ਕੋਈ ਦੌੜ ਖਰਚ ਕੀਤੇ ਕੁੱਲ 8 ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।

file photo

ਇਹ 12 ਸਾਲਾ ਲੜਕਾ 1969 ਵਿਚ ਵਿੰਬਲਡਨ ਦੀ ਜੇਤੂ ਐਨ ਜੋਨਸ ਦਾ ਪੋਤਾ ਹੈ। ਅਜਿਹੇ 'ਚ ਇਹ ਸਮਝਿਆ ਜਾ ਸਕਦਾ ਹੈ ਕਿ ਕ੍ਰਿਕਟ 'ਚ ਪਰਿਵਾਰ ਦਾ ਓਲੀਵਰ 'ਤੇ ਅਸਰ ਪੈ ਰਿਹਾ ਹੈ। ਉਸ ਵਿਚ ਬਚਪਨ ਤੋਂ ਹੀ ਇਕ ਵੱਖਰੀ ਯੋਗਤਾ ਦਿਖਾਈ ਦਿੰਦੀ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਓਲੀਵਰ ਨੇ ਇਕ ਬਿਆਨ 'ਚ ਕਿਹਾ ਕਿ ਮੈਂ ਨਹੀਂ ਸੋਚਿਆ ਸੀ ਕਿ ਅਜਿਹਾ ਹੋ ਸਕਦਾ ਹੈ। ਮੈਂ ਵਿਸ਼ਵਾਸ ਨਹੀਂ ਕਰ ਰਿਹਾ ਸੀ ਕਿ ਮੈਂ ਪਹਿਲੀ ਗੇਂਦ 'ਤੇ ਵਿਕਟ ਲੈ ਲਿਆ, ਮੈਂ ਸੋਚਿਆ ਕਿ ਇਹ ਗੇਂਦ ਵਾਈਡ ਹੋਵੇਗੀ, ਪਰ ਜਿਵੇਂ ਹੀ ਮੈਂ ਦੋ ਵਿਕਟਾਂ ਲਈਆਂ ਤਾਂ ਸਟੇਡੀਅਮ ਵਿਚ ਬੈਠੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਨਜ਼ਰ ਆਏ ਅਤੇ ਹੈਟ੍ਰਿਕ ਦੀ ਮੰਗ ਕਰਦੇ ਹੋਏ ਲਗਾਤਾਰ ਮੇਰੇ ਨਾਮ 'ਤੇ ਸੀਟੀਆਂ ਵਜਾਉਂਦੇ ਰਹੇ। 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement